Posted on January 31st, 2015

<p>ਪਰਵਾਸੀ ਭਾਰਤੀ ਦਾ ਜ਼ਖ਼ਮੀ ਪੁੱਤਰ ਘਟਨਾ ਬਾਰੇ ਜਾਣਕਾਰੀ ਦਿੰਦਾ ਹੋਇਆ।<br></p>
ਚੰਡੀਗੜ੍ਹ- ਇਥੇ ਇੰਡਸਟ੍ਰੀਅਲ ਏਰੀਆ ਫੇਜ਼-1 ਸਥਿਤ ਏਲਾਂਟੇ ਮਾਲ ਮੂਹਰੇ ਇਕ ਥ੍ਰੀਵੀਲ੍ਹਰ ਚਾਲਕ ਵੱਲੋਂ ਕੈਲੀਫੋਰਨੀਆ (ਅਮਰੀਕਾ) ਤੋਂ ਆਏ 51 ਸਾਲਾ ਪਰਵਾਸੀ ਭਾਰਤੀ ਦਾ ਡੰਡੇ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਪਰਵਾਸੀ ਭਾਰਤੀ ਦੇ 24 ਸਾਲਾ ਲੜਕੇ ਨੂੰ ਵੀ ਗੰਭੀਰ ਚੋਟਾਂ ਆਈਆਂ ਹਨ ਪਰ ਖਤਰੇ ਤੋਂ ਬਾਹਰ ਹੈ।
ਪੁਲੀਸ ਨੇ ਹੰਗਾਮੀ ਹਾਲਤ ਵਿਚ ਤੁਰੰਤ ਕਾਰਵਾਈ ਕਰ ਕੇ ਕਤਲ ਕਰਨ ਵਾਲੇ ਕਲੋਨੀ ਨੰਬਰ 5 ਦੇ ਵਸਨੀਕ ਥ੍ਰੀਵੀਲ੍ਹਰ ਚਾਲਕ ਸ਼ਾਵੇਦ ਉਰਫ਼ ਇਰਸ਼ਾਦ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਕੈਲੀਫੋਰਨੀਆ ਦੇ ਜਤਿੰਦਰ ਸਿੰਘ ਵਜੋਂ ਹੋਈ ਹੈ। ਉਹ ਪਿੱਛੋਂ ਪਿੰਡ ਹਰਦਾਸਪੁਰ (ਕਪੂਰਥਲਾ) ਨਾਲ ਸਬੰਧਤ ਹੈ। ਇਸ ਘਟਨਾ ਦੌਰਾਨ ਉਸ ਦਾ 24 ਸਾਲਾ ਪੁੱਤਰ ਰੌਕੀ ਉਰਫ਼ ਰੌਕੇ ਦੇ ਸਿਰ, ਹੱਥ ਅਤੇ ਹੋਰ ਕਈ ਥਾਵਾਂ ’ਤੇ ਚੋਟਾਂ ਆਈਆਂ ਹਨ। ਉਂਜ ਉਹ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਦੋਵੇਂ ਪਿਤਾ ਤੇ ਪੁੱਤਰ ਅਮਰੀਕਾ ਦੇ ਵਸਨੀਕ ਹਨ। ਉਂਜ ਮ੍ਰਿਤਕ ਜਤਿੰਦਰ ਸਿੰਘ ਦਾ ਪਾਸਪੋਰਟ ਯੂ.ਕੇ. ਦਾ ਬਣਿਆ ਹੈ ਜਦੋਂਕਿ ਉਸ ਦੇ ਪੁੱਤਰ ਰੌਕੀ ਦਾ ਪਾਸਪੋਰਟ ਯੂਐਸਏ ਦਾ ਹੈ।
ਏਐਸਪੀ (ਪੂਰਬ) ਪਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਕੰਟਰੋਲ ਰੂਮ ਨੂੰ ਲੰਘੀ ਦੇਰ ਰਾਤ ਫੋਨ ਰਾਹੀਂ ਸੂਚਨਾ ਮਿਲੀ ਸੀ ਕਿ ਏਲਾਂਟੇ ਮਾਲ ਦੇ ਬਾਹਰ ਕੋਈ ਝਗੜਾ ਹੋਇਆ ਹੈ। ਜਦੋਂ ਪੁਲੀਸ ਮੌਕੇ ’ਤੇ ਪੁੱਜੀ ਤਾਂ ਦੋ ਵਿਅਕਤੀ ਉਥੇ ਜ਼ਖਮੀ ਮਿਲੇ ਸਨ ਜਿਨ੍ਹਾਂ ਨੂੰ ਸੈਕਟਰ 32 ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਇਨ੍ਹਾਂ ਵਿਚੋਂ ਇਕ ਜਤਿੰਦਰ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ। ਉਸ ਦੀ ਮੌਤ ਸਿਰ ’ਤੇ ਸੱਟ ਲੱਗਣ ਕਾਰਨ ਹੋਈ ਹੈ। ਉਸ ਦੇ ਪੁੱਤਰ ਰੌਕੀ ਦੇ ਕਈ ਸੱਟਾਂ ਲੱਗੀਆਂ ਹਨ।
ਪਰਵਾਸੀ ਭਾਰਤੀ ਤੇ ਵਿਦੇਸ਼ੀ ਨਾਗਰਿਕ ਦੇ ਕਤਲ ਹੋਣ ਦੀ ਨਾਜ਼ੁਕ ਘਟਨਾ ਨੂੰ ਮੁੱਖ ਰੱਖਦਿਆਂ ਤੁਰੰਤ ਸਨਅਤੀ ਖੇਤਰ ਥਾਣੇ ਦੇ ਐਸਐਚਓ ਜਸਪਾਲ ਸਿੰਘ ਦੀ ਅਗਵਾਈ ਹੇਠ ਟੀਮ ਦਾ ਗਠਨ ਕਰਕੇ ਪੜਤਾਲ ਕੀਤੀ ਗਈ ਅਤੇ ਘਟਨਾ ਦੇ ਚਸ਼ਮਦੀਦਾਂ ਵੱਲੋਂ ਦਿੱਤੀ ਸੂਚਨਾ ਦੇ ਆਧਾਰ ’ਤੇ ਥ੍ਰੀਵ੍ਹੀਲਰ ਚਾਲਕ ਇਰਸ਼ਾਦ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਮੁਲਜ਼ਮ ਵੱਲੋਂ ਕਤਲ ਲਈ ਵਰਤਿਆ ਡੰਡਾ ਵੀ ਬਰਾਮਦ ਕਰ ਲਿਆ ਹੈ। ਏਐਸਪੀ ਨੇ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਇਹ ਦੋਵੇਂ ਪਿਤਾ–ਪੁੱਤਰ ਨੇ ਸੈਕਟਰ 17 ਤੋਂ ਏਲਾਂਟੇ ਮਾਲ ਲਈ ਟੈਕਸੀ ਲਈ ਸੀ। ਦੋਵਾਂ ਨੇ ਏਲਾਂਟੇ ਮਾਲ ਆ ਕੇ ਖਾਧਾ–ਪੀਤਾ ਸੀ। ਇਸ ਦੌਰਾਨ ਦੋਵਾਂ ਨੇ ਸ਼ਰਾਬ ਵੀ ਪੀਤੀ ਸੀ। ਉਹ ਸਨਅਤੀ ਖੇਤਰ ਫੇਜ਼ 2 ਸਥਿਤ ਇਕ ਹੋਟਲ ਵਿਚ ਠਹਿਰੇ ਹੋਏ ਸਨ। ਦੋਵੇਂ ਪਿਤਾ-ਪੁੱਤਰ ਲੰਘੀ ਰਾਤ 12.00 ਵਜੇ ਦੇ ਕਰੀਬ ਜਦੋਂ ਏਲਾਂਟੇ ਤੋਂ ਬਾਹਰ ਆਏ ਤਾਂ ਉਨ੍ਹਾਂ ਉਥੇ ਖੜ੍ਹੇ ਇਕ ਥ੍ਰੀਵ੍ਹੀਲਰ ਚਾਲਕ ਨੂੰ ਉਨ੍ਹਾਂ ਨੂੰ ਹੋਟਲ ਛੱਡਣ ਲਈ ਕਿਹਾ।
ਏਐਸਪੀ ਅਨੁਸਾਰ ਚਸ਼ਮਦੀਦਾਂ ਨੇ ਦੱਸਿਆ ਕਿ ਇਰਸ਼ਾਦ ਨੇ ਉਨ੍ਹਾਂ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਇਰਸ਼ਾਦ ਰੋਜ਼ਾਨਾ ਇਸੇ ਸਮੇਂ ਉਥੇ ਲਗਦੀਆਂ ਫੜ੍ਹੀ ਵਾਲਿਆਂ ਨੂੰ ਲੈ ਕੇ ਜਾਂਦਾ ਸੀ। ਘਟਨਾ ਮੌਕੇ ਇਰਸ਼ਾਦ ਉਥੇ ਚਾਹ ਪੀ ਰਿਹਾ ਸੀ ਅਤੇ ਉਸ ਨੇ ਫੜ੍ਹੀ ਵਾਲਿਆਂ ਦਾ ਸਾਮਾਨ ਵੀ ਆਪਣੇ ਥ੍ਰੀਵ੍ਹੀਲਰ ਵਿਚ ਰੱਖਿਆ ਹੋਇਆ ਸੀ। ਏਐਸਪੀ ਅਨੁਸਾਰ ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਹੈ ਕਿ ਇਸ ਦੌਰਾਨ ਪਿਤਾ-ਪੁੱਤਰ ਜੋ ਸਰੀਰਕ ਤੌਰ ’ਤੇ ਬੜੇ ਤਕੜੇ ਹਨ, ਨੇ ਅੰਗਰੇਜ਼ੀ ਵਗੈਰਾ ਬੋਲ ਕੇ ਇਰਸ਼ਾਦ ਨੂੰ ਆਪਣੇ ਨਾਲ ਜਾਣ ਲਈ ਮਜਬੂਰ ਕੀਤਾ। ਇਸ ਦੌਰਾਨ ਗਾਲੀ–ਗਲੋਚ ਵੀ ਹੋਇਆ ਅਤੇ ਅਖੀਰ ਗੱਲ ਹੱਥੋ-ਪਾਈ ’ਤੇ ਪੁੱਜ ਗਈ। ਇਸੇ ਦੌਰਾਨ ਰੋਹ ਵਿਚ ਆਏ ਇਰਸ਼ਾਦ ਨੇ ਥ੍ਰੀਵ੍ਹੀਲਰ ਵਿਚ ਪਿਆ ਡੰਡਾ ਕੱਢਿਆ ਅਤੇ ਪਿਓ-ਪੁੱਤ ਉਪਰ ਟੁੱਟ ਪਿਆ। ਇਸ ਦੌਰਾਨ ਜਤਿੰਦਰ ਸਿੰਘ ਦੇ ਸਿਰ ਆਦਿ ਉਪਰ ਗੰਭੀਰ ਚੋਟਾਂ ਆਈਆਂ ਅਤੇ ਉਹ ਸੜਕ ’ਤੇ ਡਿੱਗ ਪਿਆ। ਰੌਕੀ ਵੀ ਇਸ ਦੌਰਾਨ ਲਹੂ-ਲੁਹਾਣ ਹੋ ਗਿਆ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026