Posted on May 23rd, 2015

ਇਕੱਲੇ ਪਿੰਕੀ ਹੀ ਨਹੀਂ ਦਰਜਨਾਂ 'ਤੇ ਹੋ ਚੁੱਕੀ ਹੈ ਮਿਹਰਬਾਨੀ
ਚੰਡੀਗੜ- ਪੰਜਾਬ ਪੁਲੀਸ ਵਿਚੋਂ ਬਰਖਾਸਤ ਇੰਸਪੈਕਟਰ ਗੁਰਮੀਤ ਸਿੰਘ ਉਰਫ ਪਿੰਕੀ ਹੀ ਇਕੱਲਾ ਅਜਿਹਾ ਅਫਸਰ ਨਹੀਂ ਹੈ, ਜਿਸ ਉਤੇ ਸਰਕਾਰ ਦੀ ਮਿਹਰਬਾਨੀ ਦੀ ਕੋਸ਼ਿਸ਼ ਹੋਈ ਹੋਵੇ ਬਲਕਿ ਉਸ ਦੇ ਮੁਕਾਬਲੇ ਅਨੇਕਾਂ ਹੀ ਦਾਗੀ ਅਫਸਰ ਤੇ ਅਧਿਕਾਰੀ ਹਨ ਜਿਹੜੇ ਕਿ ਵੱਖ ਵੱਖ ਕੇਸਾਂ ਵਿਚ ਉਲਝੇ ਹੋਏ ਹਨ। ਪਿੰਕੀ ਦੀ ਦਲੀਲ ਹੈ ਕਿ ਜਦੋਂ ਉਸ ਵਰਗੇ ਸਜ਼ਾਯਾਫਤਾ ਤੇ ਸਜ਼ਾ ਮੁਆਫ ਕਰਕੇ ਰਿਹਾਅ ਕੀਤੇ ਗਏ ਪੁਲੀਸ ਅਫਸਰਾਂ ਨੂੰ ਨੌਕਰੀ ਉੱਤੇ ਬਹਾਲ ਕੀਤਾ ਜਾ ਸਕਦਾ ਹੈ, ਫਿਰ ਉਸ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਘੱਟੋ ਘੱਟੋ ਇੱਕ ਦਰਜਨ ਅਜਿਹੇ ਅਧਿਕਾਰੀ ਹਨ, ਜਿਨਾਂ ਨੂੰ ਕਤਲ ਤੇ ਅਗਵਾ ਵਰਗੇ ਸੰਗੀਨ ਜੁਰਮਾਂ ਵਿਚ ਅਦਾਲਤਾਂ ਨੇ ਸਜ਼ਾਵਾਂ ਦਿੱਤੀਆਂ ਹੋਈਆਂ ਹਨ। ਸਰਕਾਰ ਨੇ ਪਹਿਲਾਂ ਇਹਨਾਂ ਦੀਆਂ ਸਾਜ਼ਾਵਾਂ ਮੁਆਫ ਕਰਕੇ ਜੇਲਾਂ ਵਿਚੋਂ ਰਿਹਾਅ ਕਰ ਦਿੱਤਾ ਅਤੇ ਫਿਰ ਅਦਾਲਤੀ ਹੁਕਮਾਂ ਦੀ ਉਲੰਘਣਾ ਤੇ ਇਨਸਾਫ ਦੇ ਸਾਰੇ ਤਕਾਜ਼ਿਆਂ ਨੂੰ ਛਿੱਕੇ ਉੱਤੇ ਟੰਗ ਕੇ ਇਹਨਾਂ ਨੂੰ ਬਹਾਲ ਕਰਕੇ ਅਹਿਮ ਅਹੁਦਿਆਂ ਉੱਤੇ ਤਾਇਨਾਤ ਕਰ ਦਿੱਤਾ।
ਪੰਜਾਬ ਪੁਲੀਸ ਵਿਚ ਅਹਿਮ ਅਹੁਦਿਆਂ ਉੱਤੇ ਇਸ ਵੇਲੇ ਘੱਟੋ ਘੱਟ ਚਾਰ ਦਰਜਨ ਅਜਿਹੇ ਅਧਿਕਾਰੀ ਤਾਇਨਾਤ ਹਨ ਜਿਹੜਿਆਂ ਉੱਤੇ ਵੱਖ ਵੱਖ ਅਦਾਲਤਾਂ ਵਿਚ ਕਤਲ, ਇਰਾਦਾ ਕਤਲ, ਅਗਵਾ ਅਤੇ ਭ੍ਰਿਸ਼ਟਾਚਾਰ ਵਰਗੇ ਸੰਗੀਨ ਜੁਰਮਾਂ ਵਿਚ ਕੇਸ ਚੱਲ ਰਹੇ ਹਨ। ਇਹਨਾਂ ਵਿਚੋਂ ਕਈ ਤਾਂ ਅਜਿਹੇ ਵੀ ਹਨ ਜਿਹੜਿਆਂ ਨੂੰ ਅਦਾਲਤਾਂ ਨੇ ਦੋਸ਼ੀ ਕਰਾਰ ਦੇ ਕੇ ਸਜ਼ਾਵਾਂ ਦਿੱਤੀਆਂ ਹੋਈਆਂ ਹਨ, ਪਰ ਉਪਰਲੀਆਂ ਅਦਾਲਤਾਂ ਨੇ ਸਜ਼ਾਵਾਂ ਉੱਤੇ ਰੋਕ ਲਾਈ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਰਿਕਾਰਡਾਂ ਮੁਤਾਬਕ ਸੂਬੇ ਦੇ 41 ਆਈ ਪੀ ਐਸ ਤੇ ਪੀ ਪੀ ਐਸ ਅਫਸਰਾਂ ਖਿਲਾਫ ਅਪਰਾਧਕ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਇਨਾਂ ਚੋਂ 4 ਪੀਪੀਐਸ ਅਫਸਰ ਦੋਸ਼ੀ ਵੀ ਕਰਾਰ ਦਿਤੇ ਜਾ ਚੁੱਕੇ ਹਨ ਪਰ ਉਨਾਂ ਦੀ ਸਜ਼ਾ ਤੇ ਅਜੇ ਸਟੇਅ ਲੱਗੀ ਹੋਈ ਹੈ। ਇਸ ਦੇ ਨਾਲ 10 ਪੁਲਿਸ ਅਫਸਰਾਂ ਤੇ ਸੀ ਬੀ ਆਈ ਵਲੋਂ ਕਤਲ, ਕਤਲ ਦੀ ਕੋਸ਼ਿਸ਼, ਕਿਡਨੈਪਿੰਗ ਵਰਗੇ ਘਿਨਾਉਣੇ ਅਪਰਾਧਾਂ ਤੋਂ ਇਲਾਵਾ ਭ੍ਰਿਸ਼ਟਾਚਾਰ ਆਦਿ ਮਾਮਲਿਆਂ ਚ ਕੇਸ ਦਰਜ ਕੀਤਾ ਹੋਇਆ ਹੈ।
ਕਿਹੜੇ ਕਿਹੜੇ ਅਫਸਰਾਂ ਖਿਲਾਫ ਦਰਜ ਹਨ ਮਾਮਲੇ ਡੀ ਜੀ ਪੀ ਐਸ. ਕੇ. ਸ਼ਰਮਾ ਵੀ ਅਗਵਾ ਤੇ ਕਤਲ ਦੇ ਮਾਮਲਾ ਦਾ ਸਾਹਮਣਾ ਕਰ ਰਹੇ ਹਨ। ਜਦੋਂ ਕਿ ਡੀ ਆਈ ਜੀ ਏ ਕੇ ਪਾਂਡੇ ਤੇ 364, 344 ਤਹਿਤ ਮਾਮਲਾ ਦਰਜ ਹੈ ਜਦਕਿ ਐਸ ਪੀ ਪਰਮਦੀਪ ਸਿੰਘ ਸੰਧੂ ਤੇ ਭ੍ਰਿਸ਼ਟਾਚਾਰ, ਐਸ ਪੀ ਨਰਿੰਦਰ ਸਿੰਘ ਤੇ ਕਤਲ ਦੀ ਕੋਸ਼ਿਸ਼ ਤੇ ਆਰਮਸ ਐਕਟ ਦਾ ਮਾਮਲਾ, ਐਸ ਪੀ ਕਸ਼ਮੀਰ ਸਿੰਘ ਗਿੱਲ ਤੇ ਕਤਲ ਦੇ ਦੋ ਵੱਖ ਵੱਖ ਮਾਮਲੇ, ਕਿਡਨੈਪਿੰਗ ਦੇ ਕੇਸ, ਐਸ ਪੀ ਭੁਪਿੰਦਰ ਜੀਤ ਸਿੰਘ ਤੇ ਕਤਲ, ਕਿਡਨੈਪਿੰਗ ਤੇ 342, 120 ਬੀ ਤੇ 34 ਆਈ ਪੀ ਸੀ ਤਹਿਤ ਕੇਸ, ਐਸ ਪੀ ਗੁਰਮੀਤ ਸਿੰਘ ਤੇ ਕਿਡਨੈਪਿੰਗ ਤੇ ਸੈਕਸ਼ਨ 202, 344 ਤੇ 34 ਆਈ ਪੀ ਸੀ ਤਹਿਤ ਮਾਮਲਾ, ਐਸ ਪੀ ਗੁਰਸ਼ਰਨ ਸਿੰਘ ਬੇਦੀ ਤੇ ਕਤਲ ਤੇ 342, 201, 218 ਤੇ 120 ਬੀ ਤਹਿਤ ਮਾਮਲਾ, ਐਸ ਪੀ ਪਰਮਬੀਰ ਸਿੰਘ ਪਰਮਾਰ ਤੇ 323, 330, 167 ਤੇ 211 ਤਹਿਤ ਮਾਮਲਾ, ਏ ਆਈ ਜੀ ਸੁਰਿੰਦਰਜੀਤ ਸਿੰਘ ਮੰਡ ਤੇ 343, 330, 167 ਤੇ 211 ਤਹਿਤ ਮਾਮਲਾ, ਐਸ ਪੀ ਕਮਲਜੀਤ ਸਿੰਘ ਢਿਲੋ ਤੇ 465, 468, 506, 420, 211 ਤੇ 120 ਬੀ ਦੇ ਤਹਿਤ, ਐਸ ਪੀ ਕੁਲਦੀਪ ਕੁਮਾਰ ਤੇ ਕਤਲ ਅਤੇ 341, 148, 149 ਤੇ 120 ਬੀ ਆਈਪੀਸੀ ਤਹਿਤ, ਐਸ ਪੀ ਜਸਪਾਲ ਸਿੰਘ ਤੇ 167, 211, 355 ਤੇ 506 ਤਹਿਤ, ਐਸਪੀ ਅਮਨਦੀਪ ਕੌਰ ਤੇ ਭ੍ਰਿਸ਼ਟਾਚਾਰ ਤੇ 420, 166, 167, 186, 195, 218, 332, 353 ਤੇ 306 ਤਹਿਤ ਕੇਸ ਦਰਜ ਹੈ।
ਐਸ ਪੀ ਜਸਦੇਵ ਸਿੰਘ ਤੇ ਕਤਲ, ਕਤਲ ਦੀ ਕੋਸ਼ਿਸ਼ ਤੇ 326, 452, 427, 379, 201, 211, 191, 192, 193, 194, 195-ਏ, 196, 199, 212, 213, 216, 217, 218, 203, 220, 221, 222, 225-ਏ, 511, 148, 149, 129-ਬੀ, ਤਹਿਤ ਤੇ ਆਰਮਸ ਐਕਟ ਤੇ 217, 355, 506, 324, 120-ਬੀ ਤੇ 34 ਅਧੀਨ ਮਾਮਲੇ ਅਦਾਲਤਾਂ ਚ ਪੈਂਡਿੰਗ ਹਨ। ਐਸ ਪੀ ਪੁਸ਼ਕਰ ਸੰਦਲ ਤੇ 197 ਤੇ 218 ਆਈ ਪੀ ਸੀ ਤਹਿਤ, ਡੀ ਐਸ ਪੀ ਅਸ਼ਵਨੀ ਕੁਮਾਰ ਤੇ 167, 217, 218, 342, 166-ਏ, 409, 120 ਬੀ ਅਧੀਨ, ਐਸ ਪੀ ਸਰਬਜੀਤ ਸਿੰਘ ਪੰਧੇਰ ਨੂੰ 2 ਸਾਲ ਦੀ ਸਜ਼ਾ ਤੇ 5000 ਰੁਪਏ ਜ਼ੁਰਮਾਨਾ 2008 ਚ ਸੁਣਾਇਆ ਗਿਆ ਸੀ ਤੇ ਇਸ ਵੇਲੇ ਸਜ਼ਾ ਅਦਾਲਤ ਵਲੋਂ ਮੁਅੱਤਲ ਕੀਤੀ ਗਈ ਹੈ।
ਡੀ ਐਸ ਪੀ ਵਿਨੋਦ ਕੁਮਾਰ ਤੇ ਭ੍ਰਿਸ਼ਟਾਚਾਰ, ਡੀ ਐਸ ਪੀ ਰਵਚਰਨ ਸਿੰਘ (ਹੁਣ ਐਸਪੀ) ਤੇ ਕਤਲ ਦਾ ਕੇਸ ਤੇ 304 ਤੇ 120 ਅਧੀਨ, ਡੀ ਐਸ ਪੀ ਪਰਮਜੀਤ ਸਿੰਘ ਐਸ ਪੀ ਚਾਰਜ ਤੇ 120 ਬੀ, 342 ਤੇ 365 ਦੇ ਕੇਸ, ਡੀ ਐਸ ਪੀ ਰਾਕਾ ਘਿਰਾ ਤੇ ਆਰਮਸ ਤੇ ਐਕਸਾਈਜ ਐਕਟ ਦੇ ਦੋ ਮਾਮਲੇ ਤੇ ਸੀ ਬੀ ਆਈ ਵਲੋਂ ਭਿਰਸ਼ਟਾਚਾਰ ਦਾ ਕੇਸ, ਡੀ ਐਸ ਪੀ ਜਗਦੀਪ ਸਿੰਘ ਤੇ ਕਤਲ ਦੇ ਸੀ ਬੀ ਆਈ ਵਲੋਂ ਦੋ ਮਾਮਲੇ ਤੇ 34, 364, 342 ਤੇ 325 ਅਧੀਨ ਕੇਸ, ਰਜਿੰਦਰ ਸਿੰਘ ਨੂੰ 3 ਸਾਲ ਦੀ ਸਜ਼ਾ ਹੋ ਚੁੱਕੀ ਹੈ ਪਰ ਸਜ਼ਾ ਤੇ ਅਦਾਲਤ ਨੇ ਰੋਕ ਲਾਈ ਹੋਈ ਹੈ। ਡੀ ਐਸ ਪੀ ਰਾਜ ਕੁਮਾਰ ਤੇ ਸੀ ਬੀ ਆਈ ਵਲੋਂ ਕਤਲ ਤੇ 34, 364 ਅਧੀਨ ਮਾਮਲੇ, ਡੀ ਐਸ ਪੀ ਪਰਮਜੀਤ ਸਿੰਘ ਤੇ ਸੀ ਬੀ ਆਈ ਕੇਸ ਤੇ 364, 34 ਅਧੀਨ ਮਾਮਲੇ, ਡੀ ਐਸ ਪੀ ਦਵਿੰਦਰ ਸਿੰਘ ਵਲੋਂ ਸੀ ਬੀ ਆਈ ਵਲੋਂ 364, 320 ਤੇ 34 ਤਹਿਤ ਕੇਸ, ਡੀ ਐਸ ਪੀ ਹਰਜਿੰਦਰਪਾਲ ਸਿੰਘ ਤੇ ਸੀ ਬੀ ਆਈ ਵਲੋਂ 302 ਕਤਲ ਤੇ 307 ਦਾ ਮਾਮਲਾ, ਆਰਮਸ ਐਕਟ ਦਾ ਮਾਮਲਾ, ਡੀ ਐਸ ਪੀ ਸੁਰਿੰਦਰ ਪਾਲ ਸਿੰਘ ਤੇ ਭਿਰਸ਼ਟਾਚਾਰ ਤੇ 354, 506, 511 ਤੇ 34 ਅਧੀਨ ਕੇਸ, ਡੀ ਐਸ ਪੀ ਸਤਨਾਮ ਸਿੰਘ ਤੇ 348 ਅਧੀਨ ਕੇਸ, ਮਨਪ੍ਰੀਤ ਸਿੰਘ ਤੇ ਕਤਲ ਤੇ ਅਪਰਾਧਕ ਸਾਜਸ਼ ਦਾ ਕੇਸ, ਡੀ ਐਸ ਪੀ ਬਲਦੇਵ ਸਿੰਘ ਤੇ ਭ੍ਰਿਸ਼ਟਾਚਾਰ ਤੇ 167, 217, 218, 342, 166-ਏ, 409 ਤੇ 120-ਬੀ ਦਾ ਕੇਸ, ਡੀ ਐ ਸਪੀ ਜਸਤਿੰਦਰ ਸਿੰਘ ਤੇ ਭ੍ਰਿਸ਼ਟਾਚਾਰ ਤੇ 167, 217, 218, 342, 166-ਏ, 409 ਤੇ 120-ਬੀ ਆਈ ਪੀ ਸੀ ਦਾ ਕੇਸ, ਡੀ ਐਸ ਪੀ ਰਮਨਦੀਪ ਸਿੰਘ ਤੇ ਕਤਲ, ਕਤਲ ਦੀ ਸਾਜਿਸ਼ ਤੇ 326, 452, 427, 379, 201, 211, 191, 192, 193, 194, 195-ਏ, 196, 199, 212, 213, 216, 217, 218, 203, 220, 221, 222, 225-ਏ, 511, 148, 149 ਤੇ 129-ਬੀ ਤਹਿਤ ਤੇ ਆਰਮਸ ਐਕਟ ਦੇ ਕੇਸ ਦਰਜ ਹਨ। ਡੀ ਐਸ ਪੀ ਤੇਜਿੰਦਰ ਸਿੰਘ ਤੇ 167, 467, 468, 472, 201 ਤੇ 120-ਬੀ ਆਈ ਪੀ ਸੀ ਦੇ ਕੇਸ, ਡੀ ਐਸ ਪੀ ਬਲਵਿੰਦਰ ਸਿੰਘ ਤੇ 167, 467, 468, 472, 201 ਤੇ 120-ਬੀ ਆਈ ਪੀ ਸੀ ਦੇ ਕੇਸ ਦਰਜ ਹਨ।
ਪੀ ਪੀ ਐਸ ਅਫਸਰ ਰਵਿੰਦਰ ਕੁਮਾਰ ਨੂੰ 3 ਸਾਲ ਦੀ ਸਜਾ ਤੇ 2500 ਰੁਪਏ ਜੁਰਮਾਨਾ ਹੋਇਆ ਹੈ ਪਰ ਅਦਾਲਤ ਵਲੋਂ ਅਜੇ ਕੇਸ ਤੇ ਸਟੇਅ ਲਾਈ ਗਈ ਹੈ।
- (ਧੰਨਵਾਦ ਸਹਿਤ- ਪੰਜਾਬ ਅੱਪਡੇਟ ਬਿਊਰੋ)

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026