Posted on March 7th, 2015

ਜੰਮੂ- ਕਸ਼ਮੀਰ ਸਰਕਾਰ ਨੇ ਖਤਰਨਾਕ ਕਸ਼ਮੀਰੀ ਵੱਖਵਾਦੀ ਨੇਤਾ ਮਸੱਰਤ ਆਲਮ ਨੂੰ ਰਿਹਾਅ ਕਰ ਦਿੱਤਾ। ਉਸ ਖ਼ਿਲਾਫ਼ ਜੰਗ ਛੇੜਨ ਸਣੇ ਦਰਜਨਾਂ ਮਾਮਲੇ ਦਰਜ ਹਨ ਤੇ ਉਸ ਉਪਰ 10 ਲੱਖ ਰੁਪਏ ਦਾ ਇਨਾਮ ਵੀ ਸੀ।
ਸੂਤਰਾਂ ਅਨੁਸਾਰ ਸਾਲ 2008 ਤੇ ਸਾਲ 2010 ਵਿੱਚ ਘਾਟੀ ਵਿੱਚ ਪੱਥਰਬਾਜ਼ੀ ਅੰਦੋਲਨ ਦੀ ਅਗਵਾਈ ਕਰਨ ਵਾਲੇ 44 ਸਾਲਾ ਮਸੱਰਤ ਆਲਮ ਨੂੰ ਬਾਰਾਮੁੱਲਾ ਜ਼ਿਲ੍ਹਾ ਜੇਲ੍ਹ ਵਿੱਚੋਂ ਬਾਹਰ ਕੱਢਿਆ ਗਿਆ ਤੇ ਉਥੋਂ ਉਸ ਨੂੰ ਸ਼ਹੀਦਗੰਜ ਥਾਣੇ ਲਿਜਾਇਆ ਗਿਆ ਜਿਥੋਂ ਉਸ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ। ਆਲਮ ਇਕ ਸਮੇਂ ਗਰਮ-ਖਿਆਲੀ ਨੇਤਾ ਸਈਅਦ ਅਲੀਸ਼ਾਹ ਗਿਲਾਨੀ ਦਾ ਨੇੜਲਾ ਮੰਨਿਆ ਜਾਂਦਾ ਸੀ।
ਇਸ ਦੌਰਾਨ ਪਤਾ ਲੱਗਾ ਹੈ ਕਿ ਸਾਲ 2008 ਤੇ 2010 ਵਿੱਚ ਪੱਥਰਬਾਜ਼ੀ ਅੰਦੋਲਨ ’ਚ ਸ਼ਾਮਲ ਦਰਜਨਾਂ ਹੋਰ ‘ਸਿਆਸੀ ਕੈਦੀਆਂ’ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਮੁਫਤੀ ਮੁਹੰਮਦ ਸਈਦ ਨੇ ਕਿਹਾ ਹੈ ਕਿ ਜਿਨ੍ਹਾਂ ਸਿਆਸੀ ਕੈਦੀਆਂ ਖ਼ਿਲਾਫ਼ ਅਪਰਾਧਕ ਕੇਸ ਨਹੀਂ ਹਨ, ਛੱਡ ਦਿੱਤੇ ਜਾਣ। ਆਲਮ, ਜੋ ਜੰਮੂ-ਕਸ਼ਮੀਰ ਮੁਸਲਿਮ ਲੀਗ ਦਾ ਮੁਖੀ ਹੈ, ਦੀ ਰਿਹਾਈ ਦੇ ਹੁਕਮ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਗਏ। 2010 ਦੌਰਾਨ ਪੁਲੀਸ ਤੇ ਸੁਰੱਖਿਆ ਦਸਤਿਆਂ ਉਪਰ ਪੱਥਰਬਾਜ਼ੀ ਕਰਨ ਕਰਕੇ 112 ਤੋਂ ਵੱਧ ਵਿਅਕਤੀਆਂ ਦੀਆਂ ਜਾਨਾਂ ਗਈਆਂ ਸਨ, ਜਿਨ੍ਹਾਂ ਵਿੱਚ ਕਈ ਅੱਲੜ੍ਹ ਉਮਰ ਦੇ ਮੁੰਡੇ ਸਨ। ਜੰਮੂ-ਕਸ਼ਮੀਰ ਦੇ ਡੀਜੀਪੀ ਸ੍ਰੀ ਕੇ. ਰਾਜਿੰਦਰ ਕੁਮਾਰ ਨੇ ਇਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਉਹ ਮੁੱਖ ਮੰਤਰੀ ਸਈਦ ਦੇ ਉਨ੍ਹਾਂ ਹੁਕਮਾਂ ਉਪਰ ਫੁੱਲ ਚੜ੍ਹਾਉਣਗੇ, ਜਿਨ੍ਹਾਂ ਵਿੱਚ ਉਹ ਸਾਰੇ ਸਿਆਸੀ ਨੇਤਾ ਛੱਡਣ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਖ਼ਿਲਾਫ਼ ਅਪਰਾਧਕ ਮਾਮਲੇ ਨਹੀਂ ਹਨ।
ਬੁੱਧਵਾਰ ਨੂੰ ਪੁਲੀਸ ਮੁਖੀ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਰਾਜ ਵਿੱਚ ਉਨ੍ਹਾਂ ਸਾਰੇ ਸਿਆਸੀ ਕੈਦੀਆਂ ਨੂੰ ਛੱਡਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਸੀ, ਜਿਨ੍ਹਾਂ ਵਿਰੁੱਧ ਅਪਰਾਧਕ ਮਾਮਲੇ ਦਰਜ ਨਹੀਂ ਹਨ। ਇਸੇ ਨਾਲ ਡੀਜੀਪੀ ਨੂੰ ਹਦਾਇਤ ਮਿਲੀ ਸੀ ਕਿ ਉਹ ਆਤਮ ਸਮਰਪਣ ਕਰ ਚੁੱਕੇ ਤੇ ਰਿਹਾਅ ਹੋਏ ਅਤਿਵਾਦੀਆਂ ਦੇ ਮੁੜ ਵਸੇਬੇ ਲਈ ਵਿਆਪਕ ਯੋਜਨਾ ਬਣਾਉਣ। ਪੁਲੀਸ ਮੁਖੀ ਨੇ ਦੱਸਿਆ ਕਿ ਆਤਮ ਸਮਰਪਣ ਕਰ ਚੁੱਕੇ ਅਤਿਵਾਦੀਆਂ ਦੇ ਮੁੜ ਵਸੇਬੇ ਬਾਰੇ ਬਲਿਊ ਪ੍ਰਿੰਟ ਤਿਆਰ ਕੀਤਾ ਜਾ ਰਿਹਾ ਹੈ। ਜੰਮੂ-ਕਸ਼ਮੀਰ ਵਿੱਚ ਘੁਸਪੈਠ ਘਟੀ: ਜੰਮੂ-ਕਸ਼ਮੀਰ ਪੁਲੀਸ ਦੇ ਡੀਜੀਪੀ ਸ੍ਰੀ ਕੇ. ਰਜਿੰਦਰ ਕੁਮਾਰ ਨੇ ਅੱਜ ਇਥੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਭਾਰਤ-ਪਾਕਿ ਸਰਹੱਦ ਉਪਰ ਅਤਿਵਾਦ ਵਿਰੋਧੀ ਇੰਤਜ਼ਾਮ ਦੇ ਮੱਦੇਨਜ਼ਰ ਰਾਜ ਵਿੱਚ ਅਤਿਵਾਦੀਆਂ ਦੀ ਘੁਸਪੈਠੀਆਂ ਵਿੱਚ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਘੁਸਪੈਠ ਰੋਕਣ ਵਿੱਚ ਸਹਿਯੋਗ ਸਲਾਹੁਣਯੋਗ ਹੈ।
ਕਾਂਗਰਸ ਨੇ ਮੰਗਿਆ ਜਵਾਬ: ਜੰਮੂ-ਕਸ਼ਮੀਰ ਭਾਜਪਾ ਯੂਥ ਵਿੰਗ ਨੇ ਅੱਜ ਵੱਖਵਾਦੀ ਆਗੂ ਮਸੱਰਤ ਆਲਮ ਨੂੰ ਰਿਹਾਅ ਕਰਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਤੇ ਇਸ ਦੇ ਨਾਲ ਹੀ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਆਰਐਸਐਸ ਤੋਂ ਆਲਮ ਦੀ ਰਿਹਾਈ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਭਾਜਪਾ ਦੇ ਸੀਨੀਅਰ ਆਗੂ ਯੁੱਧਵੀਰ ਸੇਠੀ ਨੇ ਦੱਸਿਆ ਕਿ ਯੂਥ ਵਿੰਗ ਦੇ ਸੂਬਾ ਜਨਰਲ ਸਕੱਤਰ ਦੀ ਅਗਵਾਈ ’ਚ ਇਹ ਰੋਸ ਪ੍ਰਦਰਸ਼ਨ ਹੋਇਆ ਸੀ ਤੇ ਉਹ ਵੀ ਇਸ ਵਿੱਚ ਸ਼ਾਮਲ ਸਨ। ਇਸੇ ਦੌਰਾਨ ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁੱਖ ਤਰਜਮਾਨ ਤੇ ਐਮਐਲਸੀ ਰਵਿੰਦਰ ਸ਼ਰਮਾ ਨੇ ਮੋਦੀ ਸਰਕਾਰ ਤੋਂ ਇਸ ਬਾਰੇ ਸਪੱਸ਼ਟੀਕਰਨ ਮੰਗਿਆ ਹੈ।
ਮਸੱਰਤ ਆਲਮ ਦੀ ਰਿਹਾਈ ਤੋਂ ਜੰਮੂ-ਕਸ਼ਮੀਰ ਸਰਕਾਰ ਵਿੱਚ ਪੀਡੀਪੀ ਦੀ ਭਾਈਵਾਲ ਭਾਜਪਾ ਖਾਸੀ ਔਖੀ ਹੋ ਗਈ ਹੈ। ਭਾਜਪਾ ਵਿਧਾਇਕ ਰਵਿੰਦਰ ਰੈਨਾ ਨੇ ਕਿਹਾ ਹੈ ਕਿ ਇਸ ਰਿਹਾਈ ਨਾਲ ਗੱਠਜੋੜ ਲਈ ਖਤਰਾ ਖੜ੍ਹਾ ਹੋ ਗਿਆ ਹੈ। ਉਹ ਇਕ ਸਿਆਸੀ ਕੈਦੀ ਨਹੀਂ, ਸਗੋਂ ਇਕ ਅਤਿਵਾਦੀ ਹੈ। ਭਾਜਪਾ ਇਸ ਰਿਹਾਈ ਨੂੰ ਬਰਦਾਸ਼ਤ ਨਹੀਂ ਕਰੇਗੀ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026