Posted on December 9th, 2014

ਅੰਬਾਲਾ ਸ਼ਹਿਰ (ਚਰਨਜੀਤ ਸਿੰਘ ਟੱਕਰ)- ਖੁਫ਼ੀਆਂ ਏਜੰਸੀਆਂ ਵੱਲੋਂ ਭਾਈ ਗੁਰਬਖ਼ਸ ਸਿੰਘ ਖਾਲਸਾ ਦੀ ਹਾਲਤ ਚਿੰਤਾਜਨਕ ਸਬੰਧੀ ਦਿੱਤੀ ਰਿਪੋਰਟ ਤੋਂ ਬਾਅਦ ਗੁਰੂ ਨਾਨਕ ਨਾਮ ਲੇਵਾ ਸੰਗਤ ਵਿਚ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਰੋਸ ਵੱਧ ਰਿਹਾ ਹੈ, ਜਦਕਿ ਪ੍ਰਸ਼ਾਸਨ ਅਤੇ ਸਰਕਾਰ ਅਜੇ ਵੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ | ਦੂਜੇ ਪਾਸੇ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਪਾਤਸ਼ਾਹੀ 10ਵੀਂ ਵਿਖੇ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਭੁੱਖ ਹੜਤਾਲ 'ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਤਬੀਅਤ ਵਿਗੜਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਭਾਈ ਖਾਲਸਾ ਦੇ ਸਮਰਥਕਾਂ ਵਿਚ ਸਰਕਾਰ ਪ੍ਰਤੀ ਨਾਰਾਜ਼ਗੀ ਵਧਦੀ ਜਾ ਰਹੀ ਹੈ |
ਹਾਲਾਂਕਿ ਭਾਈ ਖਾਲਸਾ ਦੀ ਭੁੱਖ ਹੜਤਾਲ ਦਾ ਅੱਜ 25ਵਾਂ ਦਿਨ ਹੈ ਅਤੇ ਇਸ ਤੋਂ ਪਹਿਲਾਂ ਪਿਛਲੇ ਵਰੇ੍ਹ ਉਹ 44 ਦਿਨ ਤੱਕ ਲਗਾਤਾਰ ਭੁੱਖ ਹੜਤਾਲ ਰੱਖ ਵੀ ਚੁਕੇ ਹਨ, ਫਿਰ ਵੀ ਭਾਈ ਖਾਲਸਾ ਦੇ ਸਮਰਥਕਾਂ ਦੇ ਦਿਲਾਂ ਵਿਚ ਕਿਤੇ ਨਾ ਕਿਤੇ ਕਿਸੇ ਅਣਹੋਣੀ ਘਟਨਾ ਦਾ ਭੈਅ ਵਿਖਾਈ ਦੇ ਰਿਹਾ ਹੈ | ਜੇਕਰ ਡਾਕਟਰਾਂ ਦੀ ਮੰਨੀਏ, ਤਾਂ ਪਿਛਲੇ ਵਰ੍ਹੇ ਰੱਖੀ 44 ਦਿਨ ਦੀ ਭੁੱਖ ਹੜਤਾਲ ਕਾਰਨ ਭਾਈ ਖਾਲਸਾ ਦੇ ਸ਼ਰੀਰ ਦੀ ਸਮਰੱਥਾ ਹੁਣ ਪਹਿਲੇ ਵਰਗੀ ਨਹੀਂ ਰਹੀ | ਸ਼ਾਇਦ ਇਹੋ ਹੀ ਮੁੱਖ ਕਾਰਣ ਹੈ ਕਿ ਖੂਫ਼ੀਆਂ ਏਜੰਸੀਆਂ ਨੇ ਭਾਈ ਖਾਲਸਾ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟ ਕਰਦੇ ਹੋਏ ਰਿਪੋਰਟ ਦਿੱਤੀ ਹੈ |

Posted on August 5th, 2026

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026