Posted on September 12th, 2015

ਚੰਡੀਗੜ੍ਹ- ਭਾਜਪਾ ਪ੍ਰਧਾਨ ਕਮਲ ਸ਼ਰਮਾ ਦੇ ਨਜ਼ਦੀਕੀਆਂ ਉੱਤੇ ਨਸ਼ੇ ਦੀ ਤਸਕਰੀ ਦੇ ਦੋਸ਼ ਲੱਗਣ ਪਿੱਛੋਂ ਭਾਜਪਾ ਨੇਤਾ ਅਤੇ ਪਾਰਲੀਮੈਂਟ ਮੈਂਬਰ ਅਵਿਨਾਸ਼ ਰਾਏ ਖੰਨਾ ਉੱਤੇ ਇੱਕ ਐਨ ਆਰ ਆਈ ਮਹਿੰਦਰ ਸਿੰਘ ਨੇ 62 ਲੱਖ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਇਹੀ ਨਹੀਂ, ਉਨ੍ਹਾਂ ਨੇ ਕਿਹਾ ਜਿਹੜੇ ਲੋਕਾਂ ਨੇ ਉਸ ਨਾਲ ਜ਼ਮੀਨ ਦਿਵਾਉਣ ਦੇ ਬਹਾਨੇ ਠੱਗੀ ਮਾਰੀ ਸੀ, ਅਵਿਨਾਸ਼ ਰਾਏ ਖੰਨਾ ਨੇ ਪੈਸੇ ਲੈ ਕੇ ਉਨ੍ਹਾਂ ਦੇ ਖਿਲਾਫ ਐਫ ਆਈ ਆਰ ਰੱਦ ਕਰਵਾ ਦਿੱਤੀ ਹੈ।
ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਮਹਿੰਦਰ ਸਿੰਘ ਨੇ ਕਿਹਾ ਕਿ ਉਹ 28 ਸਾਲ ਜਰਮਨੀ ਵਿੱਚ ਰਹਿ ਕੇ 2007 ਵਿੱਚ ਹੁਸ਼ਿਆਰਪੁਰ ਆਪਣੇ ਪਰਵਾਰ ਕੋਲ ਪਰਤਿਆ ਸੀ। ਇਥੇ ਉਹ ਅਵਿਨਾਸ਼ ਰਾਏ ਖੰਨਾ ਦੇ ਸੰਪਰਕ ਵਿੱਚ ਆਏ। ਕੁਝ ਡੀਲਰਾਂ ਨੇ ਉਨ੍ਹਾਂ ਨੂੰ ਜ਼ਮੀਨ ਦਿਖਾਈ ਤੇ ਬਿਆਨੇ ਦੇ ਰੂਪ ਵਿੱਚ 32 ਲੱਖ ਰੁਪਏ ਲੈ ਲਏ, ਪਰ ਜਦ 24 ਮਾਰਚ 2008 ਨੂੰ ਪੱਕਾ ਬਿਆਨਾ ਲਿਖਣ ਦੇ ਮੌਕੇ ਉਨ੍ਹਾਂ ਨੇ ਅਵਿਨਾਸ਼ ਰਾਏ ਖੰਨਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਨੇ 30 ਲੱਖ ਰੁਪਏ ਹੋਰ ਦੇ ਦਿੱਤੇ, ਪਰ ਪੰਜ ਸਾਲ ਬੀਤਣ ਦੇ ਬਾਵਜੂਦ ਨਾ ਉਨ੍ਹਾਂ ਨੂੰ ਜ਼ਮੀਨ ਦਿੱਤੀ ਗਈ ਅਤੇ ਨਾ ਪੈਸੇ ਵਾਪਸ ਕੀਤੇ। ਉਨ੍ਹਾਂ ਨੇ ਕਿਹਾ, ਉਨ੍ਹਾਂ ਨੇ ਇਸ ਬਾਰੇ ਅਵਿਨਾਸ਼ ਰਾਏ ਖੰਨਾ ਅਤੇ ਉਨ੍ਹਾਂ ਦੇ ਪੀ ਏ ਸੰਜੀਵ ਤਲਵਾੜ ਨਾਲ ਗੱਲ ਕੀਤੀ, ਕਿਉਂਕਿ ਉਨ੍ਹਾਂ ਦੇ ਭਰੋਸੇ ਮੈਂ ਇਹ ਜ਼ਮੀਨ ਖਰੀਦੀ ਸੀ। ਉਨ੍ਹਾਂ ਨੇ ਕਿਹਾ, ਖੰਨਾ ਨੇ ਪੈਸੇ ਵਾਪਸ ਦਿਵਾਉਣ ਦਾ ਭਰੋਸਾ ਦਿਵਾਇਆ ਅਤੇ ਮੇਰੇ ਤੋਂ ਤਿੰਨ ਚਾਰ ਖਾਲੀ ਅਸ਼ਟਾਮ ਉਤੇ ਦਸਤਖਤ ਕਰਵਾ ਲਏ ਤਾਂ ਕਿ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ, ਪਰ ਉਨ੍ਹਾਂ ਨੇ ਨਾ ਪੈਸੇ ਦਿਵਾਏ ਅਤੇ ਨਾ ਜ਼ਮੀਨ।
ਉਨ੍ਹਾਂ ਨੇ ਐਸ ਐਸ ਪੀ ਹੁਸ਼ਿਆਰਪੁਰ ਕੋਲ ਸ਼ਿਕਾਇਤ ਕੀਤੀ ਅਤੇ ਠੱਗੀ ਮਾਰਨ ਵਾਲੇ ਪਵਨ ਕੁਮਾਰ, ਮੇਹਰਦੀਨ, ਨਰਿੰਦਰ ਧਾਮੀ, ਹਰਜੀਤ ਸਿੰਘ ਤੇ ਰੁਪਿੰਦਰ ਗਿੱਲ ਦੇ ਖਿਲਾਫ ਕੇਸ ਦਰਜ ਕਰਵਾ ਦਿੱਤਾ, ਪਰ ਅਵਿਨਾਸ਼ ਰਾਏ ਖੰਨਾ ਦੇ ਦਬਾਅ ਦੇ ਕਾਰਨ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ, ਸਗੋਂ ਮੇਰੇ ‘ਤੇ ਦਬਾਅ ਪਾਇਆ ਗਿਆ ਕਿ ਉਨ੍ਹਾਂ ਨਾਲ ਸਮਝੌਤਾ ਕਰ ਲਵਾਂ। ਦੋਸ਼ੀਆਂ ਨੇ 32 ਲੱਖ ਰੁਪਏ ਅਵਿਨਾਸ਼ ਰਾਏ ਖੰਨਾ ਨੂੰ ਵਾਪਸ ਦਿੱਤੇ ਤੇ ਖੰਨਾ ਨੇ ਰਾਜਨੀਤਕ ਦਬਾਅ ਨਾਲ ਐਫ ਆਈ ਆਰ ਰੱਦ ਕਰਵਾ ਦਿੱਤੀ, ਪਰ ਇਹ 32 ਲੱਖ ਵੀ ਮੈਨੂੰ ਨਹੀਂ ਦਿੱਤੇ, ਬਲਕਿ ਧਮਕੀ ਦਿੱਤੀ ਕਿ ਉਨ੍ਹਾਂ ਨੇ ਇਹ ਜ਼ਮੀਨ ਸੁਖਬੀਰ ਬਾਦਲ ਦੇ ਓ ਐਸ ਡੀ ਅਰੁਣ ਮਲਹੋਤਰਾ ਨੂੰ ਵੇਚਣ ਦਾ ਸੌਦਾ ਕਰ ਲਿਆ ਅਤੇ 35 ਲੱਖ ਲੈ ਲਏ ਸਨ। ਮਹਿੰਦਰ ਸਿੰਘ ਨੇ ਦੋਸ਼ ਲਾਇਆ ਕਿ ਖੰਨਾ ਨੇ ਦਿੱਲੀ ਵਿੱਚ ਜਿਨ੍ਹਾਂ ਅਸ਼ਟਾਮ ਪੇਪਰਾਂ ‘ਤੇ ਸਾਈਨ ਕਰਵਾਏ ਸਨ, ਉਨ੍ਹਾਂ ਦੀ ਵਰਤੋਂ ਕਿਸੇ ਹੋਰ ਨੂੰ ਜ਼ਮੀਨ ਵੇਚਣ ਦੇ ਲਈ ਕੀਤੀ ਗਈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026