Posted on March 7th, 2015

ਨਵੀਂ ਦਿੱਲੀ- ਦਸਤਾਵੇਜ਼ੀ ਫ਼ਿਲਮ ਬਣਾਉਣ ਵਾਲੀ ਬ੍ਰਿਟਿਸ਼ ਫਿਲਮਮੇਕਰ ਲੇਸਲੀ ਉਡਵਿਨ ਦੀ ਕੰਪਨੀ ਨੇ 40 ਹਜ਼ਾਰ ਰੁਪਏ ਦੇ ਕੇ ਜਬਰ ਜਨਾਹ ਮਾਮਲੇ ਦੇ ਦੋਸ਼ੀ ਮੁਕੇਸ਼ ਸਿੰਘ ਦਾ ਇੰਟਰਵਿਊ ਲਿਆ ਸੀ । ਇੱਕ ਅੰਗਰੇਜ਼ੀ ਅਖ਼ਬਾਰ ਦੀ ਖ਼ਬਰ ਦੇ ਮੁਤਾਬਿਕ , ਦਸਤਾਵੇਜ਼ੀ ਫ਼ਿਲਮ ਦੇ ਵਿਵਾਦਾਂ ਵਿਚ ਘਿਰ ਜਾਣ ਦੇ ਬਾਅਦ ਤਿਹਾੜ ਜੇਲ੍ਹ ਵਿਚ ਹੋਈ ਜਾਂਚ ਵੱਲੋਂ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਦਸਤਾਵੇਜ਼ੀ ਫ਼ਿਲਮ ਬਣਾਉਣ ਵਾਲੀ ਕੰਪਨੀ ਅਤੇ ਡਾਇਰੈਕਟਰ ਲੇਸਲੀ ਉਡਵਿਨ ਅਤੇ ਪ੍ਰੋਡਿਊਸਰ ਅੰਜਲੀ ਨੂੰ ਨੋਟਿਸ ਭੇਜ ਦਿੱਤਾ ਹੈ । ਲੇਸਲੀ ਨੇ ਸਾਲ 2013 ਵਿਚ ਮੁਕੇਸ਼ ਦਾ ਇੰਟਰਵਿਊ ਲੈਣ ਦੀ ਕਈ ਕੋਸ਼ਿਸ਼ ਕੀਤੀ ਸੀ । ਹਾਲਾਂਕਿ ਕੰਪਨੀ ਇਸ ਸਬੰਧ ਵਿਚ ਇਜਾਜ਼ਤ ਲੈਣ ਵਿਚ ਕਾਮਯਾਬ ਨਹੀਂ ਹੋ ਪਾਈ ਸੀ ।
ਦਸਤਾਵੇਜ਼ੀ ਫ਼ਿਲਮ ਦੇ ਵਿਵਾਦਾਂ ਵਿਚ ਆਉਣ ਦੇ ਬਾਅਦ ਤਿਹਾੜ ਜੇਲ੍ਹ ਨੇ ਆਪਣੀ ਜਾਂਚ ਵਿਚ ਪਾਇਆ ਹੈ ਕਿ ਇੰਟਰਵਿਊ ਝੂਠ ਬੋਲ ਕੇ ਕਰ ਲਿਆ ਗਿਆ । ਉਡਵਿਨ ਨੇ ਗ੍ਰਹਿ ਮੰਤਰਾਲਾ ਅਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਵੱਲੋਂ ਝੂਠ ਬੋਲ ਕੇ ਦੋਸ਼ੀ ਦੇ ਮਨੋਵਿਗਿਆਨ 'ਤੇ ਫ਼ਿਲਮ ਬਣਾਉਣ ਦੀ ਇਜਾਜ਼ਤ ਮੰਗੀ ਸੀ ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026