Posted on February 19th, 2015

ਨਵੀਂ ਦਿੱਲੀ- ਜਮੀਅਤ ਉਲੇਮਾ ਏ ਹਿੰਦ (ਫੈਜ਼ਾਬਾਦ) ਦੇ ਮੁਫਤੀ ਮੁਹੰਮਦ ਇਲਿਆਸ ਨੇ ਧਰਮ ਨੂੰ ਲੈ ਕੇ ਇਕ ਅਜਿਹਾ ਬਿਆਨ ਦਿੱਤਾ ਹੈ ਜਿਸ ਨੂੰ ਲੈ ਕੇ ਵਿਵਾਦ ਪੈਦਾ ਹੋਣਾ ਸੁਭਾਵਿਕ ਹੈ। ਮੁਫਤੀ ਇਲਿਆਸ ਨੇ ਆਪਣੇ ਇਕ ਬਿਆਨ 'ਚ ਭਗਵਾਨ ਸ਼ੰਕਰ ਅਤੇ ਉਨ੍ਹਾਂ ਦੀ ਪਤਨੀ ਪਾਰਵਤੀ ਨੂੰ ਆਪਣਾ ਸਰਬਰਾਹ ਦੱਸਿਆ ਅਤੇ ਕਿਹਾ ਕਿ ਭਗਵਾਨ ਸ਼ੰਕਰ ਮੁਸਲਮਾਨਾਂ ਦੇ ਪਹਿਲੇ ਪੈਗੰਬਰ ਸਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁਸਲਮਾਨ ਸਨਾਤਨ ਧਰਮੀ ਹਨ। ਹਿੰਦੂਆਂ ਦੇ ਦੇਵਤਾ ਸ਼ੰਕਰ ਅਤੇ ਪਾਰਵਤੀ ਉਨ੍ਹਾਂ ਦੇ ਵੀ ਮਾਂ ਬਾਪ ਹਨ। ਉਨ੍ਹਾਂ ਨੇ ਇਹ ਬਿਆਨ ਬੁੱਧਵਾਰ ਨੂੰ ਆਯੋਧਿਆ 'ਚ ਦਿੱਤਾ। ਉਨ੍ਹਾਂ ਨੇ ਇਸ ਤੋਂ ਵੀ ਅੱਗੇ ਜਾਂਦੇ ਹੋਏ ਕਿਹਾ ਕਿ ਹਿੰਦੁਸਤਾਨ 'ਚ ਰਹਿਣ ਵਾਲਾ ਹਰ ਵਿਅਕਤੀ ਹਿੰਦੂ ਹੈ।
ਮੁਫਤੀ ਨੇ ਹਿੰਦੂ ਨੂੰ ਧਰਮ ਦੀ ਬਜਾਏ ਦੇਸ਼ ਨਾਲ ਜਿਆਦਾ ਜੁੜਿਆ ਦੱਸਿਆ ਹੈ। ਉਨ੍ਹਾਂ ਨੇ ਆਰ.ਐਸ.ਐਸ. ਦੇ ਹਿੰਦੂ ਰਾਸ਼ਟਰ ਵਾਲੀ ਗੱਲ 'ਤੇ ਕਿਹਾ ਕਿ ਮੁਸਲਿਮ ਹਿੰਦੂ ਰਾਸ਼ਟਰ ਦੇ ਵਿਰੋਧੀ ਨਹੀਂ ਹਨ। ਮੁਫਤੀ ਇਲਿਆਸ ਦੇ ਬਿਆਨ ਤੋਂ ਬਾਅਦ ਵਿਰੋਧ ਸ਼ੁਰੂ ਹੋ ਗਿਆ ਹੈ। ਫਤਹਿਪੁਰੀ ਮਸਜਿਦ ਦੇ ਇਮਾਮ ਮੁਫਤੀ ਮੁਕਰਮ ਨੇ ਕਿਹਾ ਕਿ ਉਹ ਉਨ੍ਹਾਂ ਦੇ ਬਿਆਨ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਦਾ ਬਿਆਨ ਗਲਤ ਹੈ। ਉਨ੍ਹਾਂ ਨੇ ਮੁਫਤੀ ਇਲਿਆਸ ਦੇ ਬਿਆਨ ਨੂੰ ਸਿਆਸੀ ਕਰਾਰ ਦਿੱਤਾ ਹੈ।
ਜਿਸ ਤਰ੍ਹਾਂ ਚੀਨ ਵਿਚ ਰਹਿਣ ਵਾਲਾ ਚੀਨੀ, ਅਮਰੀਕਾ ਵਿਚ ਰਹਿਣ ਵਾਲਾ ਅਮਰੀਕੀ ਹੈ, ੳਸੇ ਤਰਾਂ ਹਿੰਦੁਸਤਾਨ ਵਿਚ ਰਹਿਣ ਵਾਲਾ ਹਰ ਇਨਸਾਨ ਹਿੰਦੂ ਹੈ । ਉਨ੍ਹਾਂ ਕਿਹਾ ਕਿ ਜਦੋਂ ਸਾਡੇ ਮਾਂ ਪਿਉ ਇਕੋ ਹਨ, ਖੂਨ ਅਤੇ ਮੁਲਕ ਵੀ ਇਕੋ ਹੈ, ਇਸ ਮੁਤਾਬਿਕ ਸਾਡਾ ਧਰਮ ਵੀ ਇਕੋ ਹੈ ।
ਗੌਰਤਲਬ ਹੈ ਕਿ ਜਮੀਅਤ ਉਲੇਮਾ 27 ਫਰਵਰੀ ਨੂੰ ਬਲਰਾਮਪੁਰ 'ਚ ਕੌਮੀ ਏਕਤਾ ਦਾ ਸਮਾਗਮ ਆਯੋਜਿਤ ਕਰੇਗੀ। ਇਸ ਸਮਾਗਮ 'ਚ ਆਯੋਧਿਆ ਦੇ ਸਾਧੂ-ਸੰਤਾਂ ਵੀ ਸੱਦਾ ਦਿੱਤਾ ਗਿਆ ਹੈ।

Posted on August 6th, 2026

Posted on August 5th, 2026

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026