Posted on May 11th, 2015

ਬਠਿੰਡਾ ਕੈਂਟ- ਰਿਲਾਇੰਸ, ਈਜ਼ੀ ਡੇ ਅਤੇ ਬੈਸਟ ਪਰਾਈਸ ਵਰਗੇ ਵੱਡੇ ਸਟੋਰਾਂ ਨੇ ਛੋਟੇ ਅਤੇ ਦਰਮਿਆਨੇ ਦੁਕਾਨਦਾਰਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਹੈ। ਛੋਟੇ ਦੁਕਨਦਾਰ ਹੁਣ ਫਾਕੇ ਕੱਟਣ ਲਈ ਮਜ਼ਬੂਰ ਹਨ। ਸ਼ਹਿਰਾਂ ਤੋਂ ਇਲਾਵਾ ਮੰਡੀਆਂ ਅਤੇ ਪਿੰਡਾ ਦੇ ਲੋਕਾਂ ਨੇ ਵੀ ਇਨ੍ਹਾਂ ਵੱਡੇ ਸਟੋਰਾਂ ਵੱਲ ਰੁਖ ਕਰ ਲਿਆ ਹੈ, ਜਿਸ ਨਾਲ ਛੋਟੇ ਤੇ ਦਰਮਿਆਨੇ ਦੁਕਾਨਦਾਰਾਂ ਦੇ ਧੰਦੇ ਚੌਪਟ ਹੋ ਕੇ ਰਹਿ ਗਏ ਹਨ। ਹਾਲਤ ਇਸ ਕਦਰ ਨਿੱਘਰ ਚੁੱਕੀ ਹੈ ਕਿ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਛੱਡ ਕੇ ਵੱਡੇ ਸਟੋਰਾਂ ਅਤੇ ਫੈਕਟਰੀਆਂ 'ਤੇ ਨੌਕਰ ਲੱਗ ਗਏ ਹਨ। ਕਈਆਂ ਦੀ ਹਾਲਤ 'ਸੱਪ ਦੇ ਮੂੰਹ ਵਿੱਚ ਕਿਰਲੀ' ਵਾਲੀ ਬਣੀ ਹੋਈ ਹੈ। ਇਨ੍ਹਾਂ ਦੁਕਾਨਦਾਰਾਂ ਦੀ ਵੱਟਤ ਅਤੇ ਬੱਚਤ ਹੁਣ 'ਤੋਰੀ ਫੁਲਕਾ' ਚਲਾਉਣ ਵਾਲੀ ਹੀ ਰਹਿ ਗਈ ਹੈ।
ਬਠਿੰਡਾ-ਭੁੱਚੋ ਮਾਰਗ 'ਤੇ 13 ਜਨਵਰੀ 2012 ਨੂੰ ਬੈਸਟ ਪਰਾਈਸ ਨੇ ਆਪਣੇ ਵੱਡੇ ਸਟੋਰ ਦਾ ਉਦਘਾਟਨ ਕੀਤਾ ਸੀ, ਇਸ ਸਟੋਰ ਦਾ ਸਬੰਧ ਪੰਜਾਬ ਦੇ ਇੱਕ ਵੱਡੇ ਸਿਆਸੀ ਘਰਾਣੇ ਨਾਲ ਵੀ ਹੈ। ਸਟੋਰ ਖੋਲ੍ਹਣ ਸਮੇਂ ਇਹ ਐਲਾਨ ਕੀਤਾ ਗਿਆ ਸੀ ਕਿ ਇਹ ਸਟੋਰ ਸਿਰਫ ਥੋਕ ਵਿਕਰੇਤਾ ਹੈ ਅਤੇ ਦੁਕਨਦਾਰ ਇੱਥੋਂ ਸਸਤੇ ਭਾਅ 'ਤੇ ਸਮਾਨ ਖਰੀਦ ਕੇ ਅਤੇ ਅੱਗੇ ਵੇਚ ਕੇ ਮੁਨਾਫ਼ਾ ਕਮਾ ਸਕਦੇ ਹਨ। ਸਟੋਰ ਵੱਲੋਂ ਦੁਕਾਨਦਾਰਾਂ ਲਈ ਐਂਟਰੀ ਕਾਰਡ ਜਾਰੀ ਕੀਤੇ ਗਏ ਸਨ ਅਤੇ ਸਟੋਰ ਵਿਚੋਂ ਖਰੀਦਦਾਰੀ ਲਈ ਘੱਟੋ-ਘੱਟ 1000 ਰੁਪਏ ਦੀ ਬਿਲਿੰਗ ਦੀ ਸ਼ਰਤ ਰੱਖੀ ਗਈ ਸੀ। ਸਟੋਰ ਸ਼ਹਿਰ ਵਾਸੀਆਂ ਦੇ ਨਾਲ-ਨਾਲ ਇਲਾਕੇ ਦੀਆਂ ਮੰਡੀਆਂ ਅਤੇ ਪਿੰਡਾ ਦੇ ਲੋਕਾਂ ਲਈ ਵੀ ਖਿੱਚ ਦਾ ਕੇਂਦਰ ਬਣ ਗਿਆ। ਦੁਕਾਨਦਾਰਾਂ ਤੋਂ ਇਲਾਵਾ ਵੱਡੀ ਪੱਧਰ 'ਤੇ ਆਮ ਲੋਕਾਂ ਨੇ ਇਸ ਸਟੋਰ ਤੋਂ ਆਪਣੇ ਐਂਟਰੀ ਕਾਰਡ ਬਣਵਾਏ ਅਤੇ ਇੱਥੋਂ ਖਰੀਦਦਾਰੀ ਨੂੰ ਆਪਣੀ ਸ਼ਾਨ 'ਚ ਵਾਧਾ ਸਮਝਣ ਲੱਗੇ। ਲੋਕ ਆਪਣੇ ਧੀਆਂ-ਪੁੱਤਾਂ ਦੇ ਵਿਆਹਾਂ ਦੀ ਜ਼ਿਆਦਾਤਰ ਖਰੀਦਦਾਰੀ ਵੀ ਇੱਥੋਂ ਕਰਨ ਲੱਗੇ।
ਹੌਲੀ-ਹੌਲੀ ਛੋਟੇ ਅਤੇ ਦਰਮਿਆਨੇ ਦੁਕਾਨਦਾਰਾਂ ਦੇ ਗਾਹਕ ਟੁੱਟ ਕੇ ਇਸ ਸਟੋਰ ਨਾਲ ਜੁੜ ਗਏ। ਰਹਿੰਦੀ-ਖੂੰਹਦੀ ਕਸਰ ਬਠਿੰਡਾ ਵਿਖੇ ਖੁੱਲ੍ਹੇ ਈਜ਼ੀ ਡੇ ਦੇ ਸਟੋਰਾਂ ਨੇ ਕੱਢ ਦਿੱਤੀ। ਇਹ ਗ੍ਰਾਹਕਾਂ ਦੇ ਵੱਡੇ ਵਰਗ ਨੂੰ ਆਪਣੇ ਵੱਲ ਖਿੱਚਣ 'ਚ ਕਾਮਯਾਬ ਰਹੇ . ਹੁਣ ਸਾਲ 2014 ਵਿੱਚ ਬਠਿੰਡਾ ਦੇ ਬੀਬੀਵਾਲਾ ਚੌਂਕ ਨਜ਼ਦੀਕ ਖੁੱਲ੍ਹੇ ਰਿਲਾਇੰਸ ਦੇ ਸਟੋਰ ਨੇ ਤਾਂ ਛੋਟੇ ਤੇ ਦਰਮਿਆਨੇ ਦੁਕਾਨਦਾਰਾਂ ਦੇ ਨਾਲ-ਨਾਲ ਸਬਜ਼ੀ-ਭਾਜੀ ਵਾਲੀਆਂ ਰੇਹੜੀਆਂ ਵਾਲਿਆਂ ਦੀਆਂ 'ਝੋਲੀਆਂ' ਹੀ ਖਾਲੀ ਕਰ ਦਿੱਤੀਆਂ। ਇਸ ਸਟੋਰ ਵੱਲੋਂ ਘੱਟੋ-ਘੱਟ ਖਰੀਦਦਾਰੀ ਦੀ ਸ਼ਰਤ 500 ਰੁਪਏ ਰੱਖੀ ਸੀ ਇਸ ਨੂੰ ਦੇਖਦਿਆਂ ਬੈਸਟ ਪਰਾਈਸ ਨੇ ਵੀ ਇਹ ਸ਼ਰਤ 1000 ਤੋਂ ਘਟਾ ਕੇ 500 ਰੁਪਏ ਹੀ ਕਰ ਦਿੱਤੀ ਅਤੇ ਐਂਟਰੀ ਕਾਰਡ ਬਣਾਉਣ ਦੀਆਂ ਸ਼ਰਤਾਂ 'ਚ ਵੀ ਨਰਮੀ ਕਰ ਦਿੱਤੀ, ਜਿਸ ਨਾਲ ਇਨ੍ਹਾਂ ਸਟੋਰਾਂ 'ਤੇ ਗਾਹਕਾਂ ਦੀ ਭੀੜ ਹੋਰ ਵਧ ਗਈ ਅਤੇ ਛੋਟੇ ਤੇ ਦਰਮਿਆਨੇ ਦੁਕਾਨਦਾਰਾਂ ਦੇ ਗੱਲੇ 'ਲਕਸ਼ਮੀ' ਦੇ ਦਰਸ਼ਨ ਨੂੰ ਤਰਸਣ ਲੱਗ ਪਏ। ਛੋਟੇ ਅਤੇ ਦਰਮਿਆਨੇ ਦੁਕਾਨਦਾਰ ਸੰਗਠਿਤ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਸਰਕਾਰ ਵਲੋਂ ਕੋਈ ਕਿਸੇ ਕਿਸਮ ਦੀ ਰਿਆਇਤ ਹੈ। ਵਪਾਰ ਮੰਡਲ ਨਾਮ ਦਾ ਜੋ ਸੰਗਠਨ ਬਣਿਆ ਹੋਇਆ ਹੈ, ਉਹ ਵੀ ਛੋਟੇ ਅਤੇ ਦਰਮਿਆਨੇ ਦੁਕਾਨਦਾਰਾਂ ਦੀ ਤਰਜ਼ਮਾਨੀ ਨਹੀਂ ਕਰਦਾ ਸਗੋਂ ਇਹ ਸੰਗਠਨ ਸਰਕਾਰ ਦਾ ਹੀ ਵਿੰਗ ਅਤੇ ਚਾਪਲੂਸ ਬਣ ਕੇ ਰਹਿ ਗਿਆ ਹੈ।

Posted on August 6th, 2026

Posted on August 5th, 2026

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026