Posted on September 19th, 2015

ਚੰਡੀਗੜ੍ਹ (ਵਿਕਰਮਜੀਤ ਸਿੰਘ)- ਪੰਜਾਬ 'ਚ ਘੱਟ ਪੜੇ ਲਿਖੇ ਡਰਾਈਵਰ ਹਾਈਵੇ ਨਿਯਮਾਂ ਤੋਂ ਪੂਰੀ ਤਰਾਂ ਅਣਜਾਣ ਹੋਣ ਦੇ ਚੱਲਦੇ ਲੋਕਾਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ | ਤਾਜ਼ਾ ਰਿਪੋਰਟ ਅਨੁਸਾਰ 99 ਫ਼ੀਸਦੀ ਡਰਾਈਵਰ ਹਾਈਵੇ ਸਬੰਧੀ ਨਿਯਮਾਂ ਤੋਂ ਅਣਜਾਣ ਹਨ ਜਿਸਦੇ ਚੱਲਦੇ ਹਰ ਦਿਨ ਹਾਦਸਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ |
ਰਿਪੋਰਟ ਅਨੁਸਾਰ ਸਾਲ 2014 ਦੌਰਾਨ ਹੀ ਘੱਟ ਪੜੇ ਲਿਖੇ ਡਰਾਈਵਰਾਂ ਨੇ ਇੱਕ ਸਾਲ 'ਚ 6 ਹਜ਼ਾਰ ਤੋਂ ਵਧ ਸੜਕ ਹਾਦਸਿਆਂ ਨੂੰ ਅੰਜਾਮ ਦਿੱਤਾ ਅਤੇ ਅਨਪੜ੍ਹ ਡਰਾਈਵਰ ਇੱਕ ਸਾਲ 'ਚ 3300 ਜਾਨਾਂ ਲੈ ਚੁੱਕੇ ਹਨ | ਇਹ ਖ਼ੁਲਾਸਾ ਰੋਡ ਤੇ ਟਰਾਂਸਪੋਰਟ ਮੰਤਰਾਲੇ ਦੇ ਟਰਾਂਸਪੋਰਟ ਰਿਸਰਚ ਵਿੰਗ ਵੱਲੋਂ ਜਾਰੀ ਕੀਤੀ ਤਾਜ਼ਾ ਰਿਪੋਰਟ 'ਚ ਕੀਤਾ ਗਿਆ ਹੈ |
ਰਿਪੋਰਟ ਅਨੁਸਾਰ 70 ਫ਼ੀਸਦੀ ਹਾਦਸਿਆਂ ਨੂੰ ਅੰਜਾਮ ਦੇਣ ਵਾਲੇ ਡਰਾਈਵਰ 10 ਵੀਂ ਤੋਂ ਵੀ ਘੱਟ ਪੜੇ ਲਿਖੇ ਹੁੰਦੇ ਹਨ | ਪਿਛਲੇ ਸਾਲ 1317 ਸੜਕ ਹਾਦਸਿਆਂ ਨੂੰ ਅੰਜਾਮ ਦੇਣ ਵਾਲੇ ਡਰਾਈਵਰ 8ਵੀਂ ਜਮਾਤ ਤੱਕ ਹੀ ਪੜੇ ਸਨ ਜਦਕਿ 2055 ਹਾਦਸੇ ਕਰਨ 'ਚ ਜ਼ਿੰਮੇਵਾਰ ਪਾਏ ਗਏ ਡਰਾਈਵਰ 8ਵੀਂ ਤੋਂ 10ਵੀਂ ਤੱਕ ਹੀ ਪੜੇ ਪਾਏ ਗਏ | ਜਿਨ੍ਹਾ ਡਰਾਈਵਰਾਂ ਨੇ ਸਾਲ 2014 'ਚ 1941 ਸੜਕ ਹਾਦਸੇ ਕੀਤੇ ਉਹ 10ਵੀਂ ਜਾਂ ਉਸ ਤੋਂ ਕੁੱਝ ਵਧ ਪੜੇ ਲਿਖੇ ਸਨ ਜਦਕਿ 1078 ਹਾਦਸਿਆਂ ਨੂੰ ਅੰਜਾਮ ਦੇਣ ਵਾਲੇ ਡਰਾਈਵਰਾਂ ਦੀ ਪੜਾਈ ਲਿਖਾਈ ਬਾਰੇ ਪਤਾ ਹੀ ਨਹੀਂ ਲੱਗ ਸਕਿਆ ਤੇ ਹੋ ਸਕਦਾ ਹੈ ਕਿ ਉਹ ਬਿਲਕੁਲ ਹੀ ਅਨਪੜ੍ਹ ਹੋਣ | ਪੰਜਾਬ 'ਚ ਪਿਛਲੇ ਸਾਲ 70 ਫ਼ੀਸਦੀ ਹਾਦਸਿਆਂ ਨੂੰ ਅੰਜਾਮ ਦੇਣ ਵਾਲੇ ਡਰਾਈਵਰ ਅਨਪੜ੍ਹ ਹੀ ਸਨ |
ਪੰਜਾਬ ਰਾਜ ਸੜਕ ਸੁਰੱਖਿਆ ਕੌਾਸਲ ਦੇ ਸਾਬਕਾ ਉਪ ਚੇਅਰਮੈਨ ਡਾ. ਕਮਲਜੀਤ ਸਿੰਘ ਸੋਈ ਨੇ ਇਸ ਸਬੰਧੀ ਕਿਹਾ ਕਿ ਸੂਬੇ 'ਚ ਹਰੇਕ ਡਰਾਈਵਰ ਲਈ ਟ੍ਰੇਫ਼ਿਕ ਨਿਯਮਾਂ ਸਬੰਧੀ ਟੈੱਸਟ ਰੱਖਿਆ ਜਾਣਾ ਚਾਹੀਦਾ ਹੈ ਜਿਸਦੇ ਪਾਸ ਹੋਣ ਮਗਰੋਂ ਹੀ ਡਰਾਈਵਰ ਨੂੰ ਲਾਇਸੈਂਸ ਜਾਰੀ ਕੀਤਾ ਜਾਵੇ | ਡਰਾਈਵਿੰਗ ਦੌਰਾਨ ਨਸ਼ਿਆਂ ਦਾ ਸੇਵਨ ਵੀ ਹਾਦਸਿਆਂ ਦਾ ਵੱਡਾ ਕਾਰਨ ਬਣ ਰਿਹਾ ਹੈ | ਜ਼ਿਆਦਾਤਰ ਡਰਾਈਵਰ ਕਿਸੇ ਨਾ ਕਿਸੇ ਕੋਲ ਕਲੀਨਰ ਵਜੋਂ ਕੰਮ ਕਰਦੇ ਕਰਦੇ ਹੀ ਬਿਨਾ ਡਰਾਈਵਿੰਗ ਲਾਇਸੈਂਸ ਵਾਲੇ ਡਰਾਈਵਰ ਬਣ ਬੈਠਦੇ ਹਨ ਤੇ ਨਿਯਮਾਂ ਦੀ ਘਾਟ ਕਾਰਨ ਉਹ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ |

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026