Posted on May 21st, 2015

ਆਕਲੈਂਡ 21
ਮਈ (ਹਰਜਿੰਦਰ ਸਿੰਘ ਬਸਿਆਲਾ)-ਕਹਿੰਦੇ ਨੇ ਕਿਸੀ ਦੀ ਕੀਤੀ ਸਮਾਜਿਕ ਨੇਕੀ ਦਾ ਜੇਕਰ ਥੋੜ੍ਹਾ ਜਿਹਾ
ਵੀ ਸਤਿਕਾਰ ਕਰ ਦਿੱਤਾ ਜਾਵੇ ਤਾਂ ਜਿੱਥੇ ਉਹ ਅਗਲੀ ਵਾਰ ਆਪ ਇਕ ਤੋਂ ਦੋ ਹੋ ਜਾਂਦਾ ਹੈ ਉਥੇ ਉਸ
ਵੱਲ ਵੇਖ ਕੇ ਕਈ ਹੋਰ ਉਸ ਵਰਗੇ ਪੈਦਾ ਹੋ ਜਾਂਦੇ ਹਨ। ਬੀਤੀ 15 ਮਈ ਨੂੰ ਇਥੇ ਇਕ ਪੰਜ ਸਾਲਾ ਜ਼ਖਮੀ
ਬੱਚੇ ਦੀ ਸਹਾਇਤਾ ਵਾਸਤੇ ਅੱਗੇ ਆਏ 22 ਸਾਲਾ ਨੌਜਵਾਨ ਹਰਮਨਪ੍ਰੀਤ ਸਿੰਘ ਬੱਬਰ ਜਿਸ ਨੇ ਆਪਣੀ
ਛੋਟੀ ਦਸਤਾਰ ਬੱਚੇ ਦੇ ਜ਼ਖਮੀ ਸਿਰ ਥੱਲੇ ਰੱਖ ਕੇ ਪੂਰੀ ਦੁਨੀਆ ਦੀਆਂ ਅਸੀਸਾਂ ਕਬੂਲੀਆਂ ਸਨ, ਦੀ
ਸੇਵਾ ਨੂੰ ਸਿਜਦਾ ਕਰਨ ਦੇ ਲਈ ਅੱਜ ਨਿਊਜ਼ੀਲੈਂਡ ਦਾ ਰਾਸ਼ਟਰੀ ਟੀ.ਵੀ. ਚੈਨਲ. 'ਟੀ.ਵੀ.ਐਨ.ਜ਼ੋਡ' ਅਤੇ
ਇਥੇ ਦੀ ਇਕ ਪ੍ਰਸਿੱਧ ਫਰਨੀਚਰ ਕੰਪਨੀ 'ਬਿੱਗ ਸੇਵ ਫਰਨੀਚਰ' ਉਸਦੇ ਬਰੂਹਾਂ 'ਤੇ ਢੁੱਕੇ। ਇਸ
ਟੀ.ਵੀ. ਚੈਨਲ ਦੀ ਟੀਮ ਅਤੇ ਫਰਨੀਚਰ ਕੰਪਨੀ ਦੀ ਅਧਿਕਾਰੀ ਨੇ ਇਸ ਸਿੱਖ ਨੌਜਵਾਨ ਦੇ ਲਈ ਇਕ ਅਚੰਭਿਤ
ਸੌਗਾਤ ਭੇਟ ਕੀਤੀ ਜਿਸ ਬਾਰੇ ਉਸਨੂੰ ਕੁਝ ਪਤਾ ਨਹੀਂ ਸੀ। ਸੌਗਾਤ ਦੇ ਵਿਚ ਇਕ ਨਵਾਂ ਨਕੋਰ ਸੋਫਾ
ਸੈਟ, ਕੌਫੀ ਟੇਬਲ ਅਤੇ ਇਕ ਬੈਡ ਅਤੇ ਗੱਦਾ ਸ਼ਾਮਿਲ ਸੀ।
ਇਹ ਵਿਚਾਰ
ਉਨ੍ਹਾਂ ਦੇ ਮਨ ਵਿਚ ਸ਼ਾਇਦ ਉਦੋਂ ਆ ਗਿਆ ਸੀ ਜਦੋਂ ਕੁਝ ਦਿਨ ਪਹਿਲਾਂ ਉਹ ਉਸਦੇ ਨਾਲ ਮੁਲਾਕਾਤ ਕਰਕੇ
ਗਏ ਸਨ ਤੇ ਉਨ੍ਹਾਂ ਨੇ ਸਿਰਫ ਸਾਦਾ ਕਮਰਾ ਤੇ ਪਲਾਸਟਿਕ ਦੀਆਂ ਕੁਰਸੀਆਂ ਵੇਖੀਆਂ ਸਨ। ਇਸ ਸਬੰਧੀ
ਕੁਝ ਹੋਰ ਲੋਕਾਂ ਨੇ ਕੁਮੈਂਟ ਵੀ ਪਾਏ ਹੋਏ ਸਨ। ਟੌਰੰਗਾ ਸ਼ਹਿਰ ਤੋਂ ਸਾਇਮਨ ਨੇ ਇਸ ਸਬੰਧੀ ਇਕ ਈਮੇਲ
ਵੀ ਲਿਖੀ ਸੀ ਕਿ ਇਸ ਤਰ੍ਹਾਂ ਦਾ ਨੇਕ ਵਿਅਕਤੀ ਇਕ ਖਾਲੀ ਜਿਹੇ ਘਰ ਵਿਚ ਰਹਿ ਰਿਹਾ ਹੈ। ਉਨ੍ਹਾਂ
ਨੇ ਇਸਦੇ ਦੋਸਤ ਰਵੀਦੀਪ ਸਿੰਘ ਹਾਂਸ ਨੂੰ ਇਸ ਬਾਰੇ ਥੋੜੀ ਭਿਣਕ ਪਾ ਦਿੱਤੀ ਅਤੇ ਅੱਜ ਘਰੇ ਰਹਿਣ
ਵਾਸਤੇ ਕਿਹਾ ਸੀ। ਉਨ੍ਹਾਂ ਆਉਂਦੇ ਕਿਹਾ ਕਿ ਲਗਦਾ ਹੈ ਤੁਹਾਡੇ ਕਮਰੇ ਵਿਚ ਸੋਫਾ ਹੋਣਾ ਚਾਹੀਦਾ ਅਤੇ
ਇਸ ਸਿੱਖ ਨੌਜਵਾਨ ਨੇ ਸਰੋਸਰੀ ਕਹਿ ਦਿੱਤਾ ਕਿ ਹਾਂਜੀ ਹੋਣਾ ਚਾਹੀਦਾ। ਸ਼ਾਇਦ ਇਸ ਕਰਕੇ ਬਈ ਜੇ ਸੋਫਾ
ਹੁੰਦਾ ਤਾਂ ਉਹ ਬੈਠਣ ਵਿਚ ਜਿਆਦਾ ਸੌਖ ਮਹਿਸੂਸ ਕਰਦੇ। ਹਾਂਜੀ ਕਹਿਣ ਦੀ ਦੇਰ ਸੀ ਕਿ ਉਨ੍ਹਾਂ ਕਿਹਾ
ਆਓ ਬਾਹਰ ਤੁਹਾਨੂੰ ਕੁਝ ਵਿਖਾਉਂਦੇ ਹਾਂ। ਬਾਹਰ ਗਿਆ ਤਾਂ ਇਕ ਫਰਨੀਚਰ ਵਾਲੀ ਕੰਪਨੀ ਦੀ ਗੱਡੀ ਖੜੀ
ਸੀ ਜਿਸਦੇ ਵਿਚ ਨਵਾਂ ਨੋਕਰ ਸੋਫਾ ਅਤੇ ਕੌਫੀ ਸੈਟ ਸੀ। ਇਸ ਨੌਜਵਾਨ ਦੀਆਂ ਅੱਖਾਂ ਦੇ ਵਿਚ ਹੰਝੂ ਵਗ
ਤੁਰੇ ਅਤੇ ਸੋਚਿਆ ਕਿ ਅਜਿਹਾ ਤਾਂ ਉਸਨੇ ਕਦੀ ਸੋਚਿਆ ਵੀ ਨਹੀਂ ਸੀ। ਸੋ ਅੱਜ ਇਹ ਟੀ.ਵੀ. ਰਿਪੋਰਟ
ਪ੍ਰਾਈਮ ਟਾਈਮ ਉਤੇ ਚਲਾਈ ਗਈ।

Posted on August 5th, 2026

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026