Posted on June 26th, 2015

ਸਿੱਖ ਕੌਮ ਨੇ ਆਪਣੇ ਹੱਕਾਂ ਲਈ ਜੋ ਸੰਘਰਸ਼ ਕੀਤਾ ਤੇ ਕਰ ਰਹੀ ਹੈ, ਉਹ ਬਿਲਕੁਲ ਠੀਕ ਹੈ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਇਕ ਨਾ ਇਕ ਦਿਨ ਲੋਕ ਉਸ ਦਾ ਜ਼ਰੂਰ ਸਾਥ ਦੇਣਗੇ
ਜਲੰਧਰ – ਅੰਮ੍ਰਿਤਸਰ ਜੇਲ ਵਿਚ ਸ਼ਿਫਟ ਕੀਤੇ ਜਾ ਰਹੇ ਖਾੜਕੂ ਗੁਰਦੀਪ ਸਿੰਘ ਖਹਿਰਾ ਨੇ ਸਾਫ ਕੀਤਾ ਹੈ ਕਿ ਉਹ 24 ਸਾਲ ਜੇਲ ਵਿਚ ਸਜ਼ਾ ਕੱਟ ਚੁੱਕੇ ਹਨ ਅਤੇ ਅੰਮ੍ਰਿਤਸਰ ਵਿਚ ਸ਼ਿਫਟ ਕੀਤੇ ਜਾਣ ਦੇ ਬਾਅਦ ਉਹ ਬੇਹੱਦ ਖੁਸ਼ ਹਨ। ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਨਾਲ ਇਨਸਾਫ ਨਾ ਕੀਤਾ ਤਾਂ ਇਸ ਮਾਮਲੇ ਵਿਚ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਗੁਰਦੀਪ ਸਿੰਘ ਖਹਿਰਾਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰ ਰਹੇ ਸਨ, ਉਨ੍ਹਾਂ ਦਾ ਕਹਿਣਾ ਸੀ ਕਿ 24 ਸਾਲ ਪੰਜਾਬ ਸਰਕਾਰ ਨੇ ਜੇਲ ਵਿਚ ਬੰਦ ਕਰਕੇ ਰੱਖਿਆ।
ਉਹ ਕੀ ਚਾਹੁੰਦੇ ਸਨ? ਉਹ ਸਿਰਫ ਸਿੱਖ ਨਜ਼ਰਬੰਦਾਂ ਦੇ ਲਈ ਇਨਸਾਫ ਮੰਗਦੇ ਸਨ ਅਤੇ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਉਨ੍ਹਾਂ ਨੂੰ ਅੱਤਵਾਦੀ ਸਾਬਤ ਕਰਕੇ ਜੇਲ ਵਿਚ ਡੱਕ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਿੱਖਾਂ ਦੀ ਆਜ਼ਾਦੀ ਦੀ ਕਾਮਨਾ ਕਰਦੇ ਹਨ ਜਦਕਿ ਉਸ ਵਿਚ ਸਰਕਾਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਿੱਖਾਂ ਨੂੰ ਅੱਤਵਾਦੀ ਸਾਬਤ ਕਰਨ ‘ਤੇ ਤੁਲੀ ਹੋਈ ਹੈ। ਉਨ੍ਹਾਂ ਨੂੰ ਅੰਮ੍ਰਿਤਸਰ ਭੇਜੇ ਜਾਣ ਦੇ ਪਿਛੇ ਵੀ ਰਾਜਨੀਤੀ ਖੇਡੀ ਜਾ ਰਹੀ ਹੈ ਜਦਕਿ ਇਹ ਉਨ੍ਹਾਂ ਦਾ ਹੱਕ ਹੈ ਕਿ ਉਹ ਇੰਨੀ ਵੱਡੀ ਸਜ਼ਾ ਕੱਟਣ ਦੇ ਬਾਅਦ ਅੰਮ੍ਰਿਤਸਰ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ‘ਤੇ ਅੰਮ੍ਰਿਤਸਰ ਵਿਚ ਵੀ ਜ਼ੁਲਮ ਢਾਹਿਆ ਤਾਂ ਉਹ ਅਗਲੇ ਨਤੀਜੇ ਸਰਕਾਰ ਨੂੰ ਦੇਖਣੇ ਹੋਣਗੇ।
ਸਿੱਖ ਕੌਮ ਨੇ ਆਪਣੇ ਹੱਕਾਂ ਲਈ ਜੋ ਸੰਘਰਸ਼ ਕੀਤਾ ਤੇ ਕਰ ਰਹੀ ਹੈ, ਉਹ ਬਿਲਕੁਲ ਠੀਕ ਹੈ ਅਤੇ ਉਸ ਨੂੰ ਪੂਰਾ ਯਕੀਨ ਹੈ ਕਿ ਇਕ ਨਾ ਇਕ ਦਿਨ ਲੋਕ ਉਸ ਦਾ ਜ਼ਰੂਰ ਸਾਥ ਦੇਣਗੇ। ਜਦੋਂ ਖਹਿਰਾ ਨੂੰ ਉਨ੍ਹਾਂ ਵਲੋਂ ਚੁੱਕੇ ਕਦਮਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਹਕੂਮਤਾਂ ਦੇ ਜ਼ੁਲਮ ਤੇ ਬੇਇਨਸਾਫੀ ਵਿੱਚੋਂ ਹੀ ਸੰਘਰਸ਼ ਜਨਮ ਲੈਦੇ ਹਨ , ਜੇਕਰ 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਵਿਚ ਇਕ ਪ੍ਰਸ਼ਾਸਨਿਕ ਅਧਿਕਾਰੀ ਦੇ ਕਹਿਣ ‘ਤੇ 13 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਜੇਕਰ ਸਿੱਖਾਂ ਨਾਲ ਇਨਸਾਫ ਹੋਇਆ ਹੁੰਦਾ ਤਾਂ ਇਹ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਸੀ ਅਤੇ ਨਾ ਹੀ ਅੱਜ ਦਾ ਦਿਨ ਦੇਖਣਾ ਪੈਂਦਾ।
ਹੈਰਾਨੀ ਦੀ ਗੱਲ ਹੈ ਕਿ ਪੁਲਸ ਵਾਲਿਆਂ ਨੇ ਖਾੜਕੂ ਖਹਿਰਾ ਨੂੰ ਹੱਥਕੜੀ ਲਾਉਣ ਦੀ ਜਗ੍ਹਾ ਉਸ ਨੂੰ ਆਪਣੇ ਕੋਲ ਇਸ ਤਰ੍ਹਾਂ ਬਿਠਾਇਆ ਸੀ ਜਿਵੇਂ ਉਹ ਆਮ ਸਧਾਰਨ ਵਿਆਕਤੀ ਹੋਵੇ। ਖਹਿਰਾ ਦੇ ਚਿਹਰੇ ‘ਤੇ ਕੋਈ ਪਛਤਾਵਾ ਨਹੀਂ ਸੀ।

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026