Posted on February 27th, 2015

ਢਾਕਾ- ਅਮਰੀਕਾ ਦੇ ਉੱਘੇ ਬਲੌਗਰ ਦੀ ਬੰਗਲਾਦੇਸ਼ ਵਿੱਚ ਹੱਤਿਆ ਕਰ ਦਿੱਤੀ ਗਈ ਹੈ ਜਦਕਿ ਅਣਪਛਾਤੇ ਹਮਲਾਵਰਾਂ ਦੇ ਹਮਲੇ ਵਿੱਚ ਉਸ ਦੀ ਪਤਨੀ ਗੰਭੀਰ ਫੱਟੜ ਹੋ ਗਈ। ਕੁਝ ਦਿਨ ਪਹਿਲਾਂ ਕੱਟੜਪੰਥੀਆਂ ਨੇ ਉਨ੍ਹਾਂ ਨੂੰ ਇਸਲਾਮ ਧਰਮ ਦੇ ਖ਼ਿਲਾਫ਼ ਲਿਖਣ ’ਤੇ ਧਮਕੀਆਂ ਦਿੱਤੀਆਂ ਸਨ।
44 ਸਾਲਾ ਅਵਿਜੀਤ ਰਾਏ ਪੁਸਤਕ ਮੇਲੇ ਵਿੱਚ ਹਿੱਸਾ ਲੈਣ ਲਈ 16 ਫਰਵਰੀ ਨੂੰ ਇਥੇ ਆਇਆ ਸੀ ਤੇ ਉਸ ਦੀਆਂ ਤਿੰਨ ਪੁਸਤਕਾਂ ਵੀ ਮੇਲੇ ਵਿੱਚ ਸ਼ਾਮਲ ਸਨ। ਉਸ ਨੇ 4 ਮਾਰਚ ਨੂੰ ਅਮਰੀਕਾ ਪਰਤਣਾ ਸੀ। ਉਹ ਬੰਗਲਾਦੇਸ਼ ਵਿੱਚ ਜਨਮਿਆ ਸੀ ਤੇ ਹੁਣ ਅਮਰੀਕੀ ਨਾਗਰਿਕ ਸੀ। ਮਰਹੂਮ ਦੇ ਭਰਾ ਅਨੁਜੀਤ ਰਾਏ ਨੇ ਦੱਸਿਆ, ‘‘ਮੇਰੇ ਭਰਾ ਨੂੰ ਉਸ ਦੀਆਂ ਪੁਸਤਕਾਂ ਤੇ ਬਲੌਗ ’ਚ ਟਿੱਪਣੀਆਂ ਕਰਨ ਕਾਰਨ ਅਤਿਵਾਦੀਆਂ ਪਾਸੋਂ ਧਮਕੀਆਂ ਮਿਲੀਆਂ ਸਨ। ਉਹ ਆਪਣੀ ਪਤਨੀ ਰਫੀਦਾ ਅਹਿਮਦ ਬੋਨਾ ਨਾਲ ਢਾਕਾ ਆਇਆ ਸੀ। 40 ਸਾਲਾ ਬੋਨਾ ਦੀ ਹਾਲਤ ਗੰਭੀਰ ਹੈ। ਉਸ ਦਾ ਢਾਕਾ ਮੈਡੀਕਲ ਕਾਲਜ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।’’
ਪੁਲੀਸ ਅਧਿਕਾਰੀ ਸਿਰਾਜੁਲਇਸਲਾਮ ਨੇ ਕਿਹਾ ਕਿ ਹਾਲੇ ਤੱਕ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ। ਇਸ ਜੋੜੇ ’ਤੇ ਹਮਲਾ ਉਦੋਂ ਹੋਇਆ ਜਦੋਂ ਉਹ ਪੁਸਤਕ ਮੇਲੇ ਵਿੱਚੋਂ ਪਰਤ ਰਿਹਾ ਸੀ ਤੇ ਰਾਹ ਵਿੱਚ ਆਟੋ-ਰਿਕਸ਼ਾ ਸਵਾਰਾਂ ਨੇ ਉਨ੍ਹਾਂ ਨੂੰ ਰੋਕ ਕੇ ਹਮਲਾ ਕਰ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਹਮਲਾ ਪੁਲੀਸ ਬੈਰੀਕੇਡ ਦੇ ਐਨ ਸਾਹਮਣੇ ਹੋਇਆ।

Posted on August 6th, 2026

Posted on August 5th, 2026

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026