Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਤਾਂਤਰਿਕ ਦੇ ਕਹਿਣ 'ਤੇ ਪੁੱਤਰਾਂ ਨੇ ਮਾਂ ਦੀ ਬਲੀ ਦਿੱਤੀ

Posted on December 31st, 2014

ਨਾਸਿਕ- ਨਾਸਿਕ ਜ਼ਿਲ੍ਹੇ 'ਚ ਇਕ ਔਰਤ ਨੂੰ ਕਥਿਤ ਤੌਰ 'ਤੇ ਇਕ ਤਾਂਤਰਿਕ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਸ਼ੀਨਾਥ ਤੇ ਗੋਵਿੰਦ ਡੋਰ ਨਾਂਅ ਦੇ ਦੋਵੇਂ ਭਰਾ ਆਪਣੇ ਘਰ ਦੇ ਹਾਲਾਤ ਤੋਂ ਖੁਸ਼ ਨਹੀਂ ਸਨ। ਇਸ 'ਤੇ ਉਹ ਇਕ ਤਾਂਤਰਿਕ ਔਰਤ ਦੇ ਸੰਪਰਕ 'ਚ ਆਏ ਜਿਸ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਸੀ ਆਪਣੇ ਹਾਲਾਤਾਂ 'ਚ ਸੁਧਾਰ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਮਾਂ ਦੀ ਬਲੀ ਦੇਣੀ ਪਵੇਗੀ। 

ਇਸ ਤਰ੍ਹਾਂ ਇਹ ਦੋਵੇਂ ਲੜਕੇ ਆਪਣੀ ਮਾਂ ਬੁੱਧਾਬਾਈ ਤੇ ਭੈਣ ਰਾਹੀਬਾਈ ਨੂੰ ਨਾਲ ਲੈ ਕੇ ਉਸ ਤਾਂਤਰਿਕ ਔਰਤ ਕੋਲ ਪਹੁੰਚੇ ਜਿਥੇ ਉਸ ਤਾਂਤਰਿਕ ਔਰਤ ਨੇ ਪੁੱਤਰਾਂ ਦੀ ਸਹਿਮਤੀ ਨਾਲ ਉਨ੍ਹਾਂ ਲੜਕਿਆਂ ਦੀ ਮਾਂ ਨੂੰ ਕਿਸਮਤ ਬਦਲਣ ਦੇ ਨਾਂਅ 'ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਉਨ੍ਹਾਂ ਦੀ ਭੈਣ ਰਾਹੀਬਾਈ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ। ਗੋਤੀ ਥਾਣਾ ਪੁਲਿਸ ਨੇ ਇਸ ਮਾਮਲੇ 'ਚ ਦੋਵਾਂ ਲੜਕਿਆਂ ਸਮੇਤ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।



Archive

RECENT STORIES