Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਰਤ-ਚੀਨ ਦੇ ਸਬੰਧਾਂ ਬਾਰੇ ਅਮਰੀਕਾ ਈਰਖਾ ਨਾ ਕਰੇ- ਚੀਨੀ ਅਖਬਾਰ

Posted on May 23rd, 2013

ਬੀਜਿੰਗ- ਭਾਰਤ ਦੇ ਨਾਲ ਹਾਲ ਦੇ ਸਰਹੱਦ ਸਬੰਧੀ ਵਿਵਾਦ ਦੇ ਬਾਵਜੂਦ ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਦੀ ਸਫਲ ਭਾਰਤ ਯਾਤਰਾ ਨੂੰ ਲੈ ਕੇ ਚੀਨ ਦੇ ਇਕ ਪ੍ਰਭਾਵਸ਼ਾਲੀ ਅਖਬਾਰ ਨੇ ਅਮਰੀਕਾ ‘ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਉਹ ਦੋਵਾਂ ਦੇਸ਼ਾਂ ਵਿਚਕਾਰ ਨਜ਼ਦੀਕੀ ਸਹਿਯੋਗ ਨੂੰ ਲੈ ਕੇ ਈਰਖਾ ਨਾ ਕਰੇ। ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਅਖਬਾਰ ‘ਡੇਲੀ’ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਦੇ ਕੂਟਨੀਤਿਕ ਹਿੱਤਾਂ ਨੂੰ ਅੱਗੇ ਵਧਾਉਣ ਲਈ ਭਾਰਤ-ਚੀਨ ਦੇ ਨਾਲ ਸਬੰਧਾਂ ਨੂੰ ਨੁਕਸਾਨ ਨਹੀਂ ਪਹੁੰਚਾਏਗਾ।

ਅਖਬਾਰ ਨੇ ਕਿਹਾ ਹੈ, ‘‘ਲੀ ਦੀ ਭਾਰਤ ਯਾਤਰਾ ਨਾਲ ਚੀਨ ਤੇ ਭਾਰਤ ਵਿਚਕਾਰ ਕੂਟਨੀਤਿਕ ਭਾਈਵਾਲੀ ਵਧੇਗੀ। ਪਰ ਇਸ ਨੂੰ ਲੈ ਕੇ ਅਮਰੀਕਾ ਨੂੰ ਈਰਖਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਚੀਨ ਤੇ ਭਾਰਤ ਇਕ ਦੂਸਰੇ ਦੇ ਦੁਸ਼ਮਣ ਨਹੀਂ ਬਣਨਾ ਚਾਹੁੰਦੇ ਹਨ। ਦੋਵੇਂ ਦੇਸ਼ ਅਮਰੀਕਾ ਦੇ ਨਾਲ ਸਹਿਯੋਗ ਕਰਨਾ ਚਾਹੁੰਦੇ ਹਨ।’ ਉਸ ਨੇ ਭਾਰਤ ਤੇ ਚੀਨ ਦੇ ਆਰਥਿਕ ਵਿਕਾਸ ਨੂੰ ਦਰਸਾਉਂਦਿਆਂ ਕਿਹਾ ਕਿ ਅਮਰੀਕਾ ਅੰਤਰਰਾਸ਼ਟਰੀ ਮਾਮਲਿਆਂ ‘ਚ ਚੀਨ ਤੇ ਭਾਰਤ ਦੇ ਪ੍ਰਭਾਵ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦਾ ਹੈ। ਪੂਰਕ ਅਰਥਵਿਵਸਥਾ ਵਾਲੇ ਦੋਵੇਂ ਦੇਸ਼ ਤੇਜ਼ੀ ਨਾਲ ਆਰਥਿਕ ਤੇ ਵਪਾਰ ਸਹਿਯੋਗ ਵਧਾ ਰਹੇ ਹਨ। ਅਖਬਾਰ ਦਾ ਕਹਿਣਾ ਹੈ ਕਿ ਦੋਵੇਂ ਦੇਸ਼ ਦੇ ਵਿਚਕਾਰ ਸਰਹੱਦ ਸਬੰਧੀ ਸਮੱਸਿਆ ਕਾਰਨ ਉਨ੍ਹਾਂ ਵਿਚਕਾਰ ਕੁਝ ਮਤਭੇਦ ਹਨ। ਇਸ ਦੇ ਬਾਵਜੂਦ ਦੋਵੇਂ ਦੇਸ਼ਾਂ ਦੇ ਨੇਤਾ ਅਮਰੀਕਾ ਤੇ ਜਾਪਾਨ ਦੀਆਂ ਦੱਖਣਪੰਥੀ ਤਾਕਤਾਂ ਦੇ ਬਹਿਕਾਵੇ ‘ਚ ਨਹੀਂ ਆਏ ਹਨ, ਸਿਰਫ ਕੁਝ ਦੇਸ਼ਾਂ ਦੇ ਕੂਟਨੀਤਿਕ ਹਿੱਤਾਂ ਲਈ ਭਾਰਤ ਤੇ ਚੀਨ ਦੇ ਨਾਲ ਸਬੰਧਾਂ ਨੂੰ ਨੁਕਸਾਨ ਨਹੀਂ ਪਹੁੰਚਾਏਗਾ।



Archive

RECENT STORIES