Posted on February 9th, 2015

ਨਵੀਂ ਦਿੱਲੀ- ਕਾਂਗਰਸ ਸਾਂਸਦ ਸ਼ਸ਼ੀ ਥਰੂਰ ਨੇ ਵਿਵਾਦ ਪੈਦਾ ਕਰਨ ਵਾਲੇ ਇਕ ਬਿਆਨ ਵਿਚ ਕਿਹਾ ਕਿ ਸੰਸਦ 'ਤੇ ਹਮਲਾ ਮਾਮਲੇ ਵਿਚ ਸ਼ਾਮਲ ਅਫ਼ਜ਼ਲ ਗੁਰੂ ਦੀ ਫ਼ਾਂਸੀ 'ਗ਼ਲਤ' ਸੀ ਅਤੇ ਉਸ ਨਾਲ ਗ਼ਲਤ ਤਰੀਕੇ ਨਾਲ ਨਜਿੱਠਿਆ ਗਿਆ। ਹਾਲਾਂਕਿ ਕਾਂਗਰਸ ਨੇ ਖ਼ੁਦ ਨੂੰ ਸ਼ਸ਼ੀ ਥਰੂਰ ਦੇ ਬਿਆਨ ਤੋਂ ਵੱਖ ਕਰਦਿਆਂ ਕਿਹਾ ਕਿ ਇਸ ਮਾਮਲੇ 'ਚ ਕਾਨੂੰਨੀ ਪ੍ਰਕਿਰਿਆ ਨਾਲ ਅਮਲ ਕੀਤਾ ਗਿਆ।
ਥਰੂਰ ਨੇ ਇਸ ਮੁੱਦੇ 'ਤੇ ਇਕ ਟਿਪਣੀ ਦੇ ਜਵਾਬ ਵਿਚ ਟਵਿੱਟਰ 'ਤੇ ਕਿਹਾ, ''ਮੈਂ ਸਮਝਦਾ ਹਾਂ ਕਿ ਫ਼ਾਂਸੀ ਗ਼ਲਤ ਸੀ ਅਤੇ ਉਸ ਨਾਲ ਗ਼ਲਤ ਤਰੀਕੇ ਨਾਲ ਨਜਿੱਠਿਆ ਗਿਆ। ਪਰਵਾਰ ਦੇ ਮੈਂਬਰਾਂ ਨੂੰ ਸੂਚਨਾ ਦਿਤੀ ਜਾਣੀ ਚਾਹੀਦੀ ਸੀ, ਆਖ਼ਰੀ ਮੁਲਾਕਾਤ ਦਾ ਮੌਕਾ ਦਿਤਾ ਜਾਣਾ ਚਾਹੀਦਾ ਸੀ ਅਤੇ ਲਾਸ਼ ਵਾਪਸ ਕੀਤੀ ਜਾਣੀ ਚਾਹੀਦੀ ਸੀ।'' ਅਫ਼ਜ਼ਲ ਨੂੰ ਤਿਹਾੜ ਜੇਲ ਵਿਚ 9 ਫ਼ਰਵਰੀ 2013 ਨੂੰ ਫਾਂਸੀ ਦਿਤੀ ਗਈ ਸੀ।
ਵਖਵਾਦੀ ਸਮੂਹਾਂ ਨੇ 10 ਅਤੇ 11 ਫ਼ਰਵਰੀ ਨੂੰ ਕਸ਼ਮੀਰ ਵਿਚ ਹੜਤਾਲ ਦਾ ਸੱਦਾ ਦਿਤਾ ਹੈ। ਨੌ ਫ਼ਰਵਰੀ ਨੂੰ ਅਫ਼ਜ਼ਲ ਦੀ ਬਰਸੀ ਹੈ ਜਦਕਿ 11 ਫ਼ਰਵਰੀ ਨੂੰ ਜੇ ਕੇ ਐਲ ਐਫ਼ ਬਾਨੀ ਮੁਹੰਮਦ ਮਕਬੂਲ ਭੱਟ ਦੀ ਬਰਸੀ ਹੈ। ਹੁਰਿਅਤ ਕਾਨਫ਼ਰੰਸ ਦੇ ਕੱਟੜਪੰਥੀ ਧੜੇ ਅਤੇ ਜੇ ਕੇ ਐਲ ਐਫ਼ ਨੇ ਆਮ ਹੜਤਾਲ ਸੱਦੀ ਹੈ ਅਤੇ ਦੋਵੇਂ ਦਿਨ ਧਰਨਾ ਦੇਣ ਦਾ ਐਲਾਨ ਕੀਤਾ ਹੈ। ਥਰੂਰ ਦੇ ਬਿਆਨ ਤੋਂ ਪਹਿਲਾਂ ਜੰਮੂ ਕਸ਼ਮੀਰ ਤੋਂ ਕਾਂਗਰਸ ਦੇ ਪੰਜ ਵਿਧਾਇਕਾਂ ਨੇ ਗੁਰੂ ਦੀ ਫ਼ਾਂਸੀ ਨੂੰ ''ਗ਼ਲਤੀ'' ਦਸਿਆ ਸੀ।
ਗੁਰੂ ਦੀ ਫ਼ਾਂਸੀ ਤੋਂ ਬਾਅਦ ਉਸ ਦੇ ਪਰਵਾਰ ਨੂੰ ਕੇਂਦਰ ਵਲੋਂ ਭੇਜੀ ਗਈ ਕਥਿਤ ਸੂਚਨਾ ਬਾਰੇ ਵਿਵਾਦ ਪੈਦਾ ਹੋ ਗਿਆ ਸੀ ਅਤੇ ਪਰਵਾਰ ਨੇ ਦੋਸ਼ ਲਾਇਆ ਸੀ ਕਿ ਫ਼ਾਂਸੀ ਦੀ ਜਾਣਕਾਰੀ ਉਸ ਨੂੰ ਟੀ.ਵੀ. ਚੈਨਲਾਂ ਅਤੇ ਜੰਮੂ-ਕਸ਼ਮੀਰ ਸਰਕਾਰ ਤੋਂ ਮਿਲੀ ਸੀ।
ਕੇਂਦਰ ਨੇ ਉਸ ਸਮੇਂ ਦਾਅਵਾ ਕੀਤਾ ਸੀ ਕਿ ਉਸ ਨੇ ਸਪੀਡਪੋਸਟ ਰਾਹੀਂ ਸੂਚਨਾ ਭੇਜੀ ਸੀ ਜਦਕਿ ਅਫ਼ਜ਼ਲ ਗੁਰੂ ਦੇ ਪਰਵਾਰ ਨੇ ਸਵਾਲ ਕੀਤਾ ਸੀ ਕਿ ਕੀ ਸਰਕਾਰ ਵਲੋਂ ਪਰਵਾਰ ਨੂੰ ਸੂਚਿਤ ਕਰਨ ਲਈ ਗੰਭੀਰਤਾ ਨਾਲ ਕੋਸ਼ਿਸ਼ ਕੀਤੀ ਗਈ ਸੀ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026