Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਿਊਜ਼ੀਲੈਂਡ 'ਚ ਸ਼ਰਾਬੀ ਦਾਦੇ ਨੇ 7 ਸਾਲਾ ਬੱਚੇ ਨੂੰ ਕਾਰ ਚਲਾਉਣ ਲਾਇਆ- ਪੁਲਿਸ ਅੜਿੱਕੇ ਚੜ੍ਹਿਆ ਤੇ ਹੁਣ ਹੋਵੇਗੀ ਸਜ਼ਾ

Posted on May 22nd, 2013

ਨਿਰਧਾਰਤ ਮਾਤਰਾ ਤੋਂ ਢਾਈ ਗੁਣਾ ਜਿਆਦਾ ਪੀ ਰੱਖੀ ਸੀ ਸ਼ਰਾਬ


ਔਕਲੈਂਡ 22 ਮਈ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਇਕ 49 ਸਾਲਾ ਦਾਦੇ ਦੀ ਸਿਆਣਪ ਉਦੋਂ ਧਰੀ ਧਰਾਈ ਰਹਿ ਗਈ ਜਦੋਂ ਉਸ ਨੇ ਸ਼ਰਾਬੀ ਹੋਣ ਦੀ ਹਾਲਤ ਵਿਚ ਆਪਣੇ 7 ਸਾਲਾ ਪੋਤੇ ਨੂੰ ਕਾਰ ਚਲਾਉਣ ਲਗਾ ਦਿੱਤਾ ਤੇ ਪੁਲਿਸ ਦੇ ਅੜਿੱਕੇ ਆ ਗਿਆ। ਇਸ 49 ਸਾਲਾ ਦਾਦੇ ਨੂੰ ਅਗਲੇ ਮਹੀਨੇ ਆਕਲੈਂਡ ਜ਼ਿਲ੍ਹਾ ਅਦਾਲਤ ਸਜ਼ਾ ਸੁਣਾਵੇਗੀ। ਬੀਤੀ 18 ਜਨਵਰੀ ਨੂੰ ਦੁਪਹਿਰ ਕੁ ਵੇਲੇ ਜਦੋਂ ਇਸ ਕਾਰ ਨੂੰ ਰੋਕਿਆ ਗਿਆ ਸੀ ਤਾਂ ਉਸ ਸਮੇਂ ਇਸ ਬਜ਼ੁਰਗ ਦੀ ਅਲਕੋਹਲ ਮਾਤਰਾ 1059 ਮਾਈਕ੍ਰੋਗਰਾਮ ਸੀ ਜਦ ਕਿ ਇਥੇ ਨਿਰਧਾਰਤ ਮਾਤਰਾ 400 ਮਾਈਕ੍ਰੋਗ੍ਰਾਮ ਹੋ ਸਕਦੀ ਹੈ। ਅਜੇ ਪੁਲਿਸ ਨੂੰ ਇਹ ਪਤਾ ਨਹੀਂ ਲੱਗਾ ਹੈ ਕਿ ਉਸ 7 ਸਾਲਾ ਬੱਚੇ ਨੇ ਕਿੰਨੀ ਦੂਰ ਤੱਕ ਕਾਰ ਚਲਾਈ ਹੋਵੇਗੀ। ਪੁਲਿਸ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਹੁਣ ਜਿਆਦਾ ਹੋਣ ਲੱਗੀਆਂ ਹਨ।



Archive

RECENT STORIES