Posted on June 9th, 2015

ਵਾਰਾਣਸੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਗਰਮ ਖਿਆਲੀ ਆਗੂ ਯੋਗੀ ਆਦਿਤਿਆਨਾਥ ਨੇ ਇਹ ਬਿਆਨ ਦੇ ਕੇ ਮੁੜ ਵਿਵਾਦ ਛੇੜ ਦਿਤਾ ਹੈ ਕਿ ਸੂਰਜ ਨਮਸਕਾਰ ਦਾ ਵਿਰੋਧ ਕਰਨ ਵਾਲਿਆਂ ਨੂੰ ਸਮੁੰਦਰ 'ਚ ਡੁੱਬ ਜਾਣਾ ਚਾਹੀਦਾ ਹੈ।
ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਦੌਰਾਨ ਹੋਣ ਵਾਲੇ ਪ੍ਰੋਗਰਾਮਾਂ 'ਚ ਸੂਰਜ ਨਮਸਕਾਰ ਨੂੰ ਸ਼ਾਮਲ ਕੀਤੇ ਜਾਣ ਨੂੰ ਲੈ ਕੇ ਕੁੱਝ ਮੁਸਲਮਾਨ ਸੰਗਠਨਾਂ ਨੇ ਵਿਰੋਧ ਦਰਜ ਕਰਾਇਆ ਹੈ। ਕੌਮੀ ਸਵੈਮਸੇਵਕ ਸੰਘ ਨੇ ਵੀ ਯੋਗ ਦਾ ਵਿਰੋਧ ਕੀਤੇ ਜਾਣ 'ਤੇ ਤਿੱਖੀ ਪ੍ਰਤੀਕਿਰਿਆ ਦਿਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਸਭਾ ਖੇਤਰ ਵਾਰਾਣਸੀ 'ਚ ਗੋਰਖਪੁਰ ਦੇ ਸੰਸਦ ਮੈਂਬਰ ਆਦਿਤਿਆਨਾਥ ਦੇ
ਬਿਆਨ ਨਾਲ ਵਿਵਾਦ ਪੈਦਾ ਹੋ ਗਿਆ ਹੈ ਅਤੇ ਵਿਰੋਧੀ ਪਾਰਟੀਆਂ ਨੇ ਉਨ੍ਹਾਂ 'ਤੇ ਫ਼ਿਰਕੂ ਵੰਡ ਪੈਦਾ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਸੰਘ ਵਿਚਾਰਕ ਐਮ.ਜੀ. ਵੈਦ ਨੇ ਕਿਹਾ ਕਿ ਜੋ ਲੋਕ ਯੋਗ ਅਤੇ ਸੂਰਜ ਨਮਸਕਾਰ ਦਾ ਵਿਰੋਧ ਕਰ ਰਹੇ ਹਨ, ਉਹ ਦੇਸ਼ ਦੀ ਧਾਰਨਾ 'ਚ ਭਰੋਸਾ ਨਹੀਂ ਕਰਦੇ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਵਿਵਾਦ ਨੂੰ ਜ਼ਿਆਦਾ ਤਵੱਜੋ ਨਾ ਦਿੰ²ਦਿਆਂ ਕਿਹਾ ਕਿ ਇਸ 'ਚ ਹਿੱਸਾ ਲੈਣਾ ਪੂਰੀ ਤਰ੍ਹਾਂ ਮਰਜ਼ੀ ਦੀ ਗੱਲ ਹੈ ਅਤੇ ਇਸ ਨੂੰ ਕਿਸੇ ਜਾਤ, ਧਰਮ ਜਾਂ ਫ਼ਿਰਕੇ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ।
ਆਦਿਤਿਆਨਾਥ ਨੇ ਇਸ ਵਿਵਾਦ 'ਤੇ ਕਿਹਾ, ''ਸੂਰਜ ਊਰਜਾ ਦਾ ਸਰੋਤ ਹੈ ਜਿਸ ਨਾਲ ਸਾਨੂੰ ਜ਼ਿੰਦਗੀ ਮਿਲਦੀ ਹੈ। ਜੋ ਕੋਈ ਵੀ ਸੋਚਦਾ ਹੈ ਕਿ ਸੂਰਜ ਫ਼ਿਰਕੂ ਹੈ, ਤਾਂ ਮੈਂ ਉਸ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਮੁੰਦਰ 'ਚ ਜਾ ਕੇ ਡੁੱਬ ਜਾਣ ਜਾਂ ਫਿਰ ਹਨੇਰੀ ਕੋਠੜੀ ਨੂੰ ਟਿਕਾਣਾ ਬਣਾ ਲੈਣ।''
ਉਨ੍ਹਾਂ ਵਾਰਾਣਸੀ 'ਚ ਇਕ ਧਾਰਮਕ ਪ੍ਰੋਗਰਾਮ 'ਚ ਕਿਹਾ, ''ਭਗਵਾਨ ਸੂਰਜ ਨੇ ਜਾਤ, ਨਸਲ ਜਾਂ ਧਰਮ ਦੇ ਅਧਾਰ 'ਤੇ ਕਿਸੇ ਨੂੰ ਅਪਣੇ ਪ੍ਰਕਾਸ਼ ਤੋਂ ਵਾਂਝਾ ਨਹੀਂ ਰਖਿਆ ਹੈ। ਇਸ ਦੇ ਬਾਵਜੂਦ ਜੇਕਰ ਉਹ ਸੂਰਜ ਨੂੰ ਫ਼ਿਰਕੂ ਦਸਦੇ ਹਲ ਤਾਂ ਮੈਨੂੰ ਉਨ੍ਹਾਂ ਦੀ ਸੋਚ 'ਤੇ ਹਾਸਾ ਆਉਂਦਾ ਹੈ।''
ਆਦਿਤਿਆਨਾਥ ਦੀ ਟਿਪਣੀ ਤੋਂ ਪਹਿਲਾਂ ਆਲ ਇੰਡੀਆ ਪਰਸਨਲ ਲਾਅ ਬੋਰਡ ਨੇ ਕਲ ਕਿਹਾ ਸੀ ਕਿ ਸਕੂਲਾਂ 'ਚ ਸੂਰਜ ਨਮਸਕਾਰ ਅਤੇ ਯੋਗ ਨੂੰ ਸ਼ਾਮਲ ਕੀਤੇ ਜਾਣ ਵਿਰੁਧ ਉਹ ਸੁਪਰੀਮ ਕੋਰਟ ਜਾਣਗੇ।
ਕਾਂਗਰਸ ਅਤੇ ਸਮਾਜਵਾਦੀ ਪਾਰਟੀ ਨੇ ਭਾਜਪਾ ਆਗੂ ਆਦਿਤਿਆਨਾਥ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਹ ਫ਼ਿਰਕੂ ਦਰਾਰ ਪੈਦਾ ਕਰਨਾ ਚਾਹੁੰਦੇ ਹਨ ਅਤੇ ਜ਼ੋਰ ਦਿਤਾ ਕਿ ਕੋਈ ਵੀ ਅਪਣੀ ਸ਼ਰਧਾ ਨੂੰ ਦੂਜਿਆ 'ਤੇ ਥੋਪ ਨਹੀਂ ਸਕਦਾ।
ਕਾਂਗਰਸ ਦੀ ਰੀਤਾ ਬਹੁਗੁਣਾ ਨੇ ਕਿਹਾ, ''ਜਦੋਂ ਵੀ ਆਦਿਤਿਆਨਾਥ ਬੋਲਦੇ ਹਨ ਜ਼ਹਿਰ ਉਗਲਦੇ ਹਨ। ਇਹ ਕਹਿਣਾ ਦਾ ਕੀ ਮਤਲਬ ਹੈ ਕਿ ਜੋ ਅਜਿਹਾ ਨਹੀਂ ਕਰਨਾ ਚਾਹੁੰਦੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਚਲੇ ਜਾਣਾ ਚਾਹੀਦਾ ਹੈ।''
ਸਮਾਜਵਾਦੀ ਪਾਰਟੀ ਦੇ ਗੌਰਵ ਭਾਟੀਆ ਨੇ ਯਾਦ ਦਿਵਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਪਿੱਛੇ ਜਿਹੇ ਅਪਣੀ ਪਾਰਟੀ ਆਗੂਆਂ ਨੂੰ ਕਿਹਾ ਸੀ ਕਿ ਇਸ ਤਰ੍ਹਾਂ ਦੇ ਬਿਆਨ ਬਰਦਾਸ਼ਤ ਨਹੀਂ ਕੀਤੇ ਜਾਣਗੇ।
ਆਦਿਤਿਆਨਾਥ ਦੇ ਬਿਆਨ 'ਤੇ ਟਿਪਣੀ ਕਰਦਿਆਂ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ, ''ਭਾਰਤ 'ਚ ਜ਼ਿਆਦਾ ਵਸੋਨ ਦਾ ਹੱਲ ਨਿਕਲ ਗਿਆ ਹੈ। ਹੁਣ ਸਾਡੇ 'ਚੋਂ ਕਈ ਲੋਕਾਂ ਨੂੰ ਬੈਗ਼ ਪੈਕ ਕਰਨੇ ਹੋਣਗੇ। ਇਕ ਤੀਰਾ ਨਾਲ ਦੋ ਸ਼ਿਕਾਰ।''

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026