Posted on May 8th, 2015

ਆਕਲੈਂਡ 8
ਮਈ (ਹਰਜਿੰਦਰ ਸਿੰਘ ਬਸਿਆਲਾ)-ਜਦੋਂ ਕਿਤੇ ਹੋਣਹਾਰ ਵਿਅਕਤੀ ਜਾਂ ਦੁਨੀਆ ਉਤੇ ਬਹਾਦਰੀ ਭਰਿਆ ਕੰਮ
ਕਰਨ ਵਾਲੇ ਨੂੰ ਇਜੱਤ ਦੇਣੀ ਹੋਵੇ ਤਾਂ ਸਿਆਣੇ ਵਿਅਕਤੀ ਦੇ ਮੂੰਹੋ ਪਹਿਲਾਂ ਇਹੀ ਨਿਕਲਦਾ ਹੈ ਧੰਨ
ਹੋਣਗੇ ਇਸਦੇ ਮਾਤਾ-ਪਿਤਾ ਜਿਸ ਨੇ ਅਜਿਹੀ ਔਲਾਦ ਨੂੰ ਜਨਮ ਦਿੱਤਾ। ਕੁਝ ਅਜਿਹੇ ਹੀ ਮਾਪਿਆਂ ਵਿਚੋਂ
ਇਕ ਸਨ ਸ਼ਹੀਦ ਭਾਈ ਸਤਵੰਤ ਸਿੰਘ ਦੇ ਸਤਿਕਾਰਯੋਗ ਪਿਤਾ 'ਬਾਪੂ ਤਰਲੋਕ ਸਿੰਘ' ਵਾਸੀ ਪਿੰਡ ਅਗਵਾਨ
ਜ਼ਿਲ੍ਹਾ ਗੁਰਦਾਸਪੁਰ। ਫੋਰਟਿਸ ਐਕਸਕਾਰਟ ਹਸਪਤਾਲ
ਅੰਮ੍ਰਿਤਸਰ ਵਿਖੇ ਆਪਣੀ ਜ਼ਿੰਦਗੀ ਦਾ ਆਖਰੀ ਸਵਾਸ ਲਿਆ ਅਤੇ ਪਰਲੋਕ ਸਿਧਾਰ ਗਏ। ਉਨ੍ਹਾਂ ਦੀ ਉਮਰ 80
ਵਰ੍ਹੇ ਸੀ। ਕੱਦ-ਕਾਠ ਅਤੇ ਸਿਹਤ ਪੱਖੋਂ ਐਨੇ ਜਵਾਨ ਸਨ ਕਿ ਕਿਸੇ ਵੱਡੇ ਫੌਜੀ ਅਧਿਕਾਰੀ ਤੋਂ ਘੱਟ
ਨਹੀਂ ਸਨ ਜਾਪਦੇ। ਸਰੀਰਕ ਜੁੱਸਾ ਹਮੇਸ਼ਾਂ ਜਵਾਨ ਅਤੇ ਚੜ੍ਹਦੀ ਕਲਾ ਵਿਚ ਰਹਿੰਦਾ ਸੀ।
ਨਿਊਜ਼ੀਲੈਂਡ ਰਹਿੰਦੇ ਉਨ੍ਹਾਂ ਦੇ ਸਪੁੱਤਰ ਭਾਈ ਸਰਵਣ ਸਿੰਘ ਨੇ ਦੱਸਿਆ ਕਿ 6 ਜਨਵਰੀ 1989 ਨੂੰ ਜਦੋਂ ਸ਼ਹੀਦ ਸਤਵੰਤ ਸਿੰਘ ਹੋਰਾਂ ਨੂੰ ਫਾਂਸੀ ਦਿੱਤੀ ਜਾਣੀ ਸੀ ਤਾਂ ਇਕ ਦਿਨ ਪਹਿਲਾਂ ਉਹ ਉਨ੍ਹਾਂ ਨੂੰ ਮਿਲਣ ਵਾਸਤੇ ਨਵੀਂ ਦਿੱਲੀ ਗਏ। ਤਿਹਾੜ ਜ਼ੇਲ੍ਹ ਦੇ ਵਿਚ ਬੜੇ ਔਖਿਆਂ ਉਨ੍ਹਾਂ ਦੀ ਆਖਰੀ ਮੁਲਾਕਾਤ ਕਰਵਾਈ ਗਈ ਪਰ ਜੋ ਜੋਸ਼ ਬਾਪੂ ਜੀ ਨੂੰ ਤਿਹਾੜ ਜ਼ੇਲ੍ਹ ਦੇ ਵਿਚ ਆਇਆ ਉਹ ਜੈਕਾਰਿਆਂ ਦੇ ਰੂਪ ਵਿਚ ਪੰਥ ਦੀ ਝੋਲੀ ਪਿਆ ਅਤੇ ਸਿੱਖ ਕੌਮ ਦੀ ਨਿਡਰਤਾ ਇਕ ਵਾਰ ਫਿਰ ਜ਼ੇਲ੍ਹਾਂ ਦੀਆਂ ਬੈਰਕਾਂ ਵਿਚ ਗੂੰਜੀ। ਉਨ੍ਹਾਂ ਦੱਸਿਆ ਕਿ ਬਾਪੂ ਜੀ ਨੇ ਅਤੇ ਸਾਡੇ ਪਰਿਵਾਰ ਨੇ ਸਰਕਾਰੀ ਕਹਿਰ ਦੀ ਅੰਨ੍ਹੀ ਹਨ੍ਹੇਰੀ ਆਪਣੇ ਪਿੰਡਿਆਂ ਉਤੇ ਹੰਢਾਈ ਹੈ ਪਰ ਬਾਪੂ ਜੀ ਕਦੇ ਵੀ ਆਪ ਨਹੀਂ ਝੁੱਕੇ ਅਤੇ ਨਾ ਹੀ ਸਾਨੂੰ ਕਦੀ ਕਮਜ਼ੋਰ ਪੈਣ ਦਿੱਤਾ। ਉਨ੍ਹਾਂ ਕਿਹਾ ਕਿ ਬਾਪੂ ਜੀ ਦੇ ਤੁਰ ਜਾਣ ਨਾਲ ਉਨ੍ਹਾਂ ਦੇ ਪਰਿਵਾਰ ਦਾ ਇਕ ਅਹਿਮ ਸ਼ਕਤੀ ਸਰੋਤ ਸਾਥੋਂ ਸਦਾ ਲਈ ਵਿਛੜ ਗਿਆ ਹੈ।
ਦੁੱਖ
ਪ੍ਰਗਟ
ਸ.
ਕੰਵਲਜੀਤ ਸਿੰਘ ਬਖਸ਼ੀ: ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ ਨੇ ਬਾਪੂ ਤਰਲੋਕ ਸਿੰਘ ਜੀ
ਦੇ ਅਕਾਲ ਚਲਾਣੇ ਉਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਭਾਈ ਸਰਵਣ ਸਿੰਘ ਦੇ ਨਾਲ ਵੀ ਫੋਨ
ਉਤੇ ਗੱਲਬਾਤ ਕੀਤੀ। ਇਸ ਦੁੱਖ ਦੀ ਘੜੀ ਉਨ੍ਹਾਂ ਪਰਿਵਾਰ ਦੇ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ
ਹੈ।

Posted on August 5th, 2026

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026