Posted on December 15th, 2014

ਮੈਂ ਕਦੇ ਵੀ ਪਿੱਛਿਓਂ ਵਾਰ ਨਹੀਂ ਕੀਤਾ ਪਰ ਬਾਦਲਾਂ ਨੇ ਹਮੇਸ਼ਾ ਉਨ੍ਹਾਂ ਦੀ ਪਿੱਠ ਦੇ ਪਿੱਛੇ ਛੁਰਾ ਮਾਰਿਆ
ਜਲੰਧਰ- ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀਂ ਜੰਮੂ ਖੇਤਰ ਦੇ ਗਾਂਧੀ ਨਗਰ ਵਿਚ ਭਾਜਪਾ ਰੈਲੀ ਦੇ ਬਾਅਦ ਉਨ੍ਹਾਂ ਦੇ ਵਿਰੁੱਧ ਹੋਏ ਰੋਸ ਪ੍ਰਦਰਸ਼ਨ ਦੇ ਲਈ ਦੋਹਾਂ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਹੈ ਕਿ ਉਕਤ ਪ੍ਰਦਰਸ਼ਨਕਾਰੀ ਬਾਦਲ ਦੇ ਬੰਦੇ ਸਨ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਅਤੇ ਬਾਦਲਾਂ ਵਿਚ ਉਨ੍ਹਾਂ ਦੀਆਂ ਜੰਮੂ ਕਸ਼ਮੀਰ ਵਿਚ ਹੋ ਰਹੀਆਂ ਸਫਲ ਰੈਲੀਆਂ ਨੂੰ ਲੈ ਕੇ ਘਬਰਾਹਟ ਪੈਦਾ ਹੋ ਗਈ ਹੈ, ਜਿਸ ਕਾਰਨ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁਖ ਮੰਤਰੀ ਸੁਖਬੀਰ ਬਾਦਲ ਦੇ ਇਸ਼ਾਰਿਆਂ 'ਤੇ ਉਨ੍ਹਾਂ ਦੇ ਚੋਣਵੇਂ ਸਮਰਥਕਾਂ ਨੇ ਗਾਂਧੀ ਨਗਰ ਵਿਚ 'ਸਿੱਧੂ ਗੋ ਬੈਕ' 'ਸਿੱਧੂ ਗੋ ਬੈਕ' ਦੇ ਨਾਅਰੇ ਲਗਾਏ। (ਧੱਕਾ-ਮੁੱਕੀ ਤੇ ਖਿੱਚ-ਧੂਹ ਬਾਰੇ ਨਹੀਂ ਦੱਸਿਆ)
ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਆਖਿਰ ਦੋਹਾਂ ਬਾਦਲਾਂ ਵਿਚ ਉਨ੍ਹਾਂ ਨੂੰ ਲੈ ਕੇ ਅਸੁਰੱਖਿਆ ਦੀ ਭਾਵਨਾ ਕਿਉਂ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਜੰਮੂ ਰਿਜ਼ਨ ਦੀ ਘਟਨਾ ਦੇ ਬਾਅਦ ਉਨ੍ਹਾਂ ਦੀ ਦਿੱਖ ਪ੍ਰਭਾਵਿਤ ਹੋ ਸਕਦੀ ਹੈ, ਸਿੱਧੂ ਨੇ ਜਵਾਬ ਦਿੰਦਿਆਂ ਕਿਹਾ ਕਿ ਮੇਰੀ ਦਿੱਖ ਨਹੀਂ ਸਗੋਂ ਇਸ ਨਾਲ ਅਕਾਲੀ ਦਲ ਦੀ ਦਿੱਖ ਖਰਾਬ ਹੋਈ ਹੈ।
ਸਿੱਧੂ ਨੇ ਕਿਹਾ ਕਿ ਬਾਦਲ ਸਮਰਥਕਾਂ ਨੂੰ ਭਾਜਪਾ ਦੀ ਰੈਲੀ ਵਿਚ ਤਾਂ ਆਉਣ ਨਹੀਂ ਦਿੱਤਾ ਗਿਆ ਸੀ ਪਰ ਜਦੋਂ ਉਹ ਗਾਂਧੀ ਨਗਰ ਦੀ ਗਲੀ ਤੋਂ ਵਾਪਸ ਜਾ ਰਹੇ ਸਨ ਤਾਂ ਕੁਝ ਲੋਕ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਕਰਨ ਲਈ ਪਹੁੰਚ ਗਏ।
ਸਿੱਧੂ ਨੇ ਕਿਹਾ ਕਿ ਕਦੇ ਬਾਦਲ ਪ੍ਰਤੱਖ ਤੌਰ 'ਤੇ ਉਨ੍ਹਾਂ 'ਤੇ ਵਾਰ ਕਰਦੇ ਹਨ ਤਾਂ ਕਦੇ ਉਨ੍ਹਾਂ ਦੀ ਸਰਕਾਰ ਤੋਂ ਫਾਇਦਾ ਲੈਣ ਵਾਲੀਆਂ ਕਠਪੁਤਲੀਆਂ ਨੂੰ ਭੇਜ ਦਿੰਦੇ ਹਨ ਪਰ ਉਹ ਬਾਦਲਾਂ ਦੇ ਸਾਹਮਣੇ ਝੁਕਣ ਵਾਲੇ ਨਹੀਂ ਹਨ। ਧਰਮ ਦੇ ਨਾਂ 'ਤੇ ਬਾਦਲ ਸਿਆਸਤ ਕਰ ਰਹੇ ਹਨ, ਜਿਨ੍ਹਾਂ ਦਾ ਕੰਮ ਲੋਕਾਂ ਨੂੰ ਵੰਡਣਾ ਅਤੇ ਉਨ੍ਹਾਂ ਵਿਚ ਫੁੱਟ ਪਾਉਣੀ ਰਿਹਾ ਹੈ।
ਸਿੱਧੂ ਨੇ ਕਿਹਾ ਕਿ ਉਹ ਅਜਿਹੇ ਪ੍ਰਦਰਸ਼ਨਾਂ ਤੋਂ ਘਬਰਾਉਣ ਵਾਲੇ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਵਿਚ ਅਸਰੁੱਖਿਆ ਦੀ ਭਾਵਨਾ ਹੈ। ਇਹ ਪੁੱਛੇ ਜਾਣ 'ਤੇ ਕਿ ਅਕਾਲੀ ਦਲ ਦੇ ਵਿਰੁੱਧ ਬਿਆਨਬਾਜ਼ੀ ਕਰਨ 'ਤੇ ਬਾਦਲ ਉਨ੍ਹਾਂ ਦੀ ਸ਼ਿਕਾਇਤ ਭਾਜਪਾ ਲੀਡਰਸ਼ਿਪ ਨੂੰ ਕਰ ਸਕਦੇ ਹਨ, ਸਿੱਧੂ ਨੇ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਨੇ ਮੇਰੀ ਸ਼ਿਕਾਇਤ ਕੀਤੀ ਸੀ। ਹੁਣ ਵੀ ਉਹ ਅਜਿਹਾ ਕਰ ਕੇ ਦੇਖ ਲੈਣ। ਭਾਜਪਾ ਨੇਤਾ ਨੇ ਕਿਹਾ ਕਿ ਮੈਂ ਕਦੇ ਵੀ ਪਿੱਛਿਓਂ ਵਾਰ ਨਹੀਂ ਕੀਤਾ ਪਰ ਬਾਦਲਾਂ ਨੇ ਹਮੇਸ਼ਾ ਉਨ੍ਹਾਂ ਦੀ ਪਿੱਠ ਦੇ ਪਿੱਛੇ ਛੁਰਾ ਮਾਰਿਆ ਹੈ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026