Posted on January 4th, 2015

ਚੰਡੀਗੜ੍ਹ- ਐਨ ਜੀ ਓ ਹਿਊਮਨ ਇੰਪਵਾਇਰਮੈਂਟ ਲੀਗ ਆਫ ਪੰਜਾਬ (ਹੈਲਪ) ਵੱਲੋਂ ਆਰ ਟੀ ਆਈ ਹੇਠ ਜਾਣਕਾਰੀ ਦੇ ਆਧਾਰ ‘ਤੇ ਇਸ ਨਾਲ ਜੁੜੇ ਆਰ ਟੀ ਆਈ ਕਾਰਕੁਨ ਪਰਵਿੰਦਰ ਸਿੰਘ ਕਿਤਨਾ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਨਸ਼ੇ ਖਿਲਾਫ ਬਾਰਡਰ ‘ਤੇ ਧਰਨਾ ਦੇਣ ਦੇ ਦੀ ਬਜਾਏ ਸੂਬੇ ਦੇ ਉਨ੍ਹਾਂ ਪਿੰਡਾਂ ਵਿੱਚ ਧਰਨਾ ਅਤੇ ਜਾਗਰੂਕਤਾ ਕੈਂਪ ਆਯੋਜਤ ਕਰਨ, ਜਿੱਥੇ ਦਹਾਕਿਆਂ ਤੋਂ ਨਸ਼ਾ ਖਾਨਦਾਨੀ ਧੰਦਾ ਬਣਿਆ ਹੋਇਆ ਹੈ। ਕਿਤਨਾ ਨੇ ਸੁਖਬੀਰ ਨੂੰ ਲਿਖੇ ਪੱਤਰ ਵਿੱਚ ਦੱਸਿਆ ਕਿ ਦੋਆਬੇ ਦੇ ਤਿੰਨ ਪਿੰਡਾਂ ਸ਼ਹੀਦ ਭਗਤ ਸਿੰਘ ਨਗਰ ਦੇ ਥਾਣਾ ਨਵਾਂ ਸ਼ਹਿਰ ਦੇ ਪਿੰਡ ਲੰਗੜੋਆ, ਜ਼ਿਲਾ ਹੁਸ਼ਿਆਰਪੁਰ ਦੇ ਥਾਣਾ ਗੜ੍ਹਸ਼ੰਕਰ ਦੇ ਤਹਿਤ ਪਿੰਡ ਦੋਨੋਵਾਲ ਖੁਰਦ ਅਤੇ ਜਲੰਧਰ ਜ਼ਿਲੇ ਦੇ ਥਾਣਾ ਫਿਲੌਰ ਦੇ ਤਹਿਤ ਪਿੰਡ ਗੰਨਾ ਵਿੱਚ ਨਸ਼ੇ ਦਾ ਕਾਰੋਬਾਰ ਪੀੜ੍ਹੀ-ਦਰ-ਪੀੜ੍ਹੀ ਚਲ ਰਿਹਾ ਹੈ।
ਕੁਝ ਮਹੀਨੇ ਪਹਿਲਾਂ ਹੈਲਪ ਵੱਲੋਂ ਆਰ ਟੀ ਆਈ ਹੇਠ ਮਿਲੀ ਜਾਣਕਾਰੀ ਵਿੱਚ ਇਨ੍ਹਾਂ ਪਿੰਡਾਂ ਵਿੱਚ ਫੈਲੇ ਨਸ਼ੇ ਦੇ ਕਾਰੋਬਾਰ ਦੇ ਸੰਬੰਧ ਵਿੱਚ ਹੈਰਾਨੀ ਜਨਕ ਤੱਥ ਸਾਹਮਣੇ ਆਏ ਸਨ। ਗੰਨਾ ਪਿੰਡ ਦੇ ਵਾਸੀਆਂ ਖਿਲਾਫ ਪਿਛਲੇ ਲਗਭਗ ਸਾਢੇ ਤਿੰਨ ਸਾਲਾਂ ਦੌਰਾਨ ਨਸ਼ੇ ਦੇ ਕਾਰੋਬਾਰ ਦੇ 172 ਕੇਸ ਦਰਜ ਹੋਏ ਜਿਨ੍ਹਾਂ ਵਿੱਚੋਂ ਮਹਿਲਾ ਦੋਸ਼ੀਆਂ ਦੀ ਗਿਣਤੀ 60 ਹੈ। 27 ਮਰਦਾਂ ਅਤੇ 16 ਔਰਤਾਂ ਨੂੰ ਸਜ਼ਾ ਹੋ ਚੁੱਕੀ ਹੈ। ਇੱਕ ਔਰਤ ਭਗੌੜੀ ਹੈ। ਬਾਕੀ ਕੇਸ ਅਦਾਲਤਾਂ ਵਿੱਚ ਵਿਚਾਰ ਅਧੀਨ ਹੈ। ਪਿੰਡ ਲੰਗੜੋਆ ਵਾਸੀਆਂ ਵਿਰੁੱਧ ਦਰਜ 83 ਮੁਕੱਦਮਿਆਂ ਵਿੱਚੋਂ ਚਾਲੀ ਵਿੱਚ ਦੋਸ਼ੀ ਔਰਤਾਂ ਹਨ। 15 ਮਰਦਾਂ ਤੇ 16 ਔਰਤਾਂ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ। ਪਿੰਡ ਦੋਨੋਵਾਲ ਖੁਰਦ ਦੇ ਵਾਸੀਆਂ ਵਿਰੁੱਧ ਇਸ ਨਾਜਾਇਜ ਕਾਰੋਬਾਰ ਕਾਰਨ 100 ਤੋਂ ਵੱਧ ਦਰਜ ਮੁਕੱਦਮਿਆਂ ਵਿੱਚੋਂ 12 ਔਰਤਾਂ ਨੂੰ ਸਜ਼ਾ ਹੋ ਚੁੱਕੀ ਹੈ।
ਕਿਤਨਾ ਨੇ ਪੱਤਰ ਵਿੱਚ ਕਿਹਾ ਕਿ ਇਹ ਅੰਕੜੇ ਸਿਰਫ ਇਨ੍ਹਾਂ ਤਿੰਨ ਪਿੰਡਾਂ ਨਾਲ ਸੰਬੰਧਤ ਹਨ, ਉਹ ਵੀ ਪਿਛਲੇ ਸਾਢੇ ਪੰਜ ਸਾਲ ਦੇ। ਪੂਰੇ ਸੂਬੇ ਵਿੱਚ ਦਹਾਕਿਆਂ ਤੋਂ ਇਸ ਨਾਜਾਇਜ਼ ਕਾਰੋਬਾਰ ਦੇ ਤਹਿਤ ਸਥਿਤੀ ਦਾ ਸਿਰਫ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਇਹ ਕਾਰੋਬਾਰ ਦਹਾਕਿਆਂ ਤੋਂ ਪੀੜ੍ਹੀ-ਦਰ-ਪੀੜ੍ਹੀ ਚੱਲ ਰਿਹਾ ਹੈ। ਕਿਤਨਾ ਨੇ ਪੱਤਰ ਵਿੱਚ ਕਿਹਾ ਕਿ ਇਸ ਦੇ ਇਲਾਵਾ ਸੂਬੇ ਵਿੱਚ ਹੋਰ ਬਹੁਤ ਸਾਰੇ ਪਿੰਡ ਅਜਿਹੇ ਹਨ ਜਿੱਥੇ ਨਸ਼ੀਲੇ ਪਦਾਰਥ ਸ਼ਰੇਆਮ ਵਿਕ ਰਹੇ ਹਨ। ਇਹ ਲੋਕ ਕਿਸ ਨੈਟਵਰਕ ਦਾ ਹਿੱਸਾ ਹਨ ਅਤੇ ਕਿਨ੍ਹਾਂ ਲੋਕਾਂ ਦੇ ਸਾਏ ਹੇਠ ਇਸ ਧੰਦੇ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਇਸ ਦਾ ਪਤਾ ਲਗਾਉਣਾ ਪੁਲਸ ਲਈ ਮੁਸ਼ਕਲ ਕੰਮ ਨਹੀਂ ਹੈ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026