Posted on September 28th, 2015

ਭਿਵਾਨੀ- ਹਰਿਆਣਾ ਦੇ ਜਾਟ ਆਗੂ ਅਤੇ ਅਖਿਲ ਭਾਰਤੀਆ ਜਾਟ ਸੰਘਰਸ਼ ਸਮਿਤੀ ਦੇ ਪ੍ਰਧਾਨ ਹਵਾ ਸਿੰਘ ਸਾਂਗਵਾਨ ਨੇ ਜਾਟ ਭਾਈਚਾਰੇ ਲਈ ਰਾਖਵਾਂਕਰਨ ਤੇ ਹੋਰ ਰਿਆਇਤਾਂ ਦੀ ਮੰਗ ਕਰਦਿਆਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ 'ਪਾਕਿਸਤਾਨੀ' ਦੱਸਿਆ ਅਤੇ ਅਜਿਹੇ 'ਵਿਸ਼ੇਸ਼ਣ' ਦੀ ਕੁਵਰਤੋਂ ਲਈ ਮੁਆਫ਼ੀ ਮੰਗਣ ਦੀ ਥਾਂ ਉਨ੍ਹਾਂ ਨੇ ਹੁਣ ਉਸ ਰਾਜ ਦੇ ਪੰਜਾਬੀ ਭਾਈਚਾਰੇ ਨੂੰ 'ਲੋਟੂ ਜਮਾਤ' ਕਰਾਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਹ ਭਾਈਚਾਰਾ, ਕਿਸਾਨਾਂ ਤੇ ਮਜ਼ਦੂਰਾਂ ਦੀ ਲੁੱਟ-ਖਸੁੱਟ ਕਰਨ ਵਾਲਾ ਹੈ। ਐਤਵਾਰ ਨੂੰ ਭਿਵਾਨੀ ਵਿੱਚ ਇੱਕ ਮੀਡੀਆ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਾਂਗਵਾਨ ਨੇ ਪੰਜਾਬੀ ਭਾਈਚਾਰੇ, ਖ਼ਾਸ ਕਰਕੇ 'ਪਾਕਿਸਤਾਨ ਤੋਂ ਆਏ ਪੰਜਾਬੀਆਂ' ਬਾਰੇ ਤਿੱਖੀਆਂ ਟਿੱਪਣੀਆਂ ਕੀਤੀਆਂ ਅਤੇ ਦੋਸ਼ ਲਾਇਆ ਕਿ ਇਨ੍ਹਾਂ 'ਆੜ੍ਹਤੀਆਂ, ਖ਼ਾਦ ਤੇ ਬੀਜ ਵਿਕਰੇਤਾਵਾਂ' ਕਾਰਨ ਹੀ ਹਰਿਆਣਾ ਦੀ ਕਿਸਾਨੀ ਰੁਲ਼ ਰਹੀ ਹੈ।
ਹਰਿਆਣਾ ਵਿੱਚ ਪੰਜਾਬੀ ਵਸੋਂ ਕੁਲ ਆਬਾਦੀ ਦਾ 30 ਫ਼ੀਸਦੀ ਬਣਦੀ ਹੈ। ਇਸ ਵਿੱਚ ਬਹੁਤਾਤ ਵੰਡ ਕਾਰਨ ਉੱਜੜ ਕੇ ਉਦੋਂ ਦੇ ਦੱਖਣੀ ਪੰਜਾਬ (ਤੇ ਹੁਣ ਦੇ ਹਰਿਆਣਾ) ਵਿੱਚ ਆ ਵਸੇ 'ਪੰਜਾਬੀਆਂ' ਦੀ ਹੈ। ਇਨ੍ਹਾਂ ਪੰਜਾਬੀਆਂ ਵਿੱਚ ਕਾਸ਼ਤਕਾਰ ਵੀ ਸ਼ਾਮਲ ਸਨ, ਦੁਕਾਨਦਾਰ ਵੀ ਅਤੇ ਹੋਰ ਕੰਮ-ਧੰਦੇ ਕਰਨ ਵਾਲੇ ਵੀ। ਹਰਿਆਣਾ ਦੀ ਤਕਦੀਰ ਸੁਧਾਰਨ ਵਿੱਚ ਪੰਜਾਬੀ ਭਾਈਚਾਰੇ ਦਾ ਓਨਾ ਹੀ ਯੋਗਦਾਨ ਹੈ ਜਿੰਨਾ ਕੁ ਇਸ ਖ਼ਿੱਤੇ ਦੇ ਮੂਲ ਵਾਸੀਆਂ ਦਾ। ਦਰਅਸਲ, ਖੇਤੀ ਦੇ ਖੇਤਰ ਵਿੱਚ ਅਗਾਂਹਵਧੂ ਤਕਨੀਕਾਂ ਅਪਨਾਉਣ ਅਤੇ ਨਵੇਂ ਤਜਰਬੇ ਕਰਨ ਪੱਖੋਂ ਕਰਨਾਲ-ਕੁਰੂਕਸ਼ੇਤਰ-ਯਮੁਨਾਨਗਰ-ਕੈਥਲ ਸਿਰਸਾ ਪੱਟੀ ਦੇ ਪੰਜਾਬੀ ਕਾਸ਼ਤਕਾਰ ਬਾਕੀ ਭਾਈਚਾਰਿਆਂ ਨਾਲੋਂ ਮੋਹਰੀ ਰਹੇ ਹਨ। ਹੁਣ ਉਨ੍ਹਾਂ ਦੇ ਯੋਗਦਾਨ ਨੂੰ ਬੇਵਜ੍ਹਾ ਛੁਟਿਆਉਣਾ, ਸੰਕੀਰਣਤਾ ਦੀ ਨਿਸ਼ਾਨੀ ਜਾਪਦਾ ਹੈ।
ਉਂਜ, ਇਹ ਪਹਿਲੀ ਵਾਰ ਨਹੀਂ ਜਦੋਂ ਪੰਜਾਬੀ ਭਾਈਚਾਰੇ ਵੱਲ ਇਸ ਤਰ੍ਹਾਂ ਨਿਸ਼ਾਨਾ ਸੇਧਿਆ ਗਿਆ ਹੈ। 1970 ਵਿਆਂ ਦੇ ਸ਼ੁਰੂ ਵਿੱਚ ਜਦੋਂ ਚੌਧਰੀ ਬੰਸੀ ਲਾਲ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਉਹ ਵੀ ਨਵ-ਗਠਿਤ ਹਰਿਆਣਾ ਦੀਆਂ ਸਮੱਸਿਆਵਾਂ ਲਈ ਉੱਥੋਂ ਦੇ 'ਪੰਜਾਬੀਆਂ' ਨੂੰ ਹੀ ਕਸੂਰਵਾਰ ਦੱਸਦੇ ਸਨ। ਇਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਉਨ੍ਹਾਂ ਨੇ ਆਪਣੀ ਸੁਰ ਬਦਲ ਲਈ ਸੀ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026