Posted on December 9th, 2014

<p>ਮ੍ਰਿਤਕ ਦਰਸ਼ਨ ਸਿੰਘ ਦੇ ਸਿਵੇ ’ਚ ਪਈਆਂ ਦੋ ਕੈਂਚੀਆਂ।<br></p>
ਫ਼ਰੀਦਕੋਟ- ਇੱਥੋਂ ਦੇ ਰਹਿਣ ਵਾਲੇ ਇੱਕ ਬਜ਼ੁਰਗ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ, ਜਿਸ ਦੇ ਅੰਤਿਮ ਸੰਸਕਾਰ ਮਗਰੋਂ ਸਿਵੇ ਵਿੱਚੋਂ ਦੋ ਕੈਂਚੀਆਂ ਬਰਾਮਦ ਹੋਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਕੈਂਚੀਆਂ ਡਾਕਟਰਾਂ ਵੱਲੋਂ ਬਜ਼ੁਰਗ ਦਰਸ਼ਨ ਸਿੰਘ ਦੇ ਲਿਵਰ ਦੇ ਅਪਰੇਸ਼ਨ ਦੌਰਾਨ ਪੇਟ ਵਿੱਚ ਛੱਡ ਦਿੱਤੀਆਂ ਗਈਆਂ ਸਨ, ਜਿਸ ਕਾਰਨ ਬਜ਼ੁਰਗ ਦਰਸ਼ਨ ਦੀ ਮੌਤ ਹੋ ਗਈ।
ਮ੍ਰਿਤਕ ਦੇ ਲੜਕੇ ਬੰਟੀ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਉਹ ਆਪਣੇ ਪਿਤਾ ਦੀਆਂ ਅਸਥੀਆਂ ਚੁਗਣ ਲਈ ਸ਼ਮਸ਼ਾਨਘਾਟ ਗਏ ਤਾਂ ਸਿਵੇ ਦੀ ਸੁਆਹ ਵਿੱਚੋਂ ਦੋ ਕੈਂਚੀਆਂ ਮਿਲੀਆਂ। ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਤੁਰੰਤ ਸਿਟੀ ਪੁਲੀਸ ਫਰੀਦਕੋਟ ਨੂੰ ਦਿੱਤੀ। ਐਸਐਚਓ ਨਰਿੰਦਰ ਸਿੰਘ ਇਸ ਮਾਮਲੇ ਦੀ ਪੜਤਾਲ ਲਈ ਮੌਕੇ ’ਤੇ ਪੁੱਜੇ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਜਿਗਰ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਦਾ ਕੁਝ ਮਹੀਨੇ ਪਹਿਲਾਂ ਮੁਕਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚੋਂ ਅਪਰੇਸ਼ਨ ਹੋਇਆ ਸੀ। ਪਿਛਲੇ ਪੰਦਰਾਂ ਦਿਨਾਂ ਤੋਂ ਦਰਸ਼ਨ ਸਿੰਘ ਬਿਮਾਰ ਸੀ, ਜਿਸ ਦੀ ਐਤਵਾਰ ਨੂੰ ਮੌਤ ਹੋ ਗਈ। ਅੱਜ ਅਸਥੀਆਂ ਚੁਗਣ ਦੀ ਰਸਮ ਵੇਲੇ ਸਿਵੇ ’ਚੋਂ ਕੈਂਚੀਆਂ ਮਿਲਣ ਕਾਰਨ ਪਰਿਵਾਰਕ ਮੈਂਬਰ ਇਸ ਮੌਤ ਲਈ ਅਪਰੇਸ਼ਨ ਕਰਨ ਵਾਲੇ ਡਾਕਟਰਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਪੁਲੀਸ ਨੇ ਕੈਂਚੀਆਂ ਬਰਾਮਦ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted on August 5th, 2026

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026