Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਈ ਜਗਤਾਰ ਸਿੰਘ ਤਾਰਾ ਥਾਈਲੈਂਡ ਵਿੱਚ ਗ੍ਰਿਫ਼ਤਾਰ

Posted on January 6th, 2015


ਬੈਂਕਾਕ- ਬੇਅੰਤ ਸਿੰਘ ਨੂੰ ਸੋਧਣ ਦੇ ਦੋਸ਼ 'ਚ ਨਜ਼ਰਬੰਦ ਹੋਣ ਤੋਂ ਬਾਅਦ ਭਾਈ ਹਵਾਰਾ ਅਤੇ ਭਾਈ ਭਿਓਰਾ ਨਾਲ ਬੁੜੈਲ ਜੇਲ੍ਹ 'ਚੋਂ ਭੱਜਣ ਵਾਲੇ ਸੂਰਮੇ ਭਾਈ ਜਗਤਾਰ ਸਿੰਘ ਤਾਰਾ ਨੂੰ ਕਿਸੇ ਪੱਕੀ ਸੂਹ ਦੇ ਆਧਾਰ 'ਤੇ ਥਾਈਲੈਂਡ ਦੀ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਉਹ ਪੂਰਬੀ ਪ੍ਰਾਂਤ ਚੇਨ ਬੂਰੀ ਵਿੱਚ ਗੁਰਮੀਤ ਸਿੰਘ ਦੇ ਨਾਂ 'ਤੇ ਰਹਿ ਰਿਹਾ ਸੀ।

ਥਾਈਲੈਂਡ ਪੁਲੀਸ ਦੇ ਤਰਜਮਾਨ ਲੈਫਟੀਨੈਂਟ ਜਨਰਲ ਪ੍ਰਵੁਤ ਥਾਓਰਨਸਿਰੀ ਨੇ ਦੱਸਿਆ ਕਿ 37 ਸਾਲਾ ਗੁਰਮੀਤ ਸਿੰਘ ਅਕਤੂਬਰ ਮਹੀਨੇ ਥਾਈਲੈਂਡ ਵਿੱਚ ਦਾਖਲ ਹੋਇਆ ਸੀ। ਚੋਨ ਬੂਰੀ ਸੂਬਾਈ ਪੁਲੀਸ ਅਤੇ ਫੌਜ ਦੀ ਇਕ ਟੀਮ ਨੇ ਬਾਂਗ ਲਾਮੁੰਗ ਵਿੱਚ ਨੇਂਗ ਫ੍ਰਿਊ ਇਲਾਕੇ ਦੇ ਸੋਈ ਮਾਬਿਆਲੀਆ ਵਿਖੇ ਇਕ ਘਰ 'ਤੇ ਛਾਪਾ ਮਾਰ ਕੇ ਗੁਰਮੀਤ ਸਿੰਘ ਉਰਫ ਜਗਤਾਰ ਸਿੰਘ ਤਾਰਾ ਨੂੰ ਗ੍ਰਿਫਤਾਰ ਕਰ ਲਿਆ। 

ਭਾਈ ਤਾਰੇ ਨੂੰ 1995 ਵਿੱਚ ਚੰਡੀਗੜ੍ਹ ਵਿਖੇ ਹੋਏ ਇਕ ਬੰਬ ਧਮਾਕੇ ਦੇ ਕੇਸ ਵਿੱਚ 2007 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਧਮਾਕੇ ਵਿੱਚ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਸਮੇਤ 18 ਵਿਅਕਤੀ ਮਾਰੇ ਗਏ ਸਨ। ਥਾਈ ਅਫਸਰਾਂ ਨੇ ਘਰ ਦੇ ਮਾਲਕ ਇਕ ਪਾਕਿਸਤਾਨੀ ਮੂਲ ਦੇ ਨਾਗਰਿਕ ਅਲੀ ਅਸਤ (48) ਨੂੰ ਵੀ ਗ੍ਰਿਫਤਾਰ ਕੀਤਾ ਹੈ। ਅਸਤ ਦਾ ਕਹਿਣਾ ਹੈ ਕਿ ਉਸ ਨੂੰ  ਗੁਰਮੀਤ ਸਿੰਘ ਦੇ ਪਿਛੋਕੜ ਬਾਰੇ ਕੋਈ ਜਾਣਕਾਰੀ ਨਹੀਂ ਸੀ। ਦੋਵੇਂ ਜਣਿਆਂ ਨੂੰ ਪੁੱਛ-ਪੜਤਾਲ ਲਈ ਕੌਂਗ ਫ੍ਰਿਊ ਦੇ ਪੁਲੀਸ ਸਟੇਸ਼ਨ ਲਿਜਾਇਆ ਗਿਆ। 

ਪ੍ਰਵੁਤ ਨੇ ਦੱਸਿਆ, ''ਅਸੀਂ ਕੁਝ ਸਮੇਂ ਤੋਂ ਉਸ 'ਤੇ ਨਜ਼ਰ ਰੱਖ ਰਹੇ ਸੀ ਪਰ ਇਕ ਵਾਰ ਉਹ ਨਜ਼ਰੋਂ ਓਹਲੇ ਹੋ ਗਿਆ ਸੀ।'' ਸੂਤਰਾਂ ਨੇ ਦੱਸਿਆ ਕਿ ਇਸ ਗੱਲ ਦੇ ਆਸਾਰ ਹਨ ਕਿ ਉਹ ਜਾਅਲੀ ਵੀਜ਼ੇ 'ਤੇ ਇਥੇ ਆਇਆ ਹੋਵੇ। ਭਾਈ ਜਗਤਾਰ ਸਿੰਘ ਤਾਰਾ 2004 ਵਿੱਚ ਚੰਡੀਗੜ੍ਹ ਦੀ ਅਤਿ-ਸੁਰੱਖਿਅਤ ਬੁੜੈਲ ਜੇਲ੍ਹ ਵਿੱਚੋਂ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਸੁਰੰਗ ਪੁੱਟ ਕੇ ਭੱਜਣ ਵਿੱਚ ਸਫਲ ਹੋ ਗਿਆ ਸੀ। 

ਇੰਟਰਪੋਲ ਰਾਹੀਂ ਭਾਈ ਤਾਰਾ ਦੀ ਭਾਰਤ ਹਵਾਲਗੀ ਕਿਸੇ ਵੇਲੇ ਵੀ ਸੰਭਵ ਹੈ। 



Archive

RECENT STORIES