Posted on September 23rd, 2015

ਪਟਨਾ- ਬਿਹਾਰ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਸਾਰੀਆਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਪਰ ਇਸ ਦੌਰਾਨ ਪਾਰਟੀ ਤੋਂ ਟਿਕਟ ਨਾ ਮਿਲਣ ‘ਤੇ ਕਈ ਉਮੀਦਵਾਰ ਪਾਰਟੀ ਵਿਰੁੱਧ ਪ੍ਰਦਰਸ਼ਨ ਦੇ ਰਸਤੇ ਉੱਤਰ ਆਏ ਹਨ।
ਬੀਜੇਪੀ ਤੇ ਜੇਡੀਯੂ ਦੇ ਕਈ ਲੀਡਰਾਂ ਨੇ ਟਿਕਟ ਨਾ ਮਿਲਣ ਤੇ ਪਾਰਟੀ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ ਤੇ ਦਫ਼ਤਰ ‘ਚ ਤੋੜਫੋੜ ਕੀਤੀ। ਬੀਜੇਪੀ ਨੇ ਆਪਣੇ ਉਮੀਦਵਾਰਾਂ ਦੀ ਆਖ਼ਰੀ ਸੂਚੀ ਜਾਰੀ ਕਰ ਦਿੱਤੀ ਹੈ। ਉੱਥੇ ਹੀ ਮਹਾਂ ਗੱਠਜੋੜ ਦੇ ਉਮੀਦਵਾਰਾਂ ਦੇ ਨਾਵਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਦੋਵੇਂ ਪਾਰਟੀਆਂ ਦੇ ਵਰਕਰ ਵੀਰ ਚੰਦਰ ਪਟੇਲ ਰੋਡ ‘ਤੇ ਨੇੜੇ ਨੇੜੇ ਬਣੇ ਬੀਜੇਪੀ ਤੇ ਜੇਡੀਯੂ ਦਫ਼ਤਰਾਂ ਦੇ ਬਾਹਰ ਪਹੁੰਚ ਗਏ। ਭੜਕੇ ਬੀਜੇਪੀ ਵਰਕਰਾਂ ਨੇ ਮੇਨ ਗੇਟ ਦਾ ਜਿੰਦਾ ਭੰਨ ਕੇ ਦਫ਼ਤਰ ਦੇ ਅੰਦਰ ਜਾ ਪਹੁੰਚੇ। ਵਰਕਰਾਂ ਨੇ ਦਫ਼ਤਰ ਦੇ ਅੰਦਰ ਪਏ ਫ਼ਰਨੀਚਰ ਦੀ ਵੀ ਤੋੜ-ਭੰਨ ਕੀਤੀ। ਇਹਨਾਂ ਦਾ ਇਲਜ਼ਾਮ ਸੀ ਕਿ ਪਾਰਟੀ ਨੇ ਸੀਨੀਅਰ ਲੀਡਰਾਂ ਦੀ ਅਣਦੇਖੀ ਕੀਤੀ ਹੈ। ਨਿਤੀਸ਼ ਕੁਮਾਰ ਨੇ ਜਿਵੇਂ ਹੀ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ, ਇਸ ਦੇ ਨਾਲ ਹੀ ਜੇਡੀਯੂ ਵਰਕਰਾਂ ਦਾ ਹੰਗਾਮਾ ਸ਼ੁਰੂ ਹੋ ਗਿਆ। ਕਈ ਵਰਕਰ ਪਾਰਟੀ ਦੇ ਬਾਹਰ ਹੀ ਧਰਨੇ ‘ਤੇ ਬੈਠ ਗਏ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026