Posted on May 2nd, 2015

ਜਮਸ਼ੇਦਪੁਰ- ਝਾਰਖੰਡ ਪ੍ਰਦੇਸ਼ ਕਾਂਗਰਸ ਕਮੇਟੀ ਨੇ ਦੋਸ਼ ਲਾਇਆ ਕਿ ਰਾਜ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਸ਼ਾਸਨਕਾਲ ਵਿੱਚ 2011 ਦੌਰਾਨ 514 ਬੇਦੋਸ਼ੇ ਪੇਂਡੂਆਂ ਨੂੰ ਨੌਕਰੀਆਂ ਦੇ ਲਾਲਚ ਵਿੱਚ ਨਕਸਲੀ ਦੱਸ ਕੇ ਆਤਮ ਸਮਰਪਣ ਕਰਨ ਲਈ ਮਨਾਇਆ ਗਿਆ। ਉਨ੍ਹਾਂ ਨਾਲ ਆਤਮ ਸਮਰਪਣ ਤੇ ਮੁੜ ਵਸੇਬਾ ਨੀਤੀ ਤਹਿਤ ਲਾਭ ਦੇਣ ਦਾ ਝੂਠਾ ਵਾਅਦਾ ਕੀਤਾ ਗਿਆ ਸੀ।
ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਸੁਖਦੇਵ ਭਗਤ ਨੇ ਕਿਹਾ ਕਿ ਹੇਮੰਤ ਸੋਰੇਨ ਦੀ ਅਗਵਾਈ ਵਾਲੇ ਜੇ ਐਮ ਐਮ/ ਕਾਂਗਰਸ/ ਆਰ ਜੇ ਡੀ ਦੇ ਪੁਰਾਣੇ ਗਠਜੋੜ ਨੇ ਇਸ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਸੀ ਪਰ ਮੌਜੂਦਾ ਸਰਕਾਰ ਨੇ ਇਸ ਕੇਸ ਨੂੰ ਅੱਗੇ ਲੈ ਜਾਣ ਲਈ ਕੁੱਝ ਨਹੀਂ ਕੀਤਾ।
ਕਾਂਗਰਸ ਆਗੂ ਨੇ ਕਿਹਾ ਕਿ ਪੜ੍ਹੇ-ਲਿਖੇ ਬੇਦੋਸ਼ੇ ਬੇਰੁਜ਼ਗਾਰ ਨੌਜਵਾਨ ਇਸ ਗੱਲ ਲਈ ਰਾਜ਼ੀ ਹੋਏ ਅਤੇ ਉਨ੍ਹਾਂ ਆਪਣੇ ਉਤੇ ਨਕਸਲੀ ਹੋਣ ਦਾ ਠੱਪਾ ਲਵਾਉਣ ਲਈ ਅਧਿਕਾਰੀਆਂ ਦੀਆਂ ਮੁੱਠੀਆਂ ਵੀ ਗਰਮ ਕੀਤੀਆਂ। ਕਈਆਂ ਨੇ ਤਾਂ ਰਿਸ਼ਵਤ ਦਾ ਪ੍ਰਬੰਧ ਕਰਨ ਲਈ ਆਪਣੀਆਂ ਜ਼ਮੀਨਾਂ ਵੀ ਗਹਿਣੇ ਧਰ ਦਿੱਤੀਆਂ ਤਾਂ ਕਿ ਉਨ੍ਹਾਂ ਨੂੰ ਆਤਮ ਸਮਰਪਣ ਨੀਤੀ ਤਹਿਤ ਕੋਈ ਲਾਭ ਜਾਂ ਨੌਕਰੀ ਮਿਲ ਸਕੇ। ਹੁਣ ਇਨ੍ਹਾਂ ਨੌਜਵਾਨਾਂ 'ਤੇ ਨਕਸਲੀਆਂ ਦਾ ਠੱਪਾ ਲੱਗ ਚੁੱਕਿਆ ਹੈ ਪਰ ਇਨ੍ਹਾਂ ਨੂੰ ਨਾ ਕੋਈ ਲਾਭ ਮਿਲਿਆ ਤੇ ਨਾ ਹੀ ਨੌਕਰੀ।
ਭਗਤ ਨੇ ਦਾਅਵਾ ਕੀਤਾ ਕਿ ਸਾਰੇ 514 ਪੇਂਡੂਆਂ ਨੂੰ ਪੁੱਛ-ਪੜਤਾਲ ਲਈ ਰਾਂਚੀ ਵਿੱਚ ਕੋਬਰਾ ਬਟਾਲੀਅਨ ਕੈਂਪ ਵਿੱਚ ਗ਼ੈਰ ਕਾਨੂੰਨੀ ਹਿਰਾਸਤ ਵਿੱਚ ਵੀ ਰੱਖਿਆ ਗਿਆ ਸੀ। ਕੈਂਪ ਵਿੱਚ ਸਿਰਫ਼ ਨੇੜਲਿਆਂ ਤੋਂ ਇਲਾਵਾ ਕਿਸੇ ਹੋਰ ਨੂੰ ਰੁਕਣ ਦੀ ਇਜਾਜ਼ਤ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਸੰਵੇਦਨਸ਼ੀਲ ਮਾਮਲਾ ਹੈ, ਜਿਸ ਦੀ ਸੰਜੀਦਗੀ ਨਾਲ ਜਾਂਚ ਦੀ ਲੋੜ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਸਿਰਫ਼ ਆਪਣੀ ਵਾਹ-ਵਾਹੀ ਕਰਵਾਉਣ ਲਈ ਨੌਜਵਾਨਾਂ ਨੂੰ ਗੁਮਰਾਹ ਕੀਤਾ।
ਸੂਬਾਈ ਪ੍ਰਧਾਨ ਨੇ ਤੌਖ਼ਲਾ ਪ੍ਰਗਟਾਇਆ ਕਿ ਰਾਜ ਸਰਕਾਰ ਦੀ ਆਤਮ-ਸਮਰਪਣ ਨੀਤੀ ਦੀ ਦੁਰਵਰਤੋਂ ਹੋਈ। ਉਨ੍ਹਾਂ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ, ਉਦੋਂ ਦੇ ਸੀ ਆਰ ਪੀ ਐਫ ਦੇ ਇੰਸਪੈਕਟਰ ਜਨਰਲ ਹੁਣ ਸੂਬਾਈ ਪੁਲੀਸ ਦੇ ਡਾਇਰੈਕਟਰ ਜਨਰਲ ਹਨ। ਕਾਂਗਰਸ ਇਸ ਮੁੱਦੇ ਉਤੇ ਛੇਤੀ ਰਾਜਪਾਲ ਨੂੰ ਮਿਲ ਕੇ ਸੀ ਬੀ ਆਈ ਜਾਂਚ ਦੀ ਮੰਗ ਕਰੇਗੀ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026