Posted on April 3rd, 2015

<p>ਵਲਿੰਗਟਨ ਵਿਖੇ ਡੁੱਬਣ ਤੋਂ ਬਚਾਇਆ ਗਿਆ ਭਾਰਤੀ ਵਿਦਿਆਰਥੀ ਅਤੇ ਗੋਰੀਆਂ ਕੁੜੀਆਂ ਜਿਨ੍ਹਾਂ ਨੇ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਇਸ ਨੂੰ ਆਪਣੇ ਸਾਥੀਆਂ ਦੀ ਮਦਦ ਨਾਲ ਬਚਾ ਲਿਆ।<br></p>
- ਪਰਿਵਾਰ ਨੇ ਬਚਾਅ ਲਈ ਕੀਤੇ ਕਾਰਜਾਂ ਲਈ ਕੀਤਾ ਧੰਨਵਾਦ
ਆਕਲੈਂਡ 3 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਸੋਮਵਾਰ ਦੇਸ਼ ਦੀ ਰਾਜਧਾਨੀ ਵਲਿੰਗਟਨ ਦੇ ਹਾਰਬਰ ਬ੍ਰਿਜ ਲਾਗੇ ਰਾਤ 10.30 ਵਜੇ ਦੇ ਕਰੀਬ ਇਕ 26 ਸਾਲਾ ਭਾਰਤੀ ਵਿਦਿਆਰਥੀ ਜਿਸ ਦਾ ਨਾਂਅ ਬੂਬੇਸ਼ ਪਲਾਨੀ ਪੁਲਿਸ ਵੱਲੋਂ ਦੱਸਿਆ ਗਿਆ ਹੈ ਨੂੰ ਦੋ ਗੋਰੀਆਂ ਕੁੜੀਆਂ ਕੈਲੀ ਮੈਕੇ (15) ਅਤੇ ਪੇਈਜੀ ਓਲਡ (16) ਨੇ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਸਮੁੰਦਰ ਵਿਚ ਡੁੱਬਣ ਤੋਂ ਬਚਾਅ ਲਿਆ ਸੀ। ਇਸ ਦਾ ਵਲਿੰਗਟਨ ਹਸਪਤਾਲ ਦੇ ਵਿਚ ਇਲਾਜ ਚੱਲ ਰਿਹਾ ਸੀ ਪਰ ਬੀਤੀ ਰਾਤ ਉਹ ਦਮ ਤੋੜ ਗਿਆ। ਜਿਸ ਸਮੇਂ ਉਸਦੀ ਮੌਤ ਹੋਈ ਉਸਦੇ ਦੋਸਤ ਮਿੱਤਰ ਉਨ੍ਹਾਂ ਦੇ ਲਾਗੇ ਸਨ।
ਨਿਊਜ਼ੀਲੈਂਡ ਪੁਲਿਸ ਨੇ ਇੰਡੀਆ ਰਿੰਦੇ ਪਰਿਵਾਰ ਨਾਲ ਸੰਪਰਕ ਕਰ ਲਿਆ ਹੈ। ਪਰਿਵਾਰ ਨੇ ਇਸ ਨੂੰ ਇਕ ਦਰਦਨਾਕ ਹਾਦਸਾ ਮੰਨਿਆ ਹੈ ਅਤੇ ਉਸਦਾ ਬਚਾਅ ਕਰਨ ਵਾਲੀਆਂ ਕੁੜੀਆਂ, ਐਂਬੂਲੈਂਸ ਅਤੇ ਪੁਲਿਸ ਸਮੇਤ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਸਨੂੰ ਬਚਾਉਣ ਦੇ ਵਿਚ ਜੀਵਨ ਦਾਨ ਦੇਣ ਵਰਗੀ ਸਹਾਇਤਾ ਕੀਤੀ। ਪੁਲਿਸ ਇਸ ਸਾਰੇ ਘਟਨਾ ਕ੍ਰਮ ਦੀ ਜਾਂਚ ਵੀ ਕਰ ਰਹੀ ਹੈ।
ਬੀਤੇ ਸੋਮਵਾਰ ਦੇਸ਼ ਦੀ ਰਾਜਧਾਨੀ ਵਲਿੰਗਟਨ ਦੇ ਹਾਰਬਰ ਬ੍ਰਿਜ ਲਾਗੇ ਰਾਤ 10.30 ਵਜੇ ਦੇ ਕਰੀਬ ਇਕ 20 ਕੁ ਸਾਲਾ ਨੌਜਵਾਨ ਪਾਣੀ ਦੇ ਵਿਚ ਜਦੋਂ ਡੁੱਬ ਰਿਹਾ ਸੀ ਤਾਂ ਉਸਨੂੰ ਦੋ ਗੋਰੀਆਂ ਕੁੜੀਆਂ ਕੈਲੀ ਮੈਕੇ (15) ਅਤੇ ਪੇਈਜੀ ਓਲਡ (16) ਨੇ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਬਚਾਅ ਲਿਆ ਸੀ। ਇਨ੍ਹਾਂ ਕੁੜੀਆਂ ਦੀ ਪੂਰੇ ਦੇਸ਼ ਵਿਚ ਤਾਰੀਫ ਹੋ ਰਹੀ ਸੀ ਅਤੇ ਲੋਕਾਂ ਨੇ ਸ਼ੋਸ਼ਲ ਮੀਡੀਆ ਉਤੇ ਹੀਰੋਇਨਜ਼ ਦਾ ਖਿਤਾਬ ਦਿੱਤਾ ਸੀ।
ਘਟਨਾ ਇਸ ਤਰ੍ਹਾਂ ਹੋਈ ਕਿ ਜਦੋਂ ਇਹ ਡੁੱਬ ਰਿਹਾ ਸੀ ਤਾਂ ਇਸਦੀ ਸਹਾਇਤਾ ਪੁਕਾਰ ਇਕ ਹੋਰ ਨੌਜਵਾਨ ਨੇ ਸੁਣੀ। ਇਸ ਨੌਜਵਾਨ ਦਾ ਫੋਨ ਸਵੇਰੇ ਮੱਛੀਆਂ ਫੜਨ ਵੇਲੇ ਗੁਆਚ ਗਿਆ ਸੀ ਅਤੇ ਉਹ ਲੱਭਣ ਆਇਆ ਹੋਇਆ ਸੀ। ਇਸ ਨੂੰ ਵੀ ਚੰਗੀ ਤਰ੍ਹਾਂ ਤੈਰਨਾ ਨਹੀਂ ਸੀ ਆਉਂਦਾ ਉਸਨੇ ਇਨ੍ਹਾਂ ਕੁੜੀਆਂ ਤੇ ਇਸਦੇ ਦੋਸਤਾਂ ਨੂੰ ਵੇਖ ਕੇ ਸਾਰੀ ਗੱਲ ਦੱਸੀ। ਕੁੜੀਆਂ ਨੇ ਝੱਟ ਹਰਕਤ ਦੇ ਵਿਚ ਆਉਂਦਿਆਂ ਲਗਪਗ 300 ਮੀਟਰ ਥੱਲੇ ਬੀਚ ਲਾਗੇ ਜਾ ਕੇ ਅਤੇ 70-80 ਮੀਟਰ ਪਾਣੀ ਦੇ ਅੰਦਰ ਤੱਕ ਜਾ ਕੇ ਉਸਨੂੰ ਬਚਾਇਆ। ਉਸਨੇ ਪਹਿਲਾਂ ਇਸ ਨੌਜਵਾਨ ਦਾ ਸਿਰ ਪਾਣੀ ਤੋਂ ਬਾਹਰ ਕੱਢ ਕੇ ਫੜੀ ਰੱਖਿਆ। ਉਸ ਸਮੇਂ ਇਹ ਭਾਰਤੀ ਨੌਜਵਾਨ ਬਿਲਕੁਲ ਬੇਜਾਨ ਜਾਪ ਰਿਹਾ ਸੀ ਅਤੇ ਬਹੁਤ ਭਾਰੀ ਸੀ। ਕੁੜੀਆਂ ਛੋਟੀਆਂ ਹੋਣ ਕਰਕੇ ਉਨ੍ਹਾਂ ਕੋਲੋਂ ਇਹ ਵਿਅਕਤੀ ਬਾਹਰ ਨਹੀਂ ਸੀ ਖਿਚਿਆ ਜਾਂਦਾ, ਆਪਣੇ ਦੋਸਤਾਂ ਨੂੰ ਉਨ੍ਹਾਂ ਪਾਣੀ ਅੰਦਰ ਬੁਲਾਇਆ ਅਤੇ ਮੁਸ਼ਕਿਲ ਨਾਲ ਇਸਨੂੰ ਕੰਢੇ 'ਤੇ ਲਿਆਂਦਾ। ਬਾਹਰੀ ਸਾਹ 'ਸੀ.ਪੀ.ਆਰ.' ਦੇ ਰਾਹੀਂ ਇਨ੍ਹਾਂ ਕੁੜੀਆਂ ਨੇ ਇਸ 20 ਸਾਲਾ ਭਾਰਤੀ ਵਿਦਿਆਰਥੀ ਦੀ ਜਾਨ ਬਚਾ ਲਈ ਅਤੇ ਐਨੇ ਨੂੰ ਐਂਬੂਲੈਂਸ ਆ ਕੇ ਉਸਨੂੰ ਹਸਪਤਾਲ ਲੈ ਗਈ। ਜੋ ਵਿਅਕਤੀ ਉਸ ਸਮੇਂ ਪਾਣੀ ਦੇ ਬਾਹਰ ਖੜੇ ਸਨ ਉਨ੍ਹਾਂ ਨੇ ਫੋਨਾਂ ਦੇ ਰਾਹੀਂ ਅਤੇ ਦੂਰੋ ਪੈ ਰਹੀਆਂ ਲਾਈਟਾਂ ਦੇ ਰਾਹੀਂ ਇਨ੍ਹਾਂ ਕੁੜੀਆਂ ਦੀ ਉਸ ਡੁੱਬ ਰਹੇ ਨੌਜਵਾਨ ਤੱਕ ਪਹੁੰਚ ਬਣਾਉਣ ਵਿਚ ਸਹਾਇਤਾ ਕੀਤੀ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026