Posted on August 9th, 2015

ਲਾਸ ਏਂਜਲਸ - ਦਿਲ ਵਿੱਚ ਕੁੱਝ ਕਰ ਗੁਜ਼ਰਨ ਦੀ ਇੱਛਾ ਹੋਵੇ ਅਤੇ ਹੌਸਲੇ ਬੁਲੰਦ ਹੋਣ ਤਾਂ ਕੋਈ ਵੀ ਟੀਚਾ ਮੁਸ਼ਕਿਲ ਨਹੀਂ ਹੁੰਦਾ। ਦਿੱਲੀ ਦੇ ਰੋਹਿਣੀ ਸਥਿਤ ਆਸ਼ਾ ਕਿਰਨ ਕੇਂਦਰ ਵਿੱਚ ਰਹਿਣ ਵਾਲੀ 17 ਸਾਲਾ ਫੂਲਨ ਦੇਵੀ ਨੇ ਇਹ ਸਾਬਿਤ ਕਰ ਦਿਖਾਇਆ ਹੈ। ਇਸ ਵਿਸ਼ੇਸ਼ ਖਿਡਾਰਨ ਨੇ ਅਮਰੀਕਾ ਦੇ ਲਾਸ ਏਂਜਲਸ ਵਿੱਚ ਹੋਈਆਂ ਵਿਸ਼ੇਸ਼ ਓਲੰਪਿਕ ਖੇਡਾਂ ਵਿੱਚ ਭਾਰਤ ਲਈ ਪਾਵਰ ਲਿਫਟਿੰਗ (ਬੈਂਚ ਪ੍ਰੈਸ) ਵਿੱਚ ਪਹਿਲਾ ਸੋਨੇ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ।
ਫੂਲਨ ਨੇ ਪਾਵਰਲਿਫਟਿੰਗ ਵਿੱਚ ਕਾਂਸੀ ਦੇ ਤਿੰਨ ਤਗ਼ਮੇ ਵੀ ਜਿੱਤੇ ਹਨ। ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਫੂਲਨ ਚਾਰ ਸਾਲ ਪਹਿਲਾਂ ਪੁਲੀਸ ਨੂੰ ਬੰਗਲਾ ਸਾਹਿਬ ਗੁਰਦੁਆਰੇ ਵਿੱਚੋਂ ਮਿਲੀ ਸੀ। ਉਸ ਨੂੰ ਬਾਲ ਭਲਾਈ ਕਮੇਟੀ ਦੀ ਆਦੇਸ਼ 'ਤੇ ਆਸ਼ਾ ਕਿਰਨ ਕੇਂਦਰ ਵਿੱਚ ਭੇਜਿਆ ਗਿਆ। 'ਆਸ਼ਾ ਕਿਰਨ' ਨੇ ਇਸ ਬੱਚੀ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਸ ਦੇ ਪਿਤਾ ਅਤੇ ਮਤਰੇਈ ਮਾਂ ਨੇ ਉਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਰੋਹਿਣੀ ਸੈਕਟਰ-2 ਦੇ ਸਰਕਾਰੀ ਸਕੂਲ ਵਿੱਚ 6ਵੀਂ ਜਮਾਤ ਵਿੱਚ ਪੜ੍ਹਦੀ ਫੂਲਨ ਖੁਸ਼ੀ ਨਾਲ ਆਪਣਾ ਤਗ਼ਮਾ ਦਿਖਾ ਕੇ ਕਹਿੰਦੀ ਹੈ ਕਿ ਉਹ ਸਕੂਲ ਵਿੱਚ ਅਧਿਆਪਕਾਂ ਨੂੰ ਇਸ ਬਾਰੇ ਦੱਸੇਗੀ। ਫੂਲਨ ਨੇ ਕਿਹਾ, 'ਖੇਡਣਾ ਚੰਗਾ ਲੱਗਦਾ ਹੈ ਪਰ ਮੈਂ ਕਾਫ਼ੀ ਥੱਕ ਜਾਂਦੀ ਹਾਂ। ਜਿੰਮ ਜਾਣਾ ਪੈਂਦਾ ਹੈ। ਬਹੁਤ ਮਿਹਨਤ ਕਰਨੀ ਪੈਂਦੀ ਹੈ।'
ਫੂਲਨ ਸਮੇਤ ਆਸ਼ਾ ਕਿਰਨ ਦੇ ਖਿਡਾਰੀਆਂ ਨੇ ਕੁੱਲ 9 ਤਗ਼ਮੇ ਜਿੱਤੇ ਹਨ, ਜਿਸ ਵਿੱਚ ਤਿੰਨ ਸੋਨੇ ਅਤੇ ਛੇ ਕਾਂਸੀ ਦੇ ਤਗ਼ਮੇ ਸ਼ਾਮਲ ਹਨ। 20 ਸਾਲਾਂ ਤੋਂ ਇਸ ਕੇਂਦਰ ਵਿੱਚ ਰਹਿ ਰਿਹਾ 39 ਸਾਲਾ ਮਟਰੂ ਸੋਨੇ ਦਾ ਤਗ਼ਮਾ ਜਿੱਤਣ ਵਾਲੀ ਸਾਫਟ ਬਾਲ ਟੀਮ ਵਿੱਚ ਸ਼ਾਮਲ ਸੀ। ਪਰਤੋ ਨੇ 800 ਮੀਟਰ ਦੌੜ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਹੈ। ਸੋਨਾਕਸ਼ੀ ਨੇ ਪਾਵਰ ਲਿਫਟਿੰਗ (ਬੈਂਚ ਪ੍ਰੈਸ), ਸੀਮਾ ਨੇ 200 ਮੀਟਰ ਦੌੜ ਅਤੇ ਉਪੇਂਦਰ ਨੇ ਵਾਲੀਬਾਲ ਦੇ ਟੀਮ ਮੁਕਾਬਲੇ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ ਹਨ। ਇਨ੍ਹਾਂ ਖਿਡਾਰੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਹੌਸਲੇ ਬੁਲੰਦ ਹੋਣ ਤਾਂ ਕੋਈ ਵੀ ਕਮਜ਼ੋਰੀ ਕਾਮਯਾਬੀ ਦੀ ਰਾਹ ਵਿੱਚ ਅੜਿੱਕਾ ਨਹੀਂ ਬਣ ਸਕਦੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਖਿਡਾਰੀਆਂ ਨੇ ਬਗ਼ੈਰ ਕਿਸੇ ਕੋਚ ਦੇ ਆਪਣੇ ਕੇਂਦਰ ਦੇ ਮੁਲਾਜ਼ਮਾਂ ਦੀ ਮਦਦ ਨਾਲ ਇਹ ਮੱਲਾਂ ਮਾਰੀਆਂ ਹਨ।
ਆਸ਼ਾ ਕਿਰਨ ਦੀ ਡਾਇਰੈਕਟਰ ਡਾ. ਰਚਨਾ ਭਾਰਦਵਾਜ ਨੇ ਦੱਸਿਆ ਕਿ ਆਪਣਿਆਂ ਵੱਲੋਂ ਠੁਕਰਾਏ ਇਹ ਬੱਚੇ ਇਕ ਨਵੀਂ ਮਿਸਾਲ ਪੇਸ਼ ਕਰ ਰਹੇ ਹਨ। ਦੱਸਣਯੋਗ ਹੈ ਕਿ ਭਾਰਤ ਨੇ ਵਿਸ਼ੇਸ਼ ਓਲੰਪਿਕ ਖੇਡਾਂ ਵਿੱਚ ਕੁੱਲ 173 (47 ਸੋਨ, 54 ਚਾਂਦੀ ਅਤੇ 72 ਕਾਂਸੀ) ਤਗ਼ਮੇ ਜਿੱਤ ਕੇ ਵਿਸ਼ਵ ਪੱਧਰ 'ਤੇ ਆਪਣੀ ਵੱਖਰੀ ਪਛਾਣ ਬਣਾਈ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026