Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਸ਼ੇੜੀ ਨੌਜਵਾਨ ਨੇ ਰੰਜਿਸ਼ ਕਾਰਨ ਕੀਤੇ ਸੀ ਐਨ ਆਰ ਆਈ ਜੋੜੇ ਸਮੇਤ ਤਿੰਨ ਕਤਲ

Posted on May 22nd, 2013

<p>ਤੀਹਰੇ ਕਤਲ ਕਾਂਡ ਦਾ ਕਥਿਤ ਦੋਸ਼ੀ ਆਕਾਸ਼ ਕੁਮਾਰ ਪੁਲੀਸ ਪਾਰਟੀ ਨਾਲ<br></p>

ਜਗਰਾਉਂ- ਨੇੜਲੇ ਪਿੰਡ ਅਬੂਵਾਲ ਵਿਖੇ 7-8 ਮਈ ਦੀ ਦਰਿਮਿਆਨੀ ਰਾਤ ਐਨ ਆਰ ਆਈ ਜੋੜੇ ਸਮੇਤ ਹੋਏ ਤੀਹਰੇ ਕਤਲ ਕਾਂਡ ਦੀ ਗੁੱਥੀ ਸੁਲਝਾਉਂਦਿਆਂ ਪੁਲੀਸ ਨੇ ਪਿੰਡ ਅਬੂਵਾਲ ਦੇ ਹੀ ਅਕਾਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ।

ਜ਼ਿਕਰਯੋਗ ਹੈ ਕਿ 7-8 ਮਈ ਦੀ ਰਾਤ ਪਿੰਡ ਅਬੂਵਾਲ ਵਿਖੇ ਐਨ.ਆਰ.ਆਈ. ਸ਼ਿੰਗਾਰਾ ਸਿੰਘ, ਉਨ੍ਹਾਂ ਦੀ ਪਤਨੀ ਮਨਜੀਤ ਕੌਰ ਅਤੇ ਸਿੰਗਾਰਾ ਸਿੰਘ ਦੀ ਸਾਲੀ ਸੁਰਜੀਤ ਕੌਰ ਵਾਸੀ ਸਰਾਭਾ ਦਾ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਘਰ ਵਿੱਚ ਦਾਖਲ ਹੋ ਕੇ ਕਤਲ ਕਰ ਦਿੱਤਾ ਸੀ। ਇਸ ਸਬੰਧੀ ਥਾਣਾ ਸੁਧਾਰ ਵਿੱਚ ਧਾਰਾ 302/457 ਆਈ.ਪੀ.ਸੀ. ਤਹਿਤ ਕੇਸ ਦਰਜ ਹੋਇਆ ਸੀ। ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸਐਸਪੀ ਅਸ਼ੀਸ਼ ਚੌਧਰੀ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਸਮੇਤ ਐਸ ਪੀ (ਡੀ), ਡੀ ਐਸ ਪੀ ਰਾਏਕੋਟ, ਇੰਸ; ਰਜੇਸ਼ ਕੁਮਾਰ, ਮੁੱਖ ਅਫ਼ਸਰ ਥਾਣਾ ਸੁਧਾਰ ਅਤੇ ਇੰਸਪੈਕਟਰ ਪ੍ਰੇਮ ਸਿੰਘ ਇੰਚਾਰਜ ਸੀ ਆਈ ਏ ਵੱਲੋਂ ਮੌਕੇ ’ਤੇ ਪੁੱਜ ਕੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਸੀ। ਇਸ ਮੁਕੱਦਮਾ ਨੂੰ ਟਰੇਸ ਕਰਨ ਲਈ ਡੀਐਸਪੀ ਰਾਏਕੋਟ ਦੀ ਅਗਵਾਈ ਵਿਚ ਥਾਣਾ ਸੁਧਾਰ ਅਤੇ ਇੰਚਾਰਜ ਸੀ ਆਈ ਏ ਦੀ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਪੁਲੀਸ ਨੇ ਅਕਾਸ਼ ਕੁਮਾਰ ਪੁੱਤਰ ਪੂਰਨ ਚੰਦ ਵਾਸੀ ਪਿੰਡ ਅੱਬੂਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਥਿਤ ਦੋਸ਼ੀ ਪਾਸੋਂ ਵਾਰਦਾਤ ਲਈ ਵਰਤਿਆ ਗਿਆ ਦਾਹ ਅਤੇ ਮੌਕਾ ਵਾਰਦਾਤ ਸਮੇਂ ਪਹਿਨੇ ਹੋਏ ਬੂਟ ਬਰਾਮਦ ਕਰਵਾਏ ਗਏ ਹਨ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਪਹਿਲਾਂ ਮ੍ਰਿਤਕ ਸ਼ਿੰਗਾਰਾ ਸਿੰਘ ਦੇ ਘਰ ਸਫ਼ਾਈ ਵਗੈਰਾ ਦਾ ਕੰਮ ਕਰਦਾ ਸੀ। ਮ੍ਰਿਤਕ ਸ਼ਿੰਗਾਰਾ ਸਿੰਘ ਨੇ ਉਸ ਤੇ ਚੋਰ ਹੋਣ ਦਾ ਇਲਜ਼ਾਮ ਲਗਾਕੇ ਪਿੰਡ ਵਿਚ ਉਸ ਦੀ ਬਦਨਾਮੀ ਕੀਤੀ ਸੀ, ਜਿਸ ਬਾਰੇ ਅਕਾਸ਼ ਕੁਮਾਰ ਨੇ ਮ੍ਰਿਤਕ ਸ਼ਿੰਗਾਰਾ ਸਿੰਘ ਨੂੰ ਉਲਾਂਭਾ ਦਿੱਤਾ ਤਾਂ ਮ੍ਰਿਤਕ ਸ਼ਿੰਗਾਰਾ ਸਿੰਘ ਨੇ ਉਸ ਨੂੰ ਬੁਰਾ ਭਲਾ ਕਿਹਾ ਅਤੇ ਉਸ ਦੇ ਚਪੇੜਾਂ ਮਾਰੀਆਂ ਸਨ। ਇਸ ਗੱਲ ਦੀ ਉਸ ਦੇ ਮਨ ਵਿਚ ਰੰਜਿਸ਼ ਸੀ, ਜਿਸ ਕਰਕੇ ਉਸ ਨੇ ਮਿਤੀ 7 ਮਈ ਨੂੰ ਭੰਗ ਦੀਆਂ ਸਿਗਰਟਾਂ ਪੀ ਕੇ ਨਸ਼ੇ ਵਿਚ ਧੁੱਤ ਹੋ ਕੇ ਪਹਿਲਾ ਸ਼ਿੰਗਾਰਾ ਸਿੰਘ ਨੂੰ ਫਿਰ ਮਨਜੀਤ ਕੌਰ ਨੂੰ ਤੇ ਉਸ ਤੋਂ ਬਾਅਦ ਸਾਲੀ ਸੁਰਜੀਤ ਕੌਰ ਦਾਹ ਨਾਲ ਕਤਲ ਕਰਕੇ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਸੀ।



Archive

RECENT STORIES