Posted on January 1st, 2015

- ਚੜ੍ਦੀ ਕਲਾ ਬਿਊਰੋ
ਅਕਾਲ ਤਖਤ ਸਾਹਿਬ ਦੇ ਪਿਛਵਾੜੇ 'ਚ ਹੋਏ ਵੱਡੇ ਇਕਠ 'ਚ ਅੱਜ ਭਾਈ ਪੰਥਪ੍ਰੀਤ ਸਿੰਘ ਦੀ ਅਗਵਾਈ 'ਚ ਭਾਈ ਅਮਰੀਕ ਸਿੰਘ ਦਮਦਮੀ ਟਕਾਸਾਲ, ਬਲਦੇਵ ਸਿੰਘ ਅਖੰਡ ਕੀਰਤਨੀ ਜਥਾ, ਧਿਆਨ ਸਿੰਘ ਮੰਡ ਅਕਾਲੀ ਦਲ ਮਾਨ, ਸਰਬਜੀਤ ਸਿੰਘ ਧੁੰਦਾ ਮਿਸਨਰੀ ਕਾਲਜ, ਦਲ ਖਾਲਸਾ ਤੇ ਹੋਰ ਜਥੇਬੰਦੀਆਂ ਨੇ ਨਾਨਕਸ਼ਾਹੀ ਕਲੰਡਰ (2003) ਨੂੰ ਮੁੜ ਲਾਗੂ ਕਰਨ ਲਈ ਵੱਡਾ ਇਕੱਠ ਕੀਤਾ। ਬਾਬਾ ਰਣਜੀਤ ਸਿੰਘ ਢੱਡਰੀਆਂ ਵੱਲੋਂ ਸਮਰਥਨ ਲਈ ਸਿੰਘ ਭੇਜੇ ਗਏ ਜਦੋਂ ਕਿ ਉਹ ਆਪ ਭਾਈ ਗੁਰਬਖਸ਼ ਸਿੰਘ ਵਾਲੇ ਪ੍ਰੋਗਰਾਮ 'ਚ ਰੁੱਝੇ ਹੋਣ ਕਰਕੇ ਹਾਜ਼ਰ ਨਹੀਂ ਹੋ ਸਕੇ।
ਇਕੱਠ ਦੀ ਵਿਸ਼ੇਸ਼ਤਾ ਇਹ ਰਹੀ ਕਿ ਭਾਈ ਪੰਥਪ੍ਰੀਤ ਸਿੰਘ ਦੀ ਬੇਨਤੀ ਤੇ ਸ਼ਾਂਤੀ ਨਾਲ ਸਾਰੇ ਬੁਲਾਰੇ ਆਪਸੀ ਵਿਰੋਧ ਤੋਂ ਬਿਨਾਂ ਪੰਥ ਹਿਤ 'ਚ ਬੋਲਦੇ ਰਹੇ ਤੇ ਸੰਗਤ ਵੀ ਬਹਿ ਕੇ ਸੁਣਦੀ ਰਹੀ। ਭਾਈ ਪੰਥਪ੍ਰੀਤ ਸਿੰਘ ਨੇ ਬਾਦਲੀਲ ਤੇ ਵਿਸਥਾਰ 'ਚ ਨਾਨਕਸਾਹੀ ਕੈਲੰਡਰ ਨੁੰ ਬਦਲ ਨਾਲ ਹੋਣ ਵਾਲੇ ਸਿੱਖ ਕੌਮ ਦੇ ਨੁਕਸਾਨਾਂ ਤੇ ਚਰਚਾ ਕੀਤੀ। ਭਾਈ ਅਮਰੀਕ ਸਿੰਘ ਨੇ ਸੰਤ ਸਮਾਜ 'ਸਰਕਾਰੀ ਸਮਾਜ' ਕਹਿ ਕੇ ਸੰਬੋਧਨ ਕੀਤਾ। ਬੁਲਾਰਿਆਂ ਨੇ ਆਰ. ਐਸ. ਐਸ. ਦੇ ਸਿੱਖ ਵਿਰੋਧੀ ਏਜੰਡੇ ਅਤੇ ਬਾਦਲ ਦੀ ਆਰ. ਐਸ. ਐਸ. ਭਗਤੀ ਦੀ ਭਰਭੂਰ ਨਿਖੇਧੀ ਕੀਤੀ। ਜਥੇਦਾਰ ਅਕਾਲ ਤਖਤ ਨੁੰ ਆਪ ਦਫਤਰ ਅਕਾਲ ਤਖਤ ਦੀ ਗਲੀ 'ਚ ਆ ਕੇ ਮੈਮੋਰੰਡਮ ਲੈਣਾ ਪਿਆ। ਗੱਲਬਾਤ ਦੌਰਾਨ ਜਥੇਦਾਰ ਨੇ ਆਗੂਆਂ ਨੁੰ ਦੱਸਿਆ ਕਿ ਕੈਲੰਡਰ ਦੇ ਨਿਪਟਾਰੇ ਲਈ ਉਹ ਜਲਦ ਮੀਟਿੰਗ ਕਰਨਗੇ।
ਮੈਂ 1999 ਤੋਂ ਅਕਾਲ ਤਖਤ ਸਾਹਿਬ 'ਤੇ ਹੋਏ ਹਰ ਇਕੱਠ 'ਚ ਸ਼ਾਮਲ ਹੋਇਆ ਹਾਂ। ਇਹ ਇਕੱਠ ਪਹਿਲੀ ਵਾਰ ਤਖਤ ਦੇ ਅਗਲੇ ਵਿਹੜੇ 'ਚ ਨਾ ਹੋ ਕੇ ਪਿਛਵਾੜੇ ਸੀ। ਸੰਗਤਾਂ ਨੇ 'ਬੋਲੇ ਸੋ ਨਿਹਾਲ' ਦੇ ਜੈਕਾਰੇ ਲਾਏ ਤੇ ਜਦੋਂ ਆਗੂ ਮੰਗ ਪੱਤਰ ਦੇਣ ਗਏ ਤਾਂ ਉਨ੍ਹਾਂ 'ਸਤਿਨਾਮ ਵਾਹਿਗੁਰੂ' ਦਾ ਜਾਪ ਕੀਤਾ। ਜਿਥੇ ਟਕਾਸਾਲ ਤੇ ਅਖੰਡ ਕੀਰਤਨੀ ਜਥਾ ਇਕੱਠੇ ਸਨ ਉਥੇ ਟਕਸਾਲੀ ਤੇ ਮਿਸ਼ਨਰੀ ਵੀ ਇਕ ਮੰਚ 'ਤੇ ਇਕੱਠੇ ਸਨ। ਦੁਮਾਲਿਆਂ, ਗੋਲ ਤੇ ਨੁੱਕਰਵਾਲੀਆਂ ਪੱਗਾਂ ਦੀ ਗਿਣਤੀ ਬਰਾਬਰ ਸੀ, ਮੋਨੇ ਸਿੱਖ ਵੀ ਵਾਹਵਾ ਸਨ। ਬਹੁਤੀ ਸੰਗਤ ਭਾਈ ਪੰਥਪ੍ਰੀਤ ਦੇ ਸੱਦੇ 'ਤੇ ਮਾਲਵੇ ਤੋਂ ਪਹੁੰਚੀ ਸੀ। ਇਕੱਠ ਪੁਰਅਮਨ ਨੇਪਰੇ ਚੜ੍ਹਿਆ ਤੇ ਪੰਥ ਆਰ. ਐਸ. ਐਸ. ਵੱਲ ਲੀਕ ਖਿੱਚਦਾ ਨਜ਼ਰ ਆਇਆ।
ਸੰਗਤਾਂ ਦਾ ਭਾਰੀ ਇਕੱਠ ਇਸ ਗੱਲ ਦੀ ਗਵਾਹੀ ਭਰ ਗਿਆ ਕਿ ਕੌਮ ਸੁਚੇਤ ਤੇ ਇੱਕਜੁਟ ਹੋ ਰਹੀ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026