Posted on June 20th, 2015

ਚੰਡੀਗੜ੍ਹ- ਸੈਕਟਰ-44 ਸਥਿਤ ਸੂਦ ਭਵਨ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਯੋਗ ਦੇ ਮਾਹਰ ਸੁਖਦੀਪ ਸਿੰਘ ਨੇ ਕਿਹਾ ਕਿ ਲੋਕ ਹੌਲੀ-ਹੌਲੀ ਯੋਗ ਨੂੰ ਲੈ ਕੇ ਜਾਗਰੂਕ ਹੋ ਰਹੇ ਹਨ ਜੋ ਕਿ ਭਾਰਤੀ ਸਭਿਆਚਾਰ ਅਤੇ ਪੂਰੇ ਸੰਸਾਰ ਲਈ ਵਰਦਾਨ ਹੈ। ਉਹ ਹੁਣ ਸਮਝ ਰਹੇ ਹਨ ਕਿ ਯੋਗ ਅਪਣੇ ਆਪ ਨੂੰ ਫਿਟ ਰੱਖਣ ਦਾ ਚੰਗਾ ਰਸਤਾ ਹੈ।
ਇਸ ਮੌਕੇ ਖ਼ਾਸ ਤੌਰ 'ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ, ਸ਼ਹਿਰ ਦੀ ਡਿਪਟੀ ਮੇਅਰ ਗੁਰਬਖ਼ਸ਼ ਕੌਰ ਰਾਵਤ, ਆਯੁਰਵੇਦ, ਪੰਜਾਬ ਦੇ ਰਜਿਸਟਰਾਰ ਡਾ. ਸੰਜੀਵ ਗੋਇਲ, ਪੰਜਾਬ ਸਿਹਤ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਅਨਿਲ ਕੁਮਾਰ, ਧਨਵੰਤਰੀ ਆਯੁਰਵੇਦ ਕਾਲਜ ਦੇ ਪ੍ਰੋਫੈਸਰ ਡਾ. ਐਸ.ਡੀ. ਪੰਡਤ, ਜਸਟਿਸ ਪੀ.ਐਸ. ਚੌਹਾਨ ਅਤੇ ਫ਼ਿਲਮ ਪ੍ਰੋਡਿਊਸਰ ਅਤੇ ਅਦਾਕਾਰ ਦਰਸ਼ਨ ਔਲਖ ਤੋਂ ਇਲਾਵਾ ਕਈ ਸਖ਼ਸ਼ੀਅਤਾਂ ਨੇ ਯੋਗ ਦਿਵਸ ਮਨਾਇਆ।
ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਅਕਸਰ ਉਨ੍ਹਾਂ ਦਾ ਰੂਟੀਨ ਬਹੁਤ ਵਿਅਸਤ ਰਹਿੰਦਾ ਹੈ ਅਤੇ ਜਿਸ ਕਾਰਨ ਅਪਣੇ ਸਿਹਤ ਲਈ ਵਕਤ ਨਹੀਂ ਮਿਲ ਪਾਉਂਦਾ। ਉਨ੍ਹਾਂ ਕਿਹਾ ਕਿ ਯੋਗ ਅਜਿਹੀ ਚੀਜ ਹੈ ਜੋ ਕੁੱਝ ਹੀ ਮਿੰਟਾਂ 'ਚ ਕਿਤੇ ਉਤੇ ਵੀ ਕੀਤੀ ਜਾ ਸਕਦੀ ਹੈ ਅਤੇ ਇਸ ਦੇ ਚੰਗੇ ਫ਼ਾਇਦੇ ਹੁੰਦੇ ਹਨ। ਇਸ ਕਰ ਕੇ ਮੈਂ ਯੋਗ ਨੂੰ ਅਪਣੇ ਜੀਵਨ ਦਾ ਅੰਗ ਬਣਾ ਲਿਆ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026