Posted on October 4th, 2015

ਨਵੀਂ ਦਿੱਲੀ- ਨੇਪਾਲ ਨੇ ਭਾਰਤ ਨੂੰ ਸਾਫ਼ ਸ਼ਬਦਾਂ ਵਿਚ ਕਹਿ ਦਿਤਾ ਹੈ ਕਿ ਪਟਰੌਲੀਅਮ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਰੋਕ ਕੇ ਉਸ ਨੂੰ ਮਜਬੂਰ ਨਾ ਕੀਤਾ ਜਾਵੇ ਕਿ ਉਹ ਚੀਨ ਵਲ ਜਾਣ ਲਈ ਮਜਬੂਰ ਹੋ ਜਾਵੇ। ਭਾਰਤ ਵਲੋਂ ਨੇਪਾਲ ਦੀ ਲੀਡਰਸ਼ਿਪ ਨੂੰ ਦਿਤੇ ਇਸ ਭਰੋਸੇ ਕਿ ਛੇਤੀ ਤੋਂ ਛੇਤੀ ਮਸਲੇ ਦਾ ਹੱਲ ਹੋਵੇਗਾ, ਬਾਰੇ ਨੇਪਾਲ ਦੇ ਰਾਜਦੂਤ ਦੀਪ ਕੁਮਾਰ ਉਪਾਧਿਆਏ ਨੇ ਕਿਹਾ, ''ਭਾਰਤ ਨੂੰ ਸਮਾਂ ਦਸਣਾ ਚਾਹੀਦਾ ਹੈ। ਮਤਲਬ ਕਿ ਕਿੰਨੇ ਘੰਟੇ, ਹਫ਼ਤੇ ਜਾਂ ਮਹੀਨਾ?''
ਇਕ ਇੰਟਰਵਿਊ 'ਚ ਉਨ੍ਹਾਂ ਕਿਹਾ, ''ਜੇ ਤੁਸੀਂ ਸਾਨੂੰ ਮਜਬੂਰ ਕਰੋਗੇ ਜਾਂ ਜਿਵੇਂ ਤੁਸੀਂ ਕਹਿੰਦੇ ਹੋ 'ਮਰਤਾ ਕਿਆ ਨਾ ਕਰਤਾ' ਤਾਂ ਅਸੀਂ ਦੂਜੇ ਦੇਸ਼ਾਂ ਨਾਲ ਸੰਪਰਕ ਕਰਨ ਲਈ ਮਜਬੂਰ ਹੋ ਜਾਵਾਂਗੇ।'' ਨਾਲ ਹੀ ਉਨ੍ਹਾਂ ਕਿਹਾ ਕਿ ਭਾਵੇਂ ਸਮਾਨ ਭੇਜਣ 'ਚ ਮੁਸ਼ਕਲਾਂ ਹਨ ਪਰ ਜੇ ਕੋਈ ਬਦਲ ਨਹੀਂ ਬਚਦਾ ਤਾਂ ਨੇਪਾਲ ਚੀਨ ਸਮੇਤ ਹੋਰ ਦੇਸ਼ਾਂ ਨਾਲ ਸੰਪਰਕ ਕਰੇਗਾ।
ਪਿੱਛੇ ਜਿਹੇ ਭਾਰਤ ਵਿਰੋਧੀ ਪ੍ਰਦਰਸ਼ਨਾਂ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਨੇ ਜਦੋਂ ਭੂਚਾਲ ਸਮੇਂ ਨੇਪਾਲ ਦੀ ਮਦਦ ਕੀਤੀ ਸੀ ਤਾਂ ਨੇਪਾਲ 'ਚ ਹਰ ਕਿਸੇ ਨੇ ਉਨ੍ਹਾਂ ਦੀ ਤਾਰੀਫ਼ ਕੀਤੀ ਸੀ। ਪਰ ਜਦੋਂ ਜ਼ਰੂਰੀ ਸਮਾਨ ਦੀ ਆਮਦ 'ਚ ਰੁਕਾਵਟ ਪਏਗੀ ਤਾਂ ਲੋਕ ਪ੍ਰਤੀਕਰਮ ਦੇਣਗੇ ਅਤੇ ਪ੍ਰਦਰਸ਼ਨ ਕਰਨਗੇ।
ਨੇਪਾਲ ਦੇ ਸਰਹੱਦੀ ਸੂਬਿਆਂ 'ਚ ਰਹਿਣ ਵਾਲੇ ਭਾਰਤੀ ਮੂਲ ਦੀ ਮਧੇਸ਼ੀ ਜਾਤ ਦੇ ਲੋਕਾਂ ਨਾਲ ਵਿਤਕਰਾ ਹੋਣ ਬਾਰੇ ਭਾਰਤ ਨੇ ਅਪਣੀ ਨਾਰਾਜ਼ਗੀ ਨੇਪਾਲ ਕੋਲ ਪ੍ਰਗਟ ਕੀਤੀ ਸੀ। ਨੇਪਾਲ ਦੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਇਸੇ ਗੱਲ ਕਰ ਕੇ ਭਾਰਤ ਨੇਪਾਲ ਤੋਂ ਬਦਲਾ ਲੈ ਰਿਹਾ ਹੈ ਜਿਸ ਕਾਰਨ ਨੇਪਾਲ 'ਚ ਭਾਰਤ ਵਿਰੋਧੀ ਪ੍ਰਦਰਸ਼ਨ ਹੋਏ ਹਨ। ਨੇਪਾਲ ਦਾ ਸੰਵਿਧਾਨ ਤਿਆਰ ਹੋਣ ਦੌਰਾਨ ਮਧੇਸ਼ੀਆਂ ਨੇ ਇਨ੍ਹਾਂ ਇਲਾਕਿਆਂ 'ਚ ਹਿੰਸਕ ਪ੍ਰਦਰਸ਼ਨ ਵੀ ਕੀਤਾ ਸੀ।
ਜ਼ਬਰਦਸਤ ਹਮਾਇਤ ਨਾਲ ਸੰਵਿਧਾਨ ਪਾਸ ਕੀਤੇ ਜਾਣ ਤੋਂ ਕੁੱਝ ਘੰਟੇ ਬਾਅਦ ਹੀ ਹਿੰਸਾ ਸ਼ੁਰੂ ਹੋ ਗਈ ਅਤੇ ਜ਼ਰੂਰੀ ਰਸਦ ਲੈ ਕੇ ਕਾਠਮੰਡੂ ਵਲ ਜਾਣ ਵਾਲੇ ਟਰੱਕਾਂ ਨੂੰ ਰੋਕ ਦਿਤਾ ਗਿਆ। ਖ਼ਬਰਾਂ ਅਨੁਸਾਰ ਦਵਾਈ, ਗੈਸੋਲੀਨ, ਰਸੋਈ ਗੈਸ ਅਤੇ ਸਮਾਨ ਸਮੇਤ ਹੋਰ ਚੀਜ਼ਾਂ ਨਾਲ ਸੈਂਕੜੇ ਟਰੱਕ ਸਰਹੱਦ 'ਤੇ ਉਡੀਕ 'ਚ ਖੜੇ ਹੋਏ ਹਨ। ਭਾਰਤ ਨੇ ਨੇਪਾਲ ਦੇ ਇਸ ਦਾਅਵੇ ਨੂੰ ਖ਼ਾਰਜ ਕੀਤਾ ਹੈ ਕਿ ਉਸ ਨੇ ਸਮਾਨ ਦੀ ਸਪਲਾਈ ਰੋਕੀ ਹੈ ਅਤੇ ਕਿਹਾ ਹੈ ਕਿ ਨੇਪਾਲ 'ਚ ਪ੍ਰਦਰਸ਼ਨਾਂ ਅਤੇ ਅਸ਼ਾਂਤੀ ਕਾਰਨ ਮੁਸ਼ਕਲਾਂ ਆ ਰਹੀਆਂ ਹਨ ਕਿਉਂਕਿ ਭਾਰਤੀ ਕੰਪਨੀਆਂ ਅਤੇ ਟਰਾਂਸਪੋਰਟਾਂ ਨੂੰ ਅਪਣੀ ਸੁਰੱਖਿਆ ਦਾ ਡਰ ਹੈ।
ਨੇਪਾਲੀ ਰਾਜਦੂਤ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭਾਰਤ ਨੂੰ ਭਰੋਸਾ ਦਿਤਾ ਹੈ ਕਿ ਨੇਪਾਲ 'ਚ ਦਾਖ਼ਲ ਹੋਣ 'ਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਕੀਤੀ ਜਾਵੇਗੀ। ਤੇਲ ਅਤੇ ਗੈਸੋਲੀਨ ਸਪਲਾਈ ਘੱਟ ਹੋਣ 'ਤੇ ਨੇਪਾਲ ਨੇ ਆਵਾਜਾਈ 'ਤੇ ਪਾਬੰਦੀ ਲਾ ਦਿਤੀ ਹੈ ਅਤੇ ਜਹਾਜ਼ਾਂ ਨੂੰ ਦੇਸ਼ ਤੋਂ ਬਾਹਰ ਤੇਲ ਭਰਨ ਤੋਂ ਬਾਅਦ ਹੀ ਉਤਰਨ ਨੂੰ ਕਿਹਾ ਹੈ।
(ਪੀਟੀਆਈ)

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026