Posted on December 25th, 2014

<p>ਨਿਰਮਲ ਸਿੰਘ (ਵਿਚਕਾਰ)<br></p>
ਲੰਡਨ- ਪਿਛਲੇ ਦਿਨੀਂ ਦਿਵਿਆ ਜੋਤੀ ਜਾਗਰਣ ਸੰਸਥਾਨ ਨੂਰਮਹਿਲ ਦੇ ਮੁਖੀ ਆਸ਼ੂਤੋਸ਼ ਦੇ ਪੈਰੋਕਾਰਾਂ ਵਲੋਂ ਇੰਗਲੈਂਡ ਵਿੱਚ ਸਥਾਪਤ ਡੇਰੇ ਦੀ ਬੁਰੀ ਤਰਾਂ ਭੰਨਤੋੜ ਕੀਤੀ ਗਈ ਸੀ। ਲੰਡਨ ਦੇ ਇਲਾਕੇ ਹੇਜ਼ ਵਿੱਚ ਵੈਸਟ ਐਂਡ ਲੇਨ ਤੇ ਸਥਾਪਤ ਇਸ ਡੇਰੇ 'ਤੇ ਉਸ ਦੇ ਪੈਰੋਕਾਰ ਹਰ ਐਤਵਾਰ ਇਕੱਠੇ ਹੁੰਦੇ ਸਨ। 7 ਦਸੰਬਰ ਵਾਲੇ ਦਿਨ ਸਿੱਖਾਂ ਵਲੋਂ ਉਲੀਕੇ ਰੋਸ ਪ੍ਰਦਸ਼ਨ ਦੌਰਾਨ ਕੁੱਝ ਅਣਪਛਾਤੇ ਵਿਆਕਤੀਆਂ ਵਲੋਂ ਡੇਰੇ ਦੇ ਅੰਦਰ ਦਾਖਲ ਹੋ ਕੇ ਮੌਜੂਦ ਪੈਰੋਕਾਰਾਂ ਦੀ ਕੁੱਟਮਾਰ ਕਰਦਿਆਂ ਡੇਰੇ ਦੀ ਬੁਰੀ ਤਰਾਂ ਨਾਲ ਭੰਨਤੋੜ ਕਰ ਦਿੱਤੀ ਗਈ ਸੀ। ਇਸ ਕੇਸ ਵਿੱਚ 18 ਦਸੰਬਰ ਬੁੱਧਵਾਰ ਸਵੇਰੇ ਪੁਲਿਸ ਨੇ ਸਾਊਥਾਲ ਨਿਵਾਸੀ ਸ. ਨਿਰਮਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸ ਨੂੰ ਇੱਕ ਹਫਤੇ ਬਾਅਦ ਕਰਾਊਨ ਕੋਰਟ ਅਕਸਬਰਿੱਜ ਵਲੋਂ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।
ਰਿਹਾਈ ਉਪਰੰਤ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜਨਰਲ ਸਕੱਤਰ ਯੂਨਾਈਟਿਡ ਖਾਲਸਾ ਦਲ ਯੂ ਕੇ ਨੇ ਦੱਸਿਆ ਕਿ ਅਦਾਲਤ ਵਿੱਚ ਸਕਿਉਰਟੀ ਵਜੋਂ ਨਕਦ ਰਾਸ਼ੀ ਜਮ੍ਹਾਂ ਕਰਾਉਣ ਤੋਂ ਬਾਅਦ ਨਿਰਮਲ ਸਿੰਘ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਅਤੇ ਅਦਾਲਤ ਵਲੋਂ ਹਫਤੇ ਵਿੱਚ ਤਿੰਨ ਵਾਰ ਪੁਲਿਸ ਸਟੇਸ਼ਨ ਹਾਜ਼ਰੀ ਦੇਣ,ਆਪਣੇ ਐੱਡਰੈੱਸ ਤੇ ਰਹਿਣ ਤੋਂ ਇਲਾਵਾ ਘਟਨਾ ਸਥਾਨ ਦੇ ਲਾਗੇ ਨਾ ਜਾਣ ਦੀਆਂ ਸ਼ਰਤਾਂ ਲਗਾਈਆਂ ਹਨ। ਕੇਸ ਦੀ ਅਗਲੀ ਸੁਣਵਾਈ 5 ਜਨਵਰੀ ਨੂੰ ਹੋਵੇਗੀ। ਇਹ ਵੀ ਖਬਰਾਂ ਹਨ ਕਿ ਪੁਲਿਸ ਵਲੋਂ ਇਸ ਕੇਸ ਵਿੱਚ ਲੈਸਟਰ ਅਤੇ ਬ੍ਰਮਿੰਘਮ ਤੋਂ ਵੀ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹਨਾਂ ਨੂੰ ਵੀ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਨੂਰਮਹਿਲਏ ਆਸ਼ੂਤੋਸ਼ ਦੇ ਪੈਰੋਕਾਰਾਂ ਵਲੋਂ ਤਰਨਤਾਰਨ ਦੇ ਨਜ਼ਦੀਕ ਪੈਂਦੇ ਪਿੰਡ ਜੋਧਪੁਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਅਗਨ ਭੇਂਟ ਕਰ ਦੇਣ ਨਾਲ ਦੇਸ਼-ਵਿਦੇਸ਼ ਦੇ ਸਿੱਖਾਂ ਵਿੱਚ ਭਾਰੀ ਰੋਸ ਹੈ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026