Posted on March 29th, 2015

ਮੁੰਬਈ- ਹਾਲ ਹੀ ਵਿੱਚ ਪਾਕਿਸਤਾਨ ਦੇ ਸਫਲ ਦੌਰੇ ਤੋਂ ਭਾਰਤ ਪਰਤੇ ਅਭਿਨੇਤਾ ਨਸੀਰੂਦੀਨ ਸ਼ਾਹ ਆਪਣੀ ਇਕ ਵਿਵਾਦ ਵਾਲੀ ਇੰਟਰਵਿਊ ਦੇ ਕਾਰਨ ਸੁਰਖੀਆ ਵਿੱਚ ਛਾਏ ਹੋਏ ਹਨ। ਇਸ ਵਿੱਚ ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਪਾਕਿਸਤਾਨ ਦੇ ਵਿਰੁੱਧ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਉਸ ਦਾ ਅਕਸ ਦੁਸ਼ਮਣ ਦੇ ਤੌਰ ‘ਤੇ ਬਣਾਉਣ ਲਈ ਭਾਰਤੀਆਂ ਦਾ ਬਰੇਨ ਵਾਸ਼ ਕੀਤਾ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਨਸੀਰੂਦੀਨ ਸ਼ਾਹ ਦਾ ਇਹ ਵਿਵਾਦ ਵਾਲਾ ਇੰਟਰਵਿਊ ਪਾਕਿਸਤਾਨ ਦੀਆਂ ਸਾਰੀਆਂ ਅਖਬਾਰਾਂ ਤੇ ਚੈਨਲਾਂ ‘ਤੇ ਛਾਇਆ ਪਿਆ ਹੈ। ਇਕ ਮੰਨੇ ਪ੍ਰਮੰਨੇ ਅੰਗਰੇਜ਼ੀ ਅਖਬਾਰ ਨੇ ਲਿਖਿਆ ਹੈ, ”ਪਾਕਿਸਤਾਨ ਦੇ ਸਫਲ ਦੌਰੇ ਦੇ ਬਾਅਦ ਭਾਰਤ ਪਰਤੇ ਨਸੀਰੂਦੀਨ ਸ਼ਾਹ ਨੇ ਇਸ ਗੱਲ ਨੂੰ ਲੈ ਕੇ ਚਿੰਤਾ ਜਤਾਈ ਹੈ ਕਿ ਉਨ੍ਹਾਂ ਦੇ ਦੇਸ਼ ਵਿੱਚ ਪਾਕਿਸਤਾਨ ਦੇ ਪ੍ਰਤੀ ਨਫਰਤ ਵੱਧ ਰਹੀ ਹੈ।” ਇੰਟਰਵਿਊ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ, ‘ਮੈਂ ਪਾਕਿਸਤਾਨ ਜਾਂਦਾ ਰਹਿੰਦਾ ਹਾਂ। ਮੈਨੂੰ ਲੱਗਦਾ ਹੈ ਕਿ ਲੋਕਾਂ ਵਿੱਚ ਸੰਪਰਕ ਬਣਿਆ ਰਹਿਣਾ ਚਾਹੀਦਾ ਹੈ, ਕਿਉਂਕਿ ਰਾਜਨੇਤਾ ਤਾਂ ਲੋੜ ਪੈਣ ‘ਤੇ ਰੰਗ ਬਦਲ ਲੈਣਗੇ।’
ਨਸੀਰੂਦੀਨ ਸ਼ਾਹ ਨੇ ਐਂਟਰਟੇਨਮੈਂਟ ਵੈਬਸਾਈਟ ਬਾਲੀਵੁੱਡ ਹੰਗਾਮਾ ਨੂੰ ਦਿੱਤੀ ਇਕ ਇੰਟਰਵਿਊ ਵਿੱਚ ਇਹ ਗੱਲਾਂ ਕਹੀਆਂ ਸਨ। ਨਸੀਰੂਦੀਨ ਨੇ ਉਥੋਂ ਪਰਤਣ ਪਿੱਛੋਂ ਦਿੱਤੀ ਇਸ ਇੰਟਰਵਿਊ ਵਿੱਚ ਇਸ ਗੱਲ ‘ਤੇ ਵੀ ਦੁੱਖ ਜਤਾਇਆ ਕਿ ਅਕਸਰ ਪਾਕਿਸਤਾਨ ਦੇ ਕਲਾਕਾਰਾਂ ਨੂੰ ਭਾਰਤ ਵਿੱਚ ਪ੍ਰੋਫਾਰਮੈਂਸ ਕਰਨ ਤੋਂ ਰੋਕਿਆ ਜਾਂਦਾ ਹੈ। ਉਨ੍ਹਾਂ ਨੇ ਅਹਿਮਦਾਬਾਦ ਵਿੱਚ ਪਾਕਿਸਤਾਨੀ ਕਲਾਕਾਰ ਦੀਆਂ ਕਲਾਕ੍ਰਿਤਾਂ ਨੂੰ ਨੁਕਸਾਨ ਪੁਚਾਉਣ ਦਾ ਹਵਾਲਾ ਦਿੰਦੇ ਹੋਏ ਇਹ ਵੀ ਕਿਹਾ ਕਿ ਪਾਕਿ ਵਿੱਚ ਤਾਂ ਬਾਂਹਾ ਫੈਲਾ ਕੇ ਸਾਡਾ ਸਵਾਗਤ ਕੀਤਾ ਜਾਂਦਾ ਹੈ।

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026