Posted on September 26th, 2015

ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੇ ਕੌਮਾਂਤਰੀ ਨਿਸ਼ਾਨੇਬਾਜ਼ ਅਤੇ ਵਕੀਲ ਪੋਤੇ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਦੇ ਪਰਿਵਾਰ ਨੇ ਪੁਲੀਸ ’ਤੇ ਜਾਂਚ ਵਿੱਚ ਢਿੱਲ ਵਰਤਣ ਦਾ ਦੋਸ਼ ਲਾਇਆ ਹੈ। ਮ੍ਰਿਤਕ ਸਿੱਪੀ ਦੇ ਭਰਾ ਗਿੱਪੀ ਨੇ ਦੋਸ਼ ਲਾਇਆ ਕਿ ਪੁਲੀਸ ਹਾਲੇ ਤੱਕ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।
ਗਿੱਪੀ ਨੇ ਮੰਨਿਆ ਕਿ ਉਸ ਦੇ ਮ੍ਰਿਤਕ ਭਰਾ ਸਿੱਪੀ ਦੀ ਜੱਜ ਦੀ ਧੀ ਨਾਲ ਚੰਗੀ ਦੋਸਤੀ ਸੀ। ਪਰ ਉਸ ਨੇ ਕਤਲ ਤੋਂ ਬਾਅਦ ਕਦੇ ਵੀ ਪਰਿਵਾਰ ਨਾਲ ਦੁਖ ਸਾਂਝਾ ਨਹੀਂ ਕੀਤਾ। ਉਸ ਨੇ ਕਿਹਾ ਕਿ ਕੁਝ ਲੋਕ ਉਸ ਦੇ ਭਰਾ ਦੀ ਛੋਟੀ ਉਮਰ ’ਚ ਵੱਡੀ ਤਰੱਕੀ ਤੋਂ ਨਾਖ਼ੁਸ਼ ਸਨ। ਉਨ੍ਹਾਂ ਨੇ ਸ਼ੱਕ ਪ੍ਰਗਟ ਕੀਤਾ ਕਿ ਹੋ ਸਕਦਾ ਹੈ ਕਿ ਸਿੱਪੀ ਦਾ ਕਤਲ ਉਸ ਦੀ ਕਾਰੋਬਾਰੀ ਤਰੱਕੀ ਤੋਂ ਨਾਖ਼ੁਸ਼ ਹੋਣ ਵਾਲੇ ਲੋਕਾਂ ਜਾਂ ਕਿਸੇ ਲੜਕੀ ਨੇ ਕਰਵਾਇਆ ਹੋਵੇ। ਉਨ੍ਹਾਂ ਨੇ ਕਿਹਾ ਕਿ ਭੋਗ ਤੋਂ ਬਾਅਦ ਉਹ ਪ੍ਰੈਸ ਕਾਨਫਰੰਸ ਵਿੱਚ ਕਈਂ ਨਾਵਾਂ ਦਾ ਵੀ ਖੁਲਾਸਾ ਵੀ ਕਰਨਗੇ।
ਦੂਜੇ ਪਾਸੇ ਪੁਲੀਸ ਨੇ ਸਿੱਪੀ ਸਿੱਧੂ ਦੇ ਮੋਬਾਈਲ ਫੋਨ ਦੇ ਲੌਕ ਖੋਲ੍ਹਣ ਵਿੱਚ ਸਫਲਤਾ ਹਾਸਲ ਕਰ ਲਈ ਹੈ। ਇਸ ਤੋਂ ਪਹਿਲਾਂ ਕਤਲ ਤੋਂ ਬਾਅਦ ਪੁਲੀਸ ਲੌਕ ਨਹੀਂ ਖੋਲ੍ਹਣ ਵਿਚ ਨਾਕਾਮ ਰਹੀ ਸੀ। ਪੁਲੀਸ ਸੂਤਰਾਂ ਅਨੁਸਾਰ ਪੁਲੀਸ ਦਿੱਲੀ ਤੋਂ ਇਕ ਮਾਹਿਰ ਤੋਂ ਇਹ ਲੌਕ ਖੁੱਲ੍ਹਵਾਇਆ ਹੈ। ਪੁਲੀਸ ਨੂੰ ਆਸ ਹੈ ਕਿ ਵੱਟਸਐਪ ਤੋਂ ਇਸ ਕਤਲ ਨਾਲ ਜੁੜੀ ਕਾਫੀ ਅਹਿਮ ਜਾਣਕਾਰੀ ਮਿਲ ਸਕਦੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਪੀ. (ਪੂਰਬ) ਗੁਰਇਕਬਾਲ ਸਿੰਘ ਨੇ ਕਿਹਾ ਕਿ ਹਾਲੇ ਜਾਂਚ ਜਾਰੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੁਲੀਸ ਦੀਅਾਂ ਵੱਖ ਵੱਖ ਟੀਮਾਂ ਕਈਂ ਥਿਊਰੀਆਂ ’ਤੇ ਕੰਮ ਕਰ ਰਹੀ ਹੈ।
ਪੁਲੀਸ ਸੂਤਰਾਂ ਅਨੁਸਾਰ ਜਾਂਚ ਹਾਲੇ ਵੀ ਜੱਜ ਦੀ ਧੀ ’ਤੇ ਖੜੀ ਹੈ। ਪੁਲੀਸ ਨੂੰ ਹਾਲੇ ਤੱਕ ਕੋਈ ਅਜਿਹੇ ਸਬੂਤ ਹਾਸਲ ਨਹੀਂ ਹੋਏ ਕਿ ਉਹ ਜੱਜ ਦੀ ਧੀ ਨੂੰ ਜਾਂਚ ਵਿੱਚ ਸ਼ਾਮਲ ਕਰੇ। ਪੁਲੀਸ ਅਜਿਹੇ ਸਬੂਤ ਇਕੱਠੇ ਕਰ ਰਹੀ ਹੈ ਤਾਂ ਜੋ ਉਹ ਪੱਕੇ ਪੈਰੀਂ ਹੀ ਉਸ ਨੂੰ ਜਾਂਚ ਵਿੱਚ ਸ਼ਾਮਲ ਕਰੇ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026