Posted on March 17th, 2015

ਐਬਟਸਫੋਰਡ, ਬੀ. ਸੀ.- ਬਾਰਵੇਂ ਸਾਲਾਨਾ ਫ਼ਰੇਜ਼ਰ ਵੈਲੀ ਕਲਚਰਲ ਡਾਇਵੈਰਸਿਟੀ ਇਨਾਮ ਸਮਾਰੋਹ ਵਿੱਚ 2015 ਦਾ ਚੈਂਪੀਅਨ ਆਫ਼ ਡਾਇਵੈਰਸਿਟੀ ਅਵਾਰਡ ਡਾ. ਸਰਵਣ ਸਿੰਘ ਰੰਧਾਵਾ ਨੂੰ ਦਿੱਤਾ ਗਿਆ। ਇਸ ਮੌਕੇ ਤੇ ਲੈਫ਼ਟੀਨੈਂਟ ਗਵਰਨਰ ਆਫ ਬੀ. ਸੀ. ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਦੇ ਮੇਅਰ, ਕੌਂਸਲਰ ਅਤੇ ਕਈ ਹੋਰ ਮਹਾਨ ਹਸਤੀਆਂ ਪਹੁੰਚੀਆਂ ਹੋਈਆਂ ਸਨ। ਇਹ ਇਨਾਮ ਕਨੈਡਾ ਦੇ ਬਹੁ-ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੀਆਂ ਹਸਤੀਆਂ ਨੂੰ ਦਿੱਤਾ ਜਾਂਦਾ ਹੈ।
ਮਿਊਰੀਅਲ ਆਰਨਾਸਨ ਲਾਇਬ੍ਰੇਰੀ ਦੇ ਮੁਖੀ ਸ. ਸਰਵਣ ਸਿੰਘ ਰੰਧਾਵਾ, ਜੋ ਕਿ ਬਹੁ-ਭਾਸ਼ਾਈ ਅਤੇ ਬਹੁ-ਸੱਭਿਆਚਾਰਕ ਪ੍ਰੋਗਰਾਮਾਂ ਕਾਰਨ ਲੋਅਰ ਮੇਨਲੈਂਡ ਵਿੱਚ ਹਰਮਨ ਪਿਆਰੇ ਹਨ, ਆਮ ਸੇਵਾਵਾਂ ਤੋਂ ਇਲਾਵਾ ਸਮੇਂ-ਸਮੇਂ ਤੇ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਉਂਦੇ ਰਹਿੰਦੇ ਹਨ, ਜ੍ਹਿਨਾਂ ਵਿੱਚ ਦੀਵਾਲੀ, ਚੀਨੀ ਨਵਾਂ ਸਾਲ, ਕੈਨੇਡੀਅਨ ਮਲਟੀਕਲਚਰਲ ਡੇਅ, ਇੰਟਰਨੈਸ਼ਨਲ ਡੇਅ ਫ਼ਾਰ ਇਲੀਮੀਨੇਸ਼ਨ ਆਫ਼ ਡਿਸਕ੍ਰੀਮੀਨੇਸ਼ਨ, ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟਸ ਡੇਅ, ਅਤੇ ਇੰਟਰਨੈਸ਼ਨਲ ਵੋਮੈਨ ਡੇਅ ਪ੍ਰਮੁੱਖ ਹਨ। ਇਨ੍ਹਾਂ ਤੋਂ ਇਲਾਵਾ ਅੰਗਰੇਜ਼ੀ ਸਿੱਖਣ ਦਾ ਪ੍ਰੋਗਰਾਮ, ਪੰਜਾਬੀ ਅਤੇ ਹਿੰਦੀ ਵਿੱਚ ਇੰਟਰਨੈੱਟ ਸਿਖਾਉਣਾ, ਨਵੇਂ ਆਇਆਂ ਨੂੰ ਨੌਕਰੀਆਂ ਲੱਭਣ ਵਿੱਚ ਸਹਾਇਤਾ ਮੁਹੱਈਆ ਕਰਵਾਉਣਾ, ਲੋਕਾਂ ਨੂੰ ਉਹਨਾਂ ਦੀ ਬੋਲੀ ਵਿੱਚ ਸੇਵਾਵਾਂ ਦੇਣਾ, ਇਲਾਕੇ ਵਿੱਚ ਚੱਲ ਰਹੀਆਂ ਸੇਵਾਵਾਂ ਪ੍ਰਤੀ ਲੋਕਾਂ ਨੂੰ ਜਾਗਰਿਤ ਕਰਨਾ ਅਤੇ ਕਈ ਹੋਰ ਪ੍ਰੋਗਰਾਮ ਵੀ ਉਨ੍ਹਾਂ ਦੀਆਂ ਸੇਵਾਵਾਂ ਵਿੱਚ ਸ਼ਾਮਿਲ ਹਨ।
ਇਸ ਪ੍ਰਾਪਤੀ 'ਤੇ ਕਈ ਹੋਰ ਹਸਤੀਆਂ ਤੋਂ ਇਲਾਵਾ ਸਰਵਣ ਸਿੰਘ ਨੂੰ ਲਾਇਬ੍ਰੇਰੀ ਦੀ ਮੈਨੇਜਮੈਂਟ ਅਤੇ ਲੈਂਗਲੀ ਟਾਊਨਸ਼ਿਪ ਦੀ ਕੌਂਸਲ ਵੱਲੋਂ ਵੀ ਉਚੇਚੇ ਤੌਰ 'ਤੇ ਵਧਾਈਆਂ ਭੇਜੀਆਂ ਗਈਆਂ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026