Posted on January 13th, 2015

ਐੱਸ. ਏ. ਐੱਸ. ਨਗਰ- ਮੁਹਾਲੀ ਦੇ ਫੇਜ਼ 5 ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਕਾਰ ਸਵਾਰ ਨੌਜਵਾਨ ਨੇ ਵਿਆਹ ਤੋਂ ਨਾਂਹ ਕਰਨ 'ਤੇ ਲੜਕੀ ਦੀ ਸ਼ਰ੍ਹੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਫੇਜ਼ 5 ਦੀ ਮਾਰਕੀਟ ਤੋਂ ਸਾਮਾਨ ਲੈ ਕੇ ਚਾਰ ਲੜਕੀਆਂ ਵਾਪਸ ਆਪਣੇ ਪੀ. ਜੀ. 'ਚ ਜਾ ਰਹੀਆਂ ਸਨ, ਜਦੋਂ ਉਹ ਘਰ ਨੇੜੇ ਪੁੱਜੀਆਂ ਤਾਂ ਇਕ ਵਰਨਾ ਕਾਰ 'ਚ ਸਵਾਰ ਨੌਜਵਾਨ ਗੁਰਮੀਤ ਸਿੰਘ ਵਾਸੀ ਰਾਜੇਆਣਾ (ਫ਼ਿਰੋਜ਼ਪੁਰ) ਨੇ ਅਮਨਦੀਪ ਕੌਰ ਨਾਮਕ ਲੜਕੀ ਨੂੰ ਰੋਕ ਕੇ ਉਸਨੂੰ ਆਪਣੇ ਨਾਲ ਵਿਆਹ ਕਰਨ ਲਈ ਕਿਹਾ, ਪਰ ਜਦੋਂ ਲੜਕੀ ਨੇ ਕਿਹਾ ਕਿ ਸਾਡੀ ਜਾਤ ਹੋਰ ਹੈ ਅਤੇ ਅਜਿਹਾ ਨਹੀਂ ਹੋ ਸਕਦਾ ਤਾਂ ਤਹਿਸ਼ ਵਿਚ ਆਏ ਨੌਜਵਾਨ ਨੇ ਆਪਣੀ ਰਿਵਾਲਵਰ ਨਾਲ ਲੜਕੀ ਦੇ ਤਿੰਨ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਲੜਕੀ ਡਿੱਗ ਗਈ ਅਤੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ।
ਲੜਕੀ ਨੂੰ ਆਸਪਾਸ ਦੇ ਲੋਕਾਂ ਨੇ ਪਹਿਲਾਂ ਫੇਜ਼ 4 ਸਥਿਤ ਚੀਮਾ ਹਸਪਤਾਲ ਵਿਖੇ ਦਾਖਲ ਕਰਵਾਇਆ, ਉਪਰੰਤ ਫੇਜ਼ 6 ਦੇ ਸਰਕਾਰੀ ਹਸਪਤਾਲ 'ਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਕਰਾਰ ਦਿੱਤਾ। ਲੜਕੀ ਦੀ ਲਾਸ਼ ਨੂੰ ਮੋਰਚਰੀ ਵਿਚ ਰੱਖ ਕੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਬਰਾਮਦ ਵਰਨਾ ਗੱਡੀ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲੜਕੀ ਇਥੇ ਐਮ. ਸੀ. ਏ. ਦੀ ਪੜ੍ਹਾਈ ਕਰਨ ਉਪਰੰਤ ਪੀ. ਐਚ. ਪੀ. ਦੀ ਟ੍ਰੇਨਿੰਗ ਕਰ ਰਹੀ ਸੀ। ਇਸ ਮੌਕੇ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਪੁਛਗਿੱਛ ਲਈ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਹੈ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026