Posted on October 2nd, 2015

ਪੋਰਟਲੈਂਡ (ਬਿਊਰੋ ਨਿਊਜ਼)- ਅਮਰੀਕਾ ਦੇ ਸੂਬੇ ਓਰੇਗਨ ਦੇ ਰੋਜ਼ਬਰਗ ਦਿਹਾਤੀ ਇਲਾਕੇ ਵਿਚਲੇ ਉਂਪਕੁਆ ਕਮਿਊਨਿਟੀ ਕਾਲਜ ਵਿਚ ਇੱਕ ਬੰਦੂਕਧਾਰੀ ਨੇ ਗੋਲਾਬਾਰੀ ਕਰਕੇ ਕਰੀਬ 10 ਵਿਅਕਤੀਆਂ ਨੂੰ ਮਾਰ ਦਿੱਤਾ ਤੇ 20 ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ। ਬਾਅਦ ਵਿਚ ਪੁਲੀਸ ਨੇ ਹਮਲਾਵਰ ਨੂੰ ਵੀ ਮਾਰ ਮੁਕਾਇਆ। ਉਸ ਦੀ ਪਛਾਣ 26 ਸਾਲਾਂ ਕ੍ਰਿਸ ਹਾਰਪਰ ਮਰਸਰ ਵਜੋਂ ਹੋਈ ਹੈ, ਜੋ ਇੰਗਲੈਂਡ ਦਾ ਜੰਮਪਲ ਹੈ ਅਤੇ ਕਾਫ਼ੀ ਸਾਲ ਪਹਿਲਾਂ ਪਰਿਵਾਰ ਸਮੇਤ ਅਮਰੀਕਾ ਆਇਆ ਸੀ।
ਮੌਕੇ 'ਤੇ ਮੌਜੂਦ ਲੋਕਾਂ ਦਾ ਦਾਅਵਾ ਹੈ ਕਿ ਹਮਲਾਵਰ ਨੇ ਸਿਰਫ਼ ਈਸਾਈਆਂ ਨੂੰ ਨਿਸ਼ਾਨਾ ਬਣਾਇਆ ਹੈ। ਕ੍ਰਿਸ ਨੇ ਕਾਲਜ ਦੀਆਂ ਵੱਖ ਵੱਖ ਜਮਾਤਾਂ ਵਿਚ ਜਾ ਕੇ ਗੋਲੀਆਂ ਚਲਾਈਆਂ ਅਤੇ ਗੋਲੀ ਚਲਾਉਣ ਤੋਂ ਪਹਿਲਾਂ ਧਰਮ ਪੁੱਛਿਆ। ਹਮਲੇ ਦੇ ਕਾਰਨਾਂ ਦੀ ਪੁਲੀਸ ਜਾਂਚ ਕਰ ਰਹੀ ਹੈ। ਕੁੱਝ ਜਾਣਕਾਰਾਂ ਮੁਤਾਬਿਕ ਕ੍ਰਿਸ ਦਾ ਸੁਭਾਅ ਗੈਰ-ਦੋਸਤਾਨਾ ਸੀ ਅਤੇ ਉਹ ਇਕੱਲਾ ਹੀ ਵਿਚਰਦਾ ਸੀ। ਉਹ ਕਾਲਜ ਨੇੜੇ ਇੱਕ ਅਪਾਰਟਮੈਂਟ 'ਚ ਰਹਿੰਦਾ ਸੀ, ਜਿੱਥੋਂ ਹੁਣ ਪੁਲਿਸ ਨੂੰ ਕਾਫ਼ੀ ਹਥਿਆਰ ਮਿਲੇ ਹਨ। ਕੈਲੇਫੋਰਨੀਆ ਰਹਿੰਦੇ ਕ੍ਰਿਸ ਦੇ ਮਾਂ-ਬਾਪ ਨੇ ਆਪਣੇ ਪੁੱਤਰ ਦੀ ਹਰਕਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਕ ਜੀਆਂ ਨਾਲ ਦੁੱਖ ਪ੍ਰਗਟਾਇਆ ਹੈ।
ਅਮਰੀਕਾ ਉਨ੍ਹਾਂ ਮੁਲਕਾਂ ਵਿਚ ਮੋਹਰੀ ਹੈ, ਜਿੱਥੇ ਸਭ ਤੋਂ ਵੱਧ ਸਮੂਹਿਕ ਹੱਤਿਆਵਾਂ ਹੋ ਰਹੀਆਂ ਹਨ। ਸਾਲ 1966 ਤੋਂ ਲੈਕੇ 2012 ਤੱਕ ਇੱਥੇ ਅਜਿਹੀਆਂ 90 ਵਾਰਦਾਤਾਂ ਹੋਈਆਂ ਜਦ ਕਿ ਇਸ ਸਮੇਂ ਦੌਰਾਨ ਦੁਨੀਆ ਦੇ ਹੋਰ ਮੁਲਕਾਂ ਵਿਚ 292 ਵਾਰਦਾਤਾਂ ਹੋਈਆਂ ਹਨ। ਅਮਰੀਕਾ ਵਿਚ ਸੰਸਾਰ ਦੀ ਪੰਜ ਫ਼ੀਸਦੀ ਆਬਾਦੀ ਹੈ ਜਦ ਕਿ ਸਮੂਹਿਕ ਹੱਤਿਆਵਾਂ ਵਰਗੀਆਂ ਘਟਨਾਵਾਂ 31 ਫ਼ੀਸਦੀ ਹਨ। ਅਮਰੀਕਾ ਅਜਿਹਾ ਦੇਸ਼ ਹੈ ਜਿੱਥੇ ਲਗਭਗ ਹਰ ਕਿਸੇ ਕੋਲ ਅਸਲਾ ਹੈ। ਇੱਕ ਅੰਦਾਜ਼ੇ ਮੁਤਾਬਿਕ ਅਮਰੀਕੀਆਂ ਕੋਲ 27 ਤੋਂ 31 ਕਰੋੜ ਬੰਦੂਕਾਂ ਹਨ ਜਦ ਕਿ ਇਸ ਦੇਸ਼ ਦੀ ਆਬਾਦੀ 31.8 ਕਰੋੜ ਹੈ।
ਇਸ ਘਟਨਾ ਤੋਂ ਬਾਅਦ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਮਜ਼ੋਰ ਹਥਿਆਰ ਨੀਤੀ 'ਤੇ ਨਾਰਾਜ਼ਗੀ ਪ੍ਰਗਟਾਈ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026