Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਰਨਾਮ ਸਿੰਘ ਧੁੰਮਾਂ ਸਰਕਾਰੀ ਏਜੰਟ –ਬਾਬਾ ਰਾਮ ਸਿੰਘ

Posted on May 24th, 2013

ਦਮਦਮੀ ਟਕਸਾਲ ਦੇ ਮੁੱਖੀ ਦੇ ਮੁੱਖੀ ਬਾਬਾ ਰਾਮ ਸਿੰਘ

ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ )- ਦਮਦਮੀ ਟਕਸਾਲ ਦੇ ਮੁੱਖੀ

ਦੇ ਮੁੱਖੀ ਬਾਬਾ ਰਾਮ ਸਿੰਘ ਨੇ ਦਮਦਮੀ ਟਕਸਾਲ ਮਹਿਤਾ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਸਰਕਾਰੀ ਏਜੰਟ

ਗਰਦਾਨਦਿਆ ਕਿਹਾ ਕਿ ਸ਼ਹੀਦੀ ਯਾਦਗਾਰ ਦਾ ਉਹ ਵਿਰੋਧ ਇਸ ਕਰਕੇ ਕਰਦੇ ਸਨ ਕਿਉਕਿ ਉਹਨਾਂ ਦੀ ਰਾਇ ਸੀ ਕਿ ਸ਼ਹੀਦੀ ਯਾਦਗਾਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਖੁੱਲੇ ਥਾਂ ਤੇ ਚੱਪੜਚਿੜੀ ਦੇ ਪੈਟਰਨ ਤੇ ਬਣਾਈ ਜਾਵੇ ਕਿਉਕਿ ਗੁਰੂਦਆਰਾ ਯਾਦਗਾਰ ਨਹੀ ਹੋ ਸਕਦਾ।

ਆਪਣੇ ਹਮਾਇਤੀਆ ਤੇ ਸੰਤ ਸਮਾਜ ਦੀ ਬੁਲਾਈ ਗਈ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆ ਬਾਬਾ ਰਾਮ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇਹ ਪਹਿਲਾਂ ਹੀ ਪਤਾ ਸੀ ਕਿ ਸ਼ਹੀਦੀ ਯਾਦਗਾਰ ਦਾ ਵਿਵਾਦ ਜਰੂਰ ਉਤਪਨ ਹੋਵੇਗਾ ਤੇ ਫਿਰ ਧੁੰਮੇ ਵਰਗੇ ਨੂੰ ਯਾਦਗਾਰ ਦੀ ਸੇਵਾ ਦੇਣਾ ਕਦਾਚਿਤ ਜਾਇਜ ਨਹੀ ਹੈ। ਉਹਨਾਂ ਕਿਹਾ ਕਿ ਜੇਕਰ ਹੁਣ ਯਾਦਗਾਰ ਬਣ ਹੀ ਗਈ ਹੈ ਤਾਂ ਇਸ ਨੂੰ ਨਾ ਤਾਂ ਢਾਹਿਆ ਜਾਣਾ ਚਾਹੀਦਾ ਹੈ ਅਤੇ ਨਾ ਹੀ ਇਸ ਦੀ ਬਣਤਰ ਵਿੱਚ ਕੋਈ ਤਬਦੀਲੀ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਤਿਹਾਸ ਨੂੰ ਦਰਸਾਉਦੇ ਬੋਰਡ ਜਿਉ ਦੇ ਤਿਉ ਲੱਗੇ ਰਹਿਣੇ ਚਾਹੀਦੇ ਹਨ ਅਤੇ ਬਾਕੀ ਸ਼ਹੀਦਾਂ ਦੇ ਨਾਮ ਵੀ ਲਿਖੇ ਜਾਣੇ ਚਾਹੀਦੇ ਹਨ। ਉਹਨਾਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਸਿੱਧੇ ਰੂਪ ਵਿੱਚ ਚੈਲਿੰਜ ਕਰਦਿਆ ਕਿਹਾ ਕਿ ਯਾਦਗਾਰ ਵਿੱਚ ਕਿਸੇ ਕਿਸਮ ਦੀ ਤਬਦੀਲੀ ਬਰਦਾਸ਼ਤ ਨਹੀ ਕੀਤੀ ਜਾਵੇਗੀ ਸਗੋਂ ਇਸ ਵਿੱਚ ਧੁੰਮੇ ਵਰਗਿਆ ਨੂੰ ਘੜੀਆ ਵਿੱਚ ਦੋ ਇੰਚ ਦੀ ਫੋਟੋ ਲਗਾਉਣ ਦਾ ਕੋਈ ਅਧਿਕਾਰ ਨਹੀ ਹੈ ਸਗੋਂ ਸ਼ਹੀਦਾਂ ਦੀਆ ਸ਼ਹੀਦੀ ਯਾਦਗਾਰ ਵਿੱਚ ਵੱਡੀਆ ਤਸਵੀਰਾਂ ਲੱਗਣੀਆ ਚਾਹੀਦੀਆ ਹਨ। ਉਹਨਾਂ ਕਿਹਾ ਕਿ ਜਿਹੜੇ ਯਾਦਗਾਰ ਦਾ ਬੇਲੋੜਾ ਵਿਰੋਧ ਕਰ ਰਹੇ ਹਨ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਜਦੋਂ ਉਹਨਾਂ ਨੇ ਇੰਦਰਾ ਗਾਂਧੀ ਤੇ ਬੇਅੰਤ ਸਿੰਘ ਦੀਆ ਯਾਦਗਾਰਾਂ ਬਣਾਈਆ ਸਨ ਕੀ ਉਸ ਵੇਲੇ ਸਿੱਖਾਂ ਨੇ ਕੋਈ ਵਿਰੋਧ ਕੀਤਾ ਸੀ? ਉਹਨਾਂ ਕਿਹਾ ਕਿ ਜੇਕਰ ਸਿੱਖਾਂ ਨੇ ਪੰਥ ਵਿਰੋਧੀਆ ਦੀਆ ਯਾਦਗਾਰਾਂ ਬਣਾਉਣ ਦਾ ਵਿਰੋਧ ਨਹੀ ਕੀਤਾ ਤਾਂ ਫਿਰ ਇਹ ਸਿੱਖਾਂ ਦਾ ਅੰਦਰੂਨੀ ਫੈਸਲਾ ਹੈ ਤੇ ਇਸ ਦਾ ਫੈਸਲਾ ਸਿੱਖ ਖੁਦ ਕਰ ਲੈਣਗੇ ਕਿਸੇ ਵੀ ਬਾਹਰੀ ਤਾਕਤ ਨੂੰ ਇਸ ਦਾ ਵਿਰੋਧ ਨਹੀ ਕਰਨ ਦਿੱਤਾ ਜਾਵੇਗਾ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪਰਧਾਨ ਸ੍ਰੀ ਕਰਨੈਲ ਸਿੰਘ ਪੀਰ ਮੁੰਹਮਦ ਨੇ ਕਿਹਾ ਕਿ ਸ਼ਹੀਦੀ ਯਾਦਗਾਰ ਦਾ ਜਿਹੜਾ ਸਰੂਪ ਬਣਾਇਆ ਗਿਆ ਹੈ ਉਹ ਯਾਦਗਾਰ ਦਾ ਸਰੂਪ ਨਹੀ ਸਗੋਇੱਕ ਗੁਰੂਦੁਆਰਾ ਹੈ। ਉਹਨਾਂ ਕਿਹਾ ਕਿ ਸ਼ਹੀਦੀ ਯਾਦਗਾਰ ਬਣਾਉਣ ਤੋਂ ਪਹਿਲਾਂ ਸਮੂਹ ਪੰਥਕ ਧਿਰਾਂ ਦੀ ਮੀਟਿੰਗ ਬੁਲਾਈ ਜਾਣੀ ਚਾਹੀਦੀ ਸੀ ਤੇ ਸਾਰਿਆ ਦੀ ਰਾਇ ਲੈ ਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ। ਉਹਨਾਂ ਕਿਹਾ ਕਿ ਜੇਕਰ ਹੁਣ ਯਾਦਗਾਰ ਬਣ ਗਈ ਹੈ ਤਾਂ ਫਿਰ ਇਸ ਦੇ ਸਰੂਪ ਨੂੰ ਵਿਗਾੜਿਆ ਨਹੀ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਲੰਮੇ ਸਮੇਂ ਤੋ ਜੇਲਾਂ ਵਿੱਚ ਬੰਦ ਸੰਘਰਸ਼ਸ਼ੀਲ ਨੌਜਵਾਨਾ ਦੀ ਰਿਹਾਈ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ ਪਰ ਹਾਲੇ ਪੰਜਾਬ ਦੀ ਪੰਥਕ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀ ਹੈ। ਮੀਟਿੰਗ ਨੂੰ ਅਕਾਲੀ ਦਲ 1920 ਦੇ ਸੀਨੀਅਰ ਮੀਤ ਪਰਧਾਨ ਰਘਬੀਰ ਸਿੰਘ ਰਾਜਾਸਾਂਸੀ, ਦਰਸ਼ਨ ਸਿੰਘ ਈਸਾਪੁਰ, ਦਲਜੀਤ ਸਿੰਘ ਸੰਧੂ, ਬਾਬਾ ਘਾਲਾ ਸਿੰਘ ਨਾਨਕਸਰ ਵਾਲੇ, ਬਾਬਾ ਸੁਲੱਖਣ ਸਿੰਘ ਪੰਜਵੜ ਵਾਲੇ ਅਤੇ ਸਤਨਾਮ ੰਿਸੰਘ ਕਾਹਲੋਂ ਸਮੇਤ ਹੋਰ ਵੀ ਕਈ ਬੁਲਾਰਿਆ ਨੇ ਸੰਬੋਧਨ ਕੀਤਾ।

Archive

RECENT STORIES