Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਰਤ ਅਤੇ ਚੀਨ ਵਿਚਲੇ ਵਿਵਾਦਾਂ ਨੂੰ ਹਲ ਕਰਨ ਲਈ ਗੱਲਬਾਤ ਵਿੱਚ ਸਮਾਂ ਲੱਗੇਗਾ- ਰੱਖਿਆ ਮੰਤਰੀ ਏ ਕੇ ਐਂਟਨੀ

Posted on May 27th, 2013

ਇਝਿਆਲਾ- ਭਾਰਤ ਅਤੇ ਚੀਨ ਦਰਮਿਆਨ ਸਹਿਯੋਗ ਅਤੇ ਮੁਕਾਬਲੇਬਾਜ਼ੀ ਦੀ ਭਾਵਨਾ ਦੇ ਵਿਕਾਸ ਦਾ ਜ਼ਿਕਰ ਕਰਦੇ ਹੋਏ ਰੱਖਿਆ ਮੰਤਰੀ ਏ ਕੇ ਐਂਟਨੀ ਨੇ ਕੱਲ੍ਹ ਇਥੇ ਕਿਹਾ ਕਿ ਦੋਵਾਂ ਵਿਚਲੇ ਵਿਵਾਦਾਂ ਨੂੰ ਹਲ ਕਰਨ ਲਈ ਗੱਲਬਾਤ ਵਿੱਚ ਸਮਾਂ ਲੱਗੇਗਾ ਅਤੇ ਉਹ ਕਿਸੇ ਤਰ੍ਹਾਂ ਦੇ ਚਮਤਕਾਰ ਦੀ ਉਮੀਦ ਨਹੀਂ ਕਰ ਰਹੇ ਹਨ।

ਐਂਟਨੀ ਨੇ ਕਿਹਾ, ‘‘ਇਹ ਸਹਿਯੋਗ ਅਤੇ ਮੁਕਾਬਲੇਬਾਜ਼ੀ ਹੈ। ਦੋਵੇਂ ਗੁਆਂਢੀ ਦੇਸ਼ ਹਨ ਤੇ ਸਾਨੂੰ ਮਿਲ ਕੇ ਕੰਮ ਕਰਨਾ ਹੈ। ਕਈ ਅਜਿਹੇ ਖੇਤਰ ਵਿੱਚ ਜਿੱਥੇ ਸਾਡੇ ਸੰਬੰਧ ਵਧ ਰਹੇ ਹਨ ਤੇ ਕੁਝ ਖੇਤਰਾਂ ਵਿੱਚ ਵਿਵਾਦ ਹੈ ਜਿੱਥੇ ਅਸੀਂ ਗੱਲਬਾਤ ਰਾਹੀਂ ਹਲ ਕੱਢ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਇਨ੍ਹਾਂ ਦੇ ਹੱਲ ਲਈ ਕਿਸੇ ਚਮਤਕਾਰ ਦੀ ਉਮੀਦ ਨਹੀਂ ਕਰ ਰਿਹਾ। ਇਸ ਵਿੱਚ ਸਮਾਂ ਲੱਗੇਗਾ।” ਐਂਟਨੀ ਨੇ ਕਿਹਾ ਕਿ ਹਥਿਆਰਬੰਦ ਫੌਜ ਸਾਈਬਰ ਕਮਾਨ ਦੀ ਸੋਚ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਵਿੱਚ ਹੈ ਅਤੇ ਜਲਦੀ ਹੀ ਇਸ ਨੂੰ ਅੰਤਿਮ ਰੂਪ ਦੇ ਦਿੱਤਾ ਜਾਏਗਾ।



Archive

RECENT STORIES