Posted on May 25th, 2013

ਨਵੀਂ ਦਿੱਲੀ- ਭਾਰਤ ਦੀ ਅਮਰੀਕਾ ਨਾਲ ਵਧਦੀ ਨੇੜਤਾ ਤੋਂ ਰੂਸ ਕਾਫੀ ਔਖਾ ਹੈ ਤੇ ਉਸ ਨੇ ਇਹ ਗੱਲ ਭਾਵੇਂ ਸਾਫ ਤੌਰ ‘ਤੇ ਨਹੀਂ ਕਹੀ, ਪਰ ਸੰਕੇਤ ਦਿੱਤੇ ਹਨ ਕਿ ਅੱਜ ਕੱਲ੍ਹ ਭਾਰਤ ਵੱਲੋਂ ਦੂਜਿਆਂ ਨਾਲ ਨੇੜਤਾ ਬਣਾਉਣ ਕਾਰਨ ਰੂਸ ਸਹਿਜ ਮਹਿਸੂਸ ਨਹੀਂ ਕਰ ਰਿਹਾ।
ਰੂਸ ਦੇ ਭਾਰਤ ਵਿਚਲੇ ਰਾਜਦੂਤ ਐਲੇਗਜ਼ੈਂਦਰ ਐਮ. ਕਦਾਕਿਨ ਨੇ ਇਕ ਸਮਾਗਮ ‘ਚ ਅਮਰੀਕਾ ਦਾ ਨਾਮ ਲਏ ਬਗੈਰ ਕਿਹਾ, ”ਕਦੇ ਵੇਲਾ ਸੀ ਜਦੋਂ ਅਸੀਂ ਭਾਰਤ ਨੂੰ ਪਰਮਾਣੂ ਸਮੱਗਰੀ ਮੁਹੱਈਆ ਕਰਵਾਈ ਸੀ ਤਾਂ ਉਸ ਉਪਰ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ। ਭਾਰਤ ‘ਤੇ ਪਾਬੰਦੀਆਂ ਲਾਉਣ ਵਾਲੇ ਹੁਣ ਉਸ ਨਾਲ ਗਲਵੱਕੜੀ ਪਾ ਕੇ ਤੁਰ ਰਹੇ ਹਨ।” ਉਨ੍ਹਾਂ ਕਿਹਾ ਕਿ ਰੂਸ ਹਮੇਸ਼ਾ ਔਖੇ ਤੋਂ ਔਖੇ ਵੇਲੇ ਭਾਰਤ ਨਾਲ ਖੜ੍ਹਿਆ ਰਿਹਾ। ਅੱਜ ਵੀ ਰੂਸ, ਭਾਰਤ ਨੂੰ ਆਪਣਾ ਨੇੜਲਾ ਮੰਨਦਾ ਹੈ। ਹੁਣ ਵੀ ਉਹ ਭਾਰਤ ਨੂੰ ਰੱਖਿਆ ਤੇ ਹੋਰ ਖੇਤਰਾਂ ਵਿਚ ਪੂਰਾ ਸਹਿਯੋਗ ਦੇ ਰਿਹਾ ਹੈ। ਭਾਰਤ ਨੇ ਹੁਣ ਉਨ੍ਹਾਂ ਨਾਲ ਆੜੀ ਪਾ ਲਈ ਹੈ ਜਿਨ੍ਹਾਂ ਨੇ ਉਸ ਦੇ ਨੱਕ ਵਿਚ ਦਮ ਕਰੀ ਰੱਖਿਆ ਸੀ। ਇਸ ਕਾਰਨ ਹੁਣ ਰੂਸ ਭਾਰਤ ਦੀ ਸੰਗਤ ਵਿਚ ਸਹਿਜ ਮਹਿਸੂਸ ਨਹੀਂ ਕਰ ਰਿਹਾ।
ਰਾਜਦੂਤ ਨੇ ਭਾਵੇਂ ਅਮਰੀਕਾ ਦਾ ਨਾਮ ਨਹੀਂ ਲਿਆ ਪਰ ਸੰਕੇਤ ਪੂਰਾ ਉਸ ਵੱਲ ਸੀ। ਭਾਰਤ ਵੱਲੋਂ 1974 ਤੇ 1998 ਵਿਚ ਪਰਮਾਣੂ ਬੰਬ ਦੀ ਪਰਖ ਕਰਨ ਕਰਕੇ ਅਮਰੀਕਾ ਨੇ ਉਸ ‘ਤੇ ਪਾਬੰਦੀਆਂ ਲਗਾ ਦਿੱਤੀਆਂ ਸਨ। ਭਾਰਤ ਤੇ ਅਮਰੀਕਾ ਵਿਚਾਲੇ ਇਤਿਹਾਸਕ ਗੈਰ-ਫੌਜੀ ਪਰਮਾਣੂ ਸੰਧੀ ਵੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਕਿਸੇ ਨਾਲ ਵੀ ਨੇੜਤਾ ਬਣਾਏ, ਉਸ ਦਾ ਇਹ ਹੱਕ ਹੈ ਪਰ ਇਕ ਗੱਲ ਦਾ ਖਿਆਲ ਰੱਖੇ ਕਿ ਨਵਿਆਂ ਦੇ ਗਲ ਲੱਗ ਕੇ ਪੁਰਾਣਿਆਂ ਨੂੰ ਨਾ ਭੁੱਲੇ।

Posted on May 28th, 2026

Posted on May 27th, 2026

Posted on May 26th, 2026

Posted on May 25th, 2026

Posted on May 22nd, 2026

Posted on May 21st, 2026

Posted on May 20th, 2026

Posted on May 19th, 2026

Posted on May 15th, 2026

Posted on May 14th, 2026

Posted on May 13th, 2026

Posted on May 12th, 2026