Posted on May 14th, 2015

ਸਰੀ (ਅਮਨੋਲ ਕੌਰ)- 8 ਤੋਂ 10 ਮਈ ਤਕ ਸਰੀ ਦੇ ਰੀਟਰੀਟ ਸੈਂਟਰ ਵਿਚ 'ਸਿੱਖ ਵੁਮੈਨ ਰੀਟਰੀਟ ਕੈਂਪ' ਲਗਾਇਆ ਗਿਆ। ਇਸ ਕੈਂਪ ਵਿਚ ਭਾਂਵੇ ਵਿਕਟੋਰੀਆ ਅਤੇ ਕੈਲਗਰੀ ਦੀਆਂ ਵੀ ਇਸਤਰੀਆਂ ਪਹੁੰਚੀਆਂ ਹੋਈਆਂ ਸਨ, ਪਰ ਜ਼ਿਆਦਾ ਗਿਣਤੀ ਸਰੀ ਅਤੇ ਨਾਲ ਲੱਗਦੇ ਇਲਾਕੇ ਵਿਚੋਂ ਸੀ। ਵੈਨਕੂਵਰ ਦੀਆਂ ਔਰਤਾਂ ਨੇ ਵੀ ਵੱਧ ਚੜ੍ਹ ਕੇ ਭਾਗ ਲਿਆ। ਇਸ ਕੈਂਪ ਦਾ ਸਾਰਾ ਪ੍ਰਬੰਧ ਸਰਦਾਰਨੀ ਇੰਦਰਜੀਤ ਕੌਰ, ਉਹਨਾ ਦੀ ਬੇਟੀ ਰਾਜਕੰਵਰ ਕੌਰ ਅਤੇ ਉਹਨਾਂ ਦੀ ਨੂੰਹ ਹਰਪ੍ਰੀਤ ਦੇ ਹੱਥ ਵਿਚ ਸੀ। ਕੈਂਪ ਦੀ ਸ਼ਰੂਆਤ ਸਵੇਰੇ ਪੰਜ ਵਜੇ ਤੋਂ ਹੋ ਜਾਂਦੀ ਅਤੇ ਰਾਤ ਦੇ ਦਸ ਵਜੇ ਤੱਕ ਜਾਰੀ ਰਹਿੰਦੀ, ਜਿਸ ਵਿਚ ਵੱਖ ਵੱਖ ਵਿਸ਼ਿਆਂ 'ਤੇ ਔਰਤਾਂ ਨੂੰ ਜਾਣਕਾਰੀ ਦਿੱਤੀ ਗਈ।ਅਖਰੀਲੇ ਦਿਨ ਸਿੱਖ ਇਤਹਾਸ ਵਿਚ ਮਹਾਨ ਸਿੱਖ ਇਸਤਰੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਵਾਰੀ ਸਰਦਾਰਨੀ ਸਦਾ ਕੌਰ ਨੂੰ ਚੁਣਿਆ ਗਿਆ ਸੀ। ਸਰਦਾਰਨੀ ਸਦਾ ਕੌਰ ਦਾ ਸਿੱਖ ਮਿਸਲਾਂ ਨੂੰ ਇਕੱਠੇ ਕਰਨ ਵਿਚ ਵੱਡਾ ਹੱਥ ਰਿਹਾ ਸੀ।
ਇਹ ਤਿੰਨ ਦਿਨ ਔਰਤਾਂ ਨੂੰ ਵਿਆਹ ਵਾਂਗ ਬੀਤ ਗਏ। ਹਰ ਇਸਤਰੀ ਦੇ ਚਿਹਰੇ ਉੱਪਰ ਮੁਸਕਾਨ ਨਜ਼ਰ ਆਉਂਦੀ ਸੀ। ਇਹ ਕੈਂਪ ਲਗਾਉਣ ਦਾ ਯਤਨ ਬਹੁਤ ਹੀ ਸ਼ਲਾਘਾਯੋਗ ਰਿਹਾ। ਇਸ ਤਰਾਂ ਦੇ ਕੈਂਪਾਂ ਵਿਚ ਜਾ ਕੇ ਔਰਤਾਂ ਫਾਇਦਾ ਲੈ ਸਕਦੀਆਂ ਅਤੇ ਤਰੋ-ਤਾਜ਼ਾ ਹੋ ਕੇ ਮੁੜ ਆਪਣੇ ਪਰਿਵਾਰਾਂ ਦੇ ਕੰਮ ਖੁਸ਼ ਹੋ ਕੇ ਕਰ ਸਕਦੀਆਂ ਹਨ।

Posted on August 5th, 2026

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026