Posted on February 4th, 2015

ਬਗਦਾਦ- ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦਾ ਇਕ ਵਾਰ ਫਿਰ ਜ਼ਾਲਮਾਨਾ ਚਿਹਰਾ ਸਾਹਮਣੇ ਆਇਆ ਹੈ। ਆਈ. ਐਸ.ਆਈ.ਐਸ. ਨੇ ਇਕ ਵੀਡੀਓ ਜਾਰੀ ਕੀਤਾ ਹੈ, ਜਿਸ 'ਚ ਬੰਧਕ ਬਣਾਏ ਗਏ ਜਾਰਡਨ ਦੇ ਪਾਈਲਟ ਨੂੰ ਜਿਊਂਦਾ ਸਾੜਦੇ ਹੋਏ ਦਿਖਾਇਆ ਗਿਆ। ਜਾਰਡਨ ਦੀ ਹਵਾਈ ਸੈਨਾ ਦਾ ਪਾਈਲਟ ਮੋਈਜ ਅਲ ਕਸਾਸਬੇਹ ਨੂੰ ਆਈ.ਐਸ. ਨੇ 26 ਦਸੰਬਰ ਨੂੰ ਬੰਧਕ ਬਣਾਇਆ ਸੀ।
ਦੂਸਰੇ ਪਾਸੇ ਸੂਤਰਾਂ ਮੁਤਾਬਿਕ ਜਾਰਡਨ ਨੇ ਵੀ ਆਈ.ਐਸ.ਆਈ.ਐਸ. ਦੇ ਇਸ ਜ਼ਾਲਮਾਨਾ ਕਾਰਵਾਈ ਖਿਲਾਫ ਅਲਕਾਇਦਾ ਦੀ ਮਹਿਲਾ ਟੀਮ ਦੀ ਆਤਮਘਾਤੀ ਹਮਲਾਵਰ ਸਾਜਿਦਾ ਅਲ ਰਿਸ਼ਵਾਈ ਸਮੇਤ ਅਲ ਕਾਇਦਾ ਦਾ ਇਰਾਕੀ ਅੱਤਵਾਦੀ ਜਿਆਦ ਕਾਰਬੋਲੀ ਨੂੰ ਫਾਂਸੀ ਦੇ ਦਿੱਤੀ ਹੈ। ਸਾਜਿਦਾ 2005 'ਚ ਅਮਾਨ ਹੋਟਲ ਹਮਲੇ ਦੇ ਦੋਸ਼ 'ਚ ਜਾਰਡਨ ਦੀ ਜੇਲ੍ਹ 'ਚ ਸਜ਼ਾ ਕੱਟ ਰਹੀ ਸੀ। ਆਈ.ਐਸ.ਆਈ.ਐਸ. ਦੇ ਅੱਤਵਾਦੀਆਂ ਨੇ ਮਹਿਲਾ ਜਿਹਾਦੀ ਦੀ ਰਿਹਾਈ ਦੀ ਮੰਗ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਸਮੇਤ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਜਾਰਡਨ ਦੇ ਪਾਈਲਟ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੀ ਘੋਰ ਨਿਖੇਧੀ ਕੀਤੀ ਹੈ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026