Posted on February 14th, 2015

ਮੁਜ਼ਫ਼ਰਨਗਰ- ਸਰੀਰਕ ਸੋਸ਼ਣ ਨੂੰ ਲੈ ਕੇ ਆਸਾਰਾਮ ਵਿਰੁਧ ਚਲ ਰਹੇ ਮਾਮਲੇ ਦੇ, ਮਾਰੇ ਗਏ ਇਕ ਗਵਾਹ ਅਖਿਲ ਗੁਪਤਾ ਦਾ ਪਰਵਾਰ ਜੋਧਪੁਰ ਵਿਚ ਆਸਾਰਾਮ ਵਿਰੁਧ ਚਲ ਰਹੇ ਇਕ ਹੋਰ ਮਾਮਲੇ ਦੇ ਗਵਾਹ 'ਤੇ ਕੀਤਾ ਗਏ ਹਮਲੇ ਤੋਂ ਬਾਅਦ ਦਹਿਸ਼ਤ ਵਿਚ ਹੈ।
ਆਈਪੀਐਸ ਅਧਿਕਾਰੀ ਅਮਿਤਾਭ ਠਾਕੁਰ ਨੇ ਇਥੇ ਦਸਿਆ ਕਿ ਅਖਿਲ ਦਾ ਪਰਵਾਰ ਦਹਿਸ਼ਤ ਵਿਚ ਹੈ ਅਤੇ ਹਮਲੇ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਅਹਿਮ ਮੁੱਦਾ ਬਣ ਗਈ ਹੈ। ਠਾਕੁਰ ਨੇ ਕਲ ਇਥੇ ਆਖਿਲ ਦੇ ਪਰਵਾਰ ਨਾਲ ਮੁਲਾਕਾਤ ਕੀਤੀ ਸੀ। ਮੁਦੱਈ ਪੱਖ ਦੇ ਇਕ ਗਵਾਹ ਰਾਹੁਲ ਮਚਾਨ 'ਤੇ ਕਲ ਹਮਲਾ ਕੀਤਾ ਗਿਆ ਸੀ। ਉਸ ਸਮੇਂ ਉਹ ਜੋਧਪੁਰ ਵਿਚ ਅਦਾਲਤ ਤੋਂ ਬਾਹਰ ਆਉਣ ਤੋਂ ਬਾਅਦ ਪੁਲਿਸ ਦੀ ਗੱਡੀ ਵਿਚ ਬੈਠ ਰਿਹਾ ਸੀ। ਰਾਹੁਲ ਆਸਾਰਾਮ ਦੇ ਸੇਵਾਦਾਰਾਂ ਵਿਚੋਂ ਇਕ ਹੈ। ਠਾਕੁਰ ਨੇ ਦਸਿਆ ਕਿ ਇਨ੍ਹਾਂ ਹਾਲਾਤਾਂ ਵਿਚ ਮ੍ਰਿਤਕ ਦੇ ਪਿਤਾ ਨਰੇਸ਼ ਗੁਪਤਾ, ਮਾਂ ਦੀਪਾ ਅਤੇ ਪਤਨੀ ਸਮੇਤ ਪਰਵਾਰ ਦੇ ਬਿਆਨ ਮੈਜੀਸਟ੍ਰੇਟ ਸਾਹਮਣੇ ਦਰਜ ਕਰਾਉਣਾ ਜ਼ਰੂਰੀ ਹੈ। ਉਨ੍ਹਾਂ ਦਸਿਆ ਕਿ ਅਖਿਲ ਦੇ
ਪਰਵਾਰ ਦਾ ਦੋਸ਼ ਹੈ ਕਿ ਆਸਾਰਾਮ ਦੇ ਸਹਿਯੋਗੀ ਉਸ ਨੂੰ ਡਰਾ ਰਹੇ ਹਨ ਅਤੇ ਆਰੋਪੀਆਂ ਨੂੰ ਪੁਲਿਸ ਨੇ ਹੁਣ ਤਕ ਗ੍ਰਿਫ਼ਤਾਰ ਨਹੀਂ ਕੀਤਾ ਹੈ। ਨਿਊ ਮੰਡੀ ਦੇ ਡੀਐਸਪੀ ਕਰਮਵੀਰ ਸਿੰਘ ਨੇ ਅੱਜ ਕਿਹਾ ਕਿ ਪੁਲਿਸ ਨੇ ਪਰਵਾਰ ਨੂੰ ਪੂਰੀ ਸੁਰੱਖਿਆ ਦਿਤੀ ਹੈ ਅਤੇ ਇਲਾਕੇ ਵਿਚ ਚਾਰ ਪੁਲਿਸ ਗਾਰਡ ਅਤੇ ਇਕ ਪੁਲਿਸ ਵੈਨ ਵੀ ਤੈਨਾਤ ਹੈ।
ਆਸਾਰਾਮ ਦੇ ਰਸੋਈਆ ਅਤੇ ਸਹਾਇਕ ਰਹੇ ਅਖਿਲ ਗੁਪਤਾ ਨੂੰ 11 ਜਨਵਰੀ ਨੂੰ ਮੁਜ਼ਫ਼ਰਨਗਰ ਵਿਚ ਗੋਲੀ ਮਾਰ ਦਿਤੀ ਗਈ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਉਸ ਦੀ ਹਤਿਆ ਦੇ ਦੋਸ਼ੀ ਹਾਲੇ ਵੀ ਫ਼ਰਾਰ ਹਨ। ਪੁਲਿਸ ਨੇ ਦਸਿਆ ਕਿ ਦੋਸ਼ੀਆਂ ਨੂੰ ਫ਼ੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026