Posted on May 17th, 2015

ਰਾਮਪੁਰਾ ਫੂਲ- ਪਿੰਡ ਗੁਰੂਸਰ (ਮਹਿਰਾਜ) ਨੇੜੇ ਬੀਤੀ ਦੇਰ ਰਾਤ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ’ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਹਮਲੇ ਵਿੱਚ ਬਾਬਾ ਹਰਦੀਪ ਸਿੰਘ ਵਾਲ ਵਾਲ ਬਚ ਗਏ। ਇਸ ਮਾਮਲੇ ਵਿੱਚ ਪੁਲੀਸ ਨੇ ਸੱਤ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਬਾਬਾ ਹਰਦੀਪ ਸਿੰਘ ਰਾਤ ਕਰੀਬ ਦਸ ਵਜੇ ਪਿੰਡ ਲਹਿਰਾ ਤੋਂ ਆਪਣੀ ਗੱਡੀ ਵਿੱਚ ਆਪਣੇ ਘਰ ਗੁਰੂਸਰ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਲਹਿਰਾ ਸੌਧਾ-ਗੁਰੂਸਰ ਰੋਡ ’ਤੇ ਪਹੁੰਚੇ ਤਾਂ ਜੀਪ ਸਵਾਰ ਵਿਅਕਤੀਆਂ ਨੇ ਉਨ੍ਹਾਂ ਨੂੰ ਗੱਡੀ ਰੋਕਣ ਦਾ ਇਸ਼ਾਰਾ ਕੀਤਾ ਪਰ ਬਾਬਾ ਹਰਦੀਪ ਸਿੰਘ ਨੇ ਗੱਡੀ ਨਹੀਂ ਰੋਕੀ। ੲਿਸ ’ਤੇ ੲਿਨ੍ਹਾਂ ਵਿਅਕਤੀਆਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਗੋਲੀਆਂ ਗੱਡੀ ਦੇ ਪਿਛਲੇ ਸ਼ੀਸ਼ੇ ਵਿੱਚ ਦੀ ਆਰ-ਪਾਰ ਲੰਘ ਗਈਆਂ। ਇਸ ਸਬੰਧੀ ਬਾਬਾ ਹਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਗੁਰਦੁਆਰਾ ਟਿੱਬਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਕੋਠੇ ਮਹਾਂ ਸਿੰਘ ਦੇ ਸਰਪੰਚ ਨੌਨਿਹਾਲ ਸਿੰਘ, ਬਲਜੀਤ ਸਿੰਘ, ਜੀਵਨ ਸਿੰਘ, ਨਿਰੰਜਨ ਸਿੰਘ ਤੇ ਪਿੰਡ ਰਾਮਪੁਰਾ ਨਿਵਾਸੀ ਬਾਬਾ ਬਲਜੀਤ ਸਿੰਘ ਨਾਲ ਝਗੜਾ ਚੱਲ ਰਿਹਾ ਹੈ। ਉਨ੍ਹਾਂ ਦੋਸ਼ ਲਾੲਿਆ ਕਿ ੳੁਨ੍ਹਾਂ ਵਿਅਕਤੀਆਂ ਨੇ ੳੁਸ ਨੂੰ ਕਈ ਵਾਰ ਕਥਿਤ ਤੌਰ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ੲਿਸ ਸਬੰਧੀ ਉਨ੍ਹਾਂ ਪ੍ਰਸ਼ਾਸਨ ਨੂੰ ਵੀ ਕਈ ਵਾਰ ਜਾਣੂ ਕਰਵਾਇਆ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ੳੁਨ੍ਹਾਂ ਅੱਗੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਘਰ ਆ ਰਹੇ ਸਨ ਤਾਂ ਇਨ੍ਹਾਂ ਵਿਅਕਤੀਆਂ ਵੱਲੋਂ ਗਿਣੀ-ਮਿਥੀ ਸਾਜ਼ਿਸ਼ ਤਹਿਤ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਮਗਰੋਂ ਉਨ੍ਹਾਂ ਇਸ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ। ੲਿਸ ’ਤੇ ਡੀਐਸਪੀ ਭੁੱਚੋ ਅਤੇ ਐਸਐਚਓ ਨਥਾਣਾ ਮੌਕੇ ’ਤੇ ਪਹੁੰਚੇ ਅਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ੲਿਸ ਮਾਮਲੇ ਵਿੱਚ ਸਰਪੰਚ ਨੌਨਿਹਾਲ ਸਿੰਘ, ਬਲਜੀਤ ਸਿੰਘ, ਜੀਵਨ ਸਿੰਘ, ਨਿਰੰਜਨ ਸਿੰਘ, ਪਿੰਡ ਰਾਮਪੁਰਾ ਨਿਵਾਸੀ ਬਾਬਾ ਬਲਜੀਤ ਸਿੰਘ ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਦੂਸਰੇ ਪਾਸੇ ਮੁਲਜ਼ਮਾਂ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਿਆ ਅਤੇ ਕਿਹਾ ਕਿ ਬਾਬਾ ਹਰਦੀਪ ਸਿੰਘ ਨੇ ਆਪਣੇ ਉਪਰ ਹੋਏ ਹਮਲੇ ਦੀ ਮਨਘੜਤ ਕਹਾਣੀ ਬਣਾ ਕੇ ੳੁਨ੍ਹਾਂ ਨੂੰ ਝੂਠੇ ਪਰਚੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਕਿ ਪਿਛਲੇ ਦਿਨੀਂ ਬਾਬਾ ਹਰਦੀਪ ਵੱਲੋਂ ਗੁਰਦੁਆਰੇ ਦੀ ਸਕੂਲ ਵਾਲੀ ਜਗ੍ਹਾ ਕਿਸੇ ਨਿੱਜੀ ਵਿਦਿਅਕ ਸੰਸਥਾ ਨੂੰ ਵੇਚ ਦਿੱਤੀ ਹੈ। ਉਹ ਇਸ ਸਬੰਧੀ ਗੱਲ ਕਰਨੀ ਚਾਹੁੰਦੇ ਸਨ ਪਰ ਬਾਬੇ ਵੱਲੋਂ ਆਪਣੇ ਇਸ ਘਪਲੇ ਨੂੰ ਛਪਾਉਣ ਲਈ ਇਹ ਕਹਾਣੀ ਘੜ ਦਿੱਤੀ ਗੲੀ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026