Posted on September 2nd, 2015

ਵਾਸ਼ਿੰਗਟਨ- ਅਮਰੀਕਾ ਵਿੱਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲੀਕਨ ਉਮੀਦਵਾਰੀ ਹਾਸਲ ਕਰਨ ਦੀ ਮੁਹਿੰਮ ਵਿੱਚ ਲੱਗੇ ਭਾਰਤੀ ਮੂਲ ਦੇ ਬੌਬੀ ਜਿੰਦਲ ਨੇ ਇੱਕ ਵਾਰ ਫਿਰ ਆਪਣੀ ਭਾਰਤੀ ਪਛਾਣ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਖੁਦ ਨੂੰ ਭਾਰਤੀ-ਅਮਰੀਕੀ ਦੇ ਤੌਰ ‘ਤੇ ਪੇਸ਼ ਕੀਤੇ ਜਾਣ ਤੋਂ ਬਚਦੇ ਹੋਏ ਲੁਸੀਆਨਾ ਦੇ ਗਵਰਨਰ ਬੌਬੀ ਜਿੰਦਲ ਨੇ ਕਿਹਾ ਕਿ ਮੈਂ ਭਾਰਤੀ ਨਹੀਂ ਹਾਂ। ਜਿੰਦਲ ਮੁਤਾਬਕ ਅਮਰੀਕੀ ਕਦਰਾਂ ਕੀਮਤਾਂ ਨੂੰ ਅਪਣਾਏ ਬਿਨਾਂ ਇਮੀਗਰੇਸ਼ਨ ਇੱਕ ਹਮਲਾ ਹੈ। ਇਸ ਨਾਲ ਤੀਜੀ ਵਾਰੀ ਜਿੰਦਲ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ।
ਏ ਬੀ ਸੀ ਨਿਊਜ਼ ਨੂੰ ਦਿੱਤੀ ਇੰਟਰਵਿਊ ਵਿੱਚ 44 ਸਾਲਾ ਜਿੰਦਲ ਨੇ ਕਿਹਾ ਕਿ ਅਸੀਂ ਅਫਰੀਕੀ ਅਮਰੀਕੀ, ਏਸ਼ੀਆਈ ਅਮਰੀਕੀ, ਭਾਰਤੀ ਅਮਰੀਕੀ, ਅਮੀਰ ਜਾਂ ਗਰੀਬ ਅਮਰੀਕੀ ਨਹੀਂ। ਅਸੀਂ ਸਾਰੇ ਅਮਰੀਕੀ ਹਾਂ। ਇਸ ਦਾ ਅਹਿਮ ਕਾਰਨ ਹੈ। ਏਕੀਕਰਨ ਦੇ ਬਿਨਾਂ ਇਮੀਗਰੇਸ਼ਨ ਹਮਲੇ ਵਰਗਾ ਹੈ। ਮੇਰੇ ਮਾਂ ਬਾਪ ਆਪਣੇ ਭਾਰਤੀ ਵਿਰਸੇ ‘ਤੇ ਫਖਰ ਕਰਦੇ ਹਨ, ਪਰ ਉਹ ਇਥੇ ਅਮਰੀਕੀ ਬਣਨ ਆਏ ਤੇ ਉਨ੍ਹਾਂ ਇਸ ਦੇਸ਼ ਨੂੰ ਪਿਆਰ ਕੀਤਾ। ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਅਮਰੀਕੀਆਂ ਦੇ ਤੌਰ ‘ਤੇ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਯੂਰਪ ਵਰਗੀ ਸਮੱਸਿਆ ਤੋਂ ਬਚਣ ਲਈ ਅਮਰੀਕਾ ਨੂੰ ਇਸ ਗੱਲ ‘ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਦੂਜੇ ਦੇਸ਼ ਤੋਂ ਆਏ ਲੋਕ ਅਮਰੀਕੀ ਸੰਸਕ੍ਰਿਤੀ ਵਿੱਚ ਘੁਲ ਮਿਲ ਜਾਣ। ਇੱਕ ਚੰਗੀ ਇਮੀਗਰੇਸ਼ਨ ਨੀਤੀ ਲੋਕਾਂ ਨੂੰ ਕਾਨੂੰਨੀ ਤਰੀਕੇ ਨਾਲ ਆਉਣ ਦੀ ਇਜਾਜ਼ਤ ਦਿੰਦੀ ਹੈ ਤੇ ਇਸ ਨਾਲ ਦੇਸ਼ ਮਜ਼ਬੂਤ ਹੁੰਦਾ ਹੈ। ਅਸੀਂ ਲੋਕਾਂ ਨੂੰ ਇਥੇ ਨਹੀਂ ਲਿਆਉਂਦੇ। ਸਾਰੀ ਦੁਨੀਆ ਤੋਂ ਲੱਖਾਂ ਲੋਕ ਇਥੇ ਆਉਣਾ ਚਾਹੰੁਦੇ ਹਨ। ਜੇ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਅਮਰੀਕੀ ਬਣਨ ਦੀ ਕੋਸ਼ਿਸ਼ ਕਰਨ।
ਇੰਟਰਵਿਊ ਦੌਰਾਨ ਜਿੰਦਲ ਨੇ ਖੁਦ ਨੂੰ ਰਾਸ਼ਟਰਪਤੀ ਅਹੁਦੇ ਲਈ ਸਭ ਤੋਂ ਯੋਗ ਦੱਸਦੇ ਹੋਏ ਨਾਮਜ਼ਦਗੀ ਮਿਲਣ ਦੀ ਆਸ ਪ੍ਰਗਟਾਈ ਹੈ। ਇਸ ਸਮੇਂ ਉਹ ਰਾਸ਼ਟਰਪਤੀ ਉਮੀਦਵਾਰੀ ਦੇ 17 ਰਿਪਬਲੀਕਨ ਦਾਅਵੇਦਾਰਾਂ ਵਿੱਚ 13ਵੇਂ ਸਥਾਨ ‘ਤੇ ਹਨ। ਅਯੋਵਾ ਵਿੱਚ ਹੌਲੀ ਹੌਲੀ ਉਨ੍ਹਾਂ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੂੰ ਆਸ ਹੈ ਕਿ ਇਮੀਗਰੇਸ਼ਨ ਦਾ ਮੁੱਦਾ ਚੋਣਾਂ ਦੇ ਰਸਤੇ ਵਿੱਚ ਅੱਗੇ ਵਧਣ ਵਿੱਚ ਉਨ੍ਹਾਂ ਦੀ ਮਦਦ ਕਰੇਗਾ।
ਇਸ ਤੋਂ ਪਹਿਲਾਂ ਜੂਨ ਵਿੱਚ ਉਨ੍ਹਾਂ ਇੱਕ ਵੀਡੀਓ ਜਾਰੀ ਕਰ ਕੇ ਗੈਰ ਪਰਵਾਸੀਆਂ ਨੂੰ ਅੰਗਰੇਜ਼ੀ ਸਿੱਖਣ ਅਤੇ ਅਮਰੀਕੀ ਨਿਯਮ ਅਪਣਾਉਣ ਦੀ ਨਸੀਹਤ ਦਿੱਤੀ ਸੀ। ਸਾਲ ਦੇ ਸ਼ੁਰੂ ਵਿੱਚ ਉਨ੍ਹਾਂ ਕਿਹਾ ਸੀ ਕਿ ਚਾਰ ਦਹਾਕੇ ਪਹਿਲਾਂ ਉਨ੍ਹਾਂ ਦੇ ਮਾਤਾ ਪਿਤਾ ਭਾਰਤ ਤੋਂ ਅਮਰੀਕਾ ਵਿੱਚ ਅਮਰੀਕੀ ਬਣਨ ਲਈ ਆਏ ਸਨ ਨਾ ਕਿ ਭਾਰਤੀ ਅਮਰੀਕੀ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026