Posted on September 13th, 2015

ਟਰਾਂਟੋ- ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਇੱਕ ਬਿਆਨ ਵਿੱਚ ਆਖਿਆ ਹੈ ਕਿ ਸਟੀਫਨ ਹਾਰਪਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਨੇ ਪਿਛਲੇ ਦਸਾਂ ਸਾਲਾਂ ਦੇ ਰਾਜ ਦੌਰਾਨ ਮੁਲਕ ਦੇ 60 ਵਰ੍ਹਿਆਂ ਦੇ ਬਣੇ ‘ਵਕਾਰ’ ਨੂੰ ਤਾਰ ਤਾਰ ਕਰ ਦਿੱਤਾ ਹੈ।
‘ਗਲੋਬ ਐਂਡ ਮੇਲ’ ਸਣੇ ਮੁਲਕ ਦੇ ਪ੍ਰਮੁੱਖ ਅਖ਼ਬਾਰਾਂ ਵਿੱਚ ਲਿਖੇ ‘ਖੁੱਲ੍ਹੇ ਖ਼ਤ’ ਵਿੱਚ ਸਾਬਕਾ ਪ੍ਰਧਾਨ ਮੰਤਰੀ ਜੀਨ ਕ੍ਰੇਚੀਅਨ ਨੇ ਲਿਖਿਆ ਹੈ ਕਿ ਹਾਲੀਆ ਸੀਰੀਅਨ ਰਿਫਿੳੂਜੀ ਦੁਖਾਂਤ ਅਤੇ ਇਰਾਕ ਦੇ ਮਸਲੇ ਬਾਰੇ ਹਾਰਪਰ ਦੇ ਪ੍ਰਤੀਕਰਮ ਨੇ ਕੌਮਾਂਤਰੀ ਮੰਚ ੳੁੱਤੇ ਕੈਨੇਡਾ ਨੂੰ ਇੱਕ ‘ਬੇਦਰਦ ਕੌਮ’ ਵਜੋਂ ਉਭਾਰਿਆ ਹੈ ਜਿਸਨੇ ਕੈਨੇਡਾ ਨੂੰ ਸ਼ਰਮਸਾਰ ਕੀਤਾ ਹੈ। ਜੀਨ ਕ੍ਰੇਚੀਅਨ ਦਾ ਇਹ ਬਿਆਨ ਉਦੋਂ ਆਇਆ ਹੈ ਜਦ ਮੁਲਕ ‘ਚ ਸੰਘੀ ਚੋਣਾਂ ਸਿਰ ੳੁੱਤੇ ਹਨ ਅਤੇ ਹੁਕਮਰਾਨ ਕੰਜ਼ਰਵੇਟਿਵ ਪਾਰਟੀ ਪਹਿਲਾਂ ਹੀ ਸਰਵੇਖਣਾਂ ਵਿੱਚ ਪਛੜੀ ਹੋਈ ਹੈ। ਜੀਨ ਕ੍ਰੇਚੀਅਨ ਨੇ ਕਿਹਾ ਕਿ ਉਹ ਜਿੱਥੇ ਵੀ ਜਾਂਦਾ ਹੈ ਲੋਕ ਪੁਛਦੇ ਹਨ ‘ਇਸ ਅਗਾਂਹਵਧੂ,ਸ਼ਾਂਤੀ ਦੇ ਦੂਤ..ਕੈਨੇਡਾ ਨੂੰ ਕੀ ਹੋ ਗਿਐ ਹੈ ?’
ਉਨ੍ਹਾਂ ਲੋਕਾਂ ਨੂੰ ਅਜਿਹੀ ਸਰਕਾਰ ਚੁਣਨ ਦੀ ਅਪੀਲ ਕੀਤੀ ਜੋ ਮੁਲਕ ਦਾ ਦੁਨੀਆ ‘ਚ ‘ਵੱਕਾਰ’ ਮੁੜ ਬਹਾਲ ਕਰ ਸਕੇ।ਜੀਨ ਕ੍ਰੇਚੀਅਨ ਲਿਬਰਲ ਪਾਰਟੀ ਦੇ ਮੁਖੀ ਵਜੋਂ 1993 ਤੋਂ 2003 ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ ਹਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026