Posted on April 7th, 2015

ਸਰੀ (ਚੜ੍ਹਦੀ ਕਲਾ ਬਿਊਰੋ)- ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ ਕੈਨੇਡਾ ਦੇ ਸਕੱਤਰ ਗੁਰਮੇਲ ਗਿੱਲ ਵਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੀਆਂ ਸਰੀ ਤੇ ਐਬਸਫੋਰਡ ਇਕਾਈਆਂ ਦੀ ਸਾਂਝੀ ਮੀਟਿੰਗ ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿਖੇ ਬਾਈ ਅਵਤਾਰ ਗਿੱਲ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਨੇਡਾ ਫੇਰੀ ਦੌਰਾਨ ਰੌਸ ਸਟਰੀਟ ਗੁਰਦੁਆਰਾ ਸਾਹਿਬ ਵਿਖੇ ਆਉਣ ਸਮੇਂ ਉਸ ਦੀਆ ਫਿਰਕੂ ਤੇ ਲੋਕ ਵਿਰੋਧੀ ਨੀਤੀਆਂ ਦੇ ਵਿਰੋਧ ਵਜੋਂ ਰੋਸ ਵਿਖਾਵਾ ਕੀਤਾ ਜਾਵੇਗਾ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਬੀ ਜੇ ਪੀ ਵਲੋਂ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਰਾਜ ਸੱਤਾ ਸੰਭਾਲਣ ਤੋਂ ਬਾਅਦ ਇਸ ਪਾਰਟੀ ਵੱਲੋਂ ਫੈਲਾਈ ਜਾ ਰਹੀ ਫਿਰਕੂ ਨਫਰਤ, ਵਿੱਦਿਆ ਦਾ ਧਰਮੀਕਰਨ ਕਰਨ, ਗੁਜਰਾਤ ਵਿੱਚੋਂ ਪੰਜਾਬੀ ਕਿਸਾਨਾ ਦਾ ਉਜਾੜਾ, ਕਿਸਾਨਾਂ ਦੀਆਂ ਜ਼ਮੀਨਾਂ ਜਬਰੀ ਖੋਹ ਕੇ ਕਾਰਪੋਰੇਸ਼ਨਾ ਨੂੰ ਸਸਤੇ ਭਾਅ ਦੇਣ ਦੇ ਲੋਕ ਵਿਰੋਧੀ ਯਤਨ (ਜੋ ਪਹਿਲਾਂ ਤੋਂ ਹੀ ਸੰਤਾਪ ਹੰਢਾ ਰਹੀ ਕਿਸਾਨੀ ਨਾਲ ਵੱਡਾ ਧੱਕਾ ਹੈ) ਘਰ ਵਾਪਸੀ, ਲਵ ਜਿਹਾਦ ਦੇ ਨਾਂ 'ਤੇ ਘੱਟ ਗਿਣਤੀਆ ਦੀ ਧਰਮ ਤਬਦੀਲੀ, ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਦੀ ਬੇਹੁਰਮਤੀ, ਇਸ ਪਾਰਟੀ ਦੀਆਂ ਪਾਲਤੂ ਫਿਰਕੂ ਜਥੇਬੰਦੀਆਂ, ਇਸਦੇ ਪਾਰਲੀਮੈਂਟ ਮੈਂਬਰਾਂ, ਸਾਧਵੀਆਂ ਤੇ ਸਾਧੂਆਂ ਵੱਲੋਂ ਗੈਰ ਹਿੰਦੂਆ ਨੂੰ ਹਰਾਮਜ਼ਾਦੇ ਅਤੇ ਪਾਕਿਸਤਾਨ ਚਲੇ ਜਾਣ ਦੇ ਸ਼ਰੇਆਮ ਫਤਵੇ, ਹਿੰਦੂ ਔਰਤਾਂ ਨੂੰ ਚਾਰ-ਚਾਰ, ਪੰਜ-ਪੰਜ, ਦਸ-ਦਸ ਬੱਚੇ ਪੈਦਾ ਕਰਨ ਦੇ ਮੱਧਵਰਗੀ ਫੁਰਮਾਨ, ਭਾਰਤ ਦੇ ਸੈਕੂਲਰ ਢਾਂਚੇ ਲਈ ਵੱਡਾ ਖਤਰਾ ਹਨ। ਅਜਿਹੇ ਮਹੌਲ ਵਿੱਚ ਘੱਟ ਗਿਣਤੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਸਕੂਲਾਂ ਵਿੱਚ ਗੀਤਾ ਪੜ੍ਹਾਉਣ, ਕਾਲਜਾਂ ਯੂਨੀਵਰਸਟੀਆਂ ਵਿੱਚ ਜੋਤਿਸ਼ ਦੀ ਗੈਰਵਿਗਿਆਨਕ ਸਿੱਖਿਆ ਰਾਹੀਂ ਵਿੱਦਆ ਦਾ ਧਰਮੀਕਰਨ ਕਰਨਾ, ਇਹ ਸਾਰੇ ਖਤਰਨਾਕ ਰੁਝਾਨ ਜਮਹੂਰੀ ਲੋਕਾਂ ਤੇ ਜਥੇਬਦੀਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਉਨਹਾਂ ਕਿਹਾ ਕਿ ਇਸ ਰੁਝਾਨ ਨੂੰ ਠੱਲ੍ਹ ਪਾਉਣ ਲਈ ਅੱਗੇ ਆਉਣਾ ਸਾਡਾ ਇਤਿਹਾਸਕ ਫਰਜ਼ ਹੈ। ਇਸਦਾ ਵਿਰੋਧ ਕੀਤਾ ਜਾਣਾ ਅਤਿ ਜਰੂਰੀ ਹੈ। ਇਸਦੀ ਰੌਸ਼ਨੀ ਵਿੱਚ ਫੈਸਲਾ ਕੀਤਾ ਗਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਨੇਡਾ ਫੇਰੀ ਦੌਰਾਨ ਰੌਸ ਸਟਰੀਟ ਗੁਰਦੁਆਰਾ ਵਿਖੇ ਆਉਣ ਸਮੇਂ ਉਸ ਦੀਆ ਫਿਰਕੂ ਤੇ ਲੋਕ ਵਿਰੋਧੀ ਨੀਤੀਆਂ ਦੇ ਵਿਰੋਧ ਵਜੋਂ ਰੋਸ ਵਿਖਾਵਾ ਕੀਤਾ ਜਾਵੇਗਾ।
ਇਸਦੇ ਨਾਲ ਹੀ ਇਹ ਫੈਸਲਾ ਵੀ ਕੀਤਾ ਗਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਬਿੱਲ ਸੀ-24, ਬਿੱਲ ਸੀ-51 ਵਰਗੇ ਜਾਬਰ ਕਾਨੂੰਨਾਂ ਅਤੇ ਗਲਤ ਇਮੀਗਰੇਸ਼ਨ ਨੀਤੀਆਂ ਦਾ ਨੋਟਿਸ ਵੀ ਲਿਆ ਜਾਵੇ ਕਿਓਂਕਿ ਨਰਿੰਦਰ ਮੋਦੀ ਤੇ ਹਾਰਪਰ ਸਰਕਾਰ ਦੀਆ ਨੀਤੀਆਂ ਵਿੱਚ ਕੋਈ ਫਰਕ ਨਹੀਂ ਹੈ।
ਬਿਆਨ ਦੇ ਅੰਤ ਵਿੱਚ ਉਨ੍ਹਾਂ ਸਮੂੰਹ ਅਗਾਂਹਵਧੂ ਲੋਕਾਂ ਅਤੇ ਜਥੇਬੰਦੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਵੀ ਇਸ ਲੋਕ ਵਿਰੋਧੀ ਰੁਝਾਨ ਨੂੰ ਠੱਲ੍ਹ ਪਾਉਣ ਲਈ ਕੀਤੇ ਜਾ ਰਹੇ ਰੋਸ ਦਿਖਾਵੇ ਵਿੱਚ ਸ਼ਾਮਲ ਹੋਣ। ਮੀਟਿੰਗ ਵਿੱਚ ਸੁਸਾਇਟੀ ਦੀ ਸਲਾਨਾ ਚੋਣ 14 ਜੂਨ 2015 ਨੂੰ ਕਰਵਾਉਣ ਦਾ ਫੈਸਲਾ ਵੀ ਲਿਆ ਗਿਆ। ਵੈਨਕੂਵਰ ਅਤੇ ਸਰੀ ਵਾਲੇ ਨਗਰ ਕੀਰਤਨਾ ਵਿੱਚ ਸੁਸਾਇਟੀ ਦੀਆਂ ਸਟਾਲਾਂ 'ਤੇ ਤਰਕਸ਼ੀਲ ਸਾਹਿਤ ਵੀ ਮਿਲੇਗਾ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026