Posted on December 20th, 2014

ਲੰਡਨ, 20 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਿਛਲੇ ਦਿਨੀਂ ਇੰਗਲੈਂਡ ਵਿਚ ਵੈਸਟ ਇੰਡ ਲੇਨ ਹੇਜ਼ ਸਥਿਤ ਡੇਰੇ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਭੰਨ ਦਿੱਤਾ ਗਿਆ ਅਤੇ ਡੇਰੇ ਦੇ ਲੋਕਾਂ ਨਾਲ ਮਾਰਕੁੱਟ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਡੇਰੇ ਵਿਚ ਆਸ਼ੂਤੋਸ਼ ਦੇ ਪੈਰੋਕਾਰ ਹਰ ਦੂਜੇ ਐਤਵਾਰ ਨੂੰ ਆਪਣਾ ਪ੍ਰਚਾਰ ਕਰਦੇ ਸਨ | ਸੂਤਰਾਂ ਅਨੁਸਾਰ 7 ਦਸੰਬਰ ਵਾਲੇ ਦਿਨ ਸਿੱਖਾਂ ਵੱਲੋਂ ਰੋਸ ਪ੍ਰਦਸ਼ਨ ਦਾ ਪ੍ਰੋਗਰਾਮ ਸੀ ਲੇਕਿਨ ਰੋਸ ਪ੍ਰਦਰਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਹੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਡੇਰੇ ਦੇ ਅੰਦਰ ਵੜ ਕੇ ਭੰਨ-ਤੋੜ ਕੀਤੀ ਅਤੇ ਫਰਾਰ ਹੋ ਗਏ | ਪੁਲਿਸ ਨੇ ਇਸ ਦੋਸ਼ ਵਿਚ ਸ: ਨਿਰਮਲ ਸਿੰਘ ਪ੍ਰਧਾਨ ਯੂਨਾਈਟਿਡ ਖਾਲਸਾ ਦਲ ਯੂ. ਕੇ. ਨੂੰ ਬੁੱਧਵਾਰ ਸਵੇਰੇ ਗਿ੍ਫਤਾਰ ਕੀਤਾ ਹੈ | ਦਲ ਦੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਪਰਿਵਾਰਕ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਨਿਰਮਲ ਸਿੰਘ ਨੂੰ ਔਕਸਬਰਿੱਜ ਪੁਲਿਸ ਸਟੇਸ਼ਨ ਵਿਚ ਰੱਖਿਆ ਹੋਇਆ ਹੈ ਅਤੇ ਉਸ ਦੀ ਜ਼ਮਾਨਤ ਖਿਲਾਫ ਪੁਲਿਸ ਨੇ ਅਪੀਲ ਕਰ ਦਿੱਤੀ ਹੈ | ਇਸ ਕਰਕੇ ਉਸ ਨੂੰ ਕੁਝ ਦਿਨ ਹੋਰ ਪੁਲਿਸ ਹਿਰਾਸਤ ਵਿਚ ਰਹਿਣਾ ਪਵੇਗਾ ਅਤੇ ਉਸ ਦੀ ਕਾਰ ਵੀ ਪੁਲਿਸ ਦੇ ਕਬਜ਼ੇ ਵਿਚ ਹੈ | ਉਸ ਨੂੰ ਪੰਜ ਜਨਵਰੀ ਨੂੰ ਦੁਬਾਰਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ |

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026