Posted on December 9th, 2014

ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਕਿਸਾਨ ਅਤੇ ਖੇਤ ਮਜ਼ਦੂਰ ਸੈੱਲ ਦੇ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ ਅਤੇ ਸਾਥੀਆਂ ਨੇ ਝੋਨੇ ਦੀ ਬਕਾਇਆ ਅਦਾਇਗੀ ਦਾ ਮਸਲਾ ਹੱਲ ਹੋ ਜਾਣ ਕਾਰਨ ਅਪਣਾ ਮਰਨ ਵਰਤ ਖ਼ਤਮ ਕਰ ਦਿਤਾ।
ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਇੰਦਰਜੀਤ ਸਿੰਘ ਜ਼ੀਰਾ ਅਤੇ ਹੋਰਨਾਂ ਆਗੂਆਂ ਨੂੰ ਜੂਸ ਪਿਲਾ ਕੇ ਮਰਨ ਵਰਤ ਖ਼ਤਮ ਕਰਵਾਇਆ। ਇੰਦਰਜੀਤ ਸਿੰਘ ਜ਼ੀਰਾ ਨੇ ਕਿਹਾ ਕਿ ਕਾਂਗਰਸ ਕਿਸਾਨ ਅਤੇ ਖੇਤ ਮਜ਼ਦੂਰ ਸੈੱਲ ਨੇ ਝੋਨੇ ਦੀ ਬਕਾਇਆ ਰਾਸ਼ੀ ਜਾਰੀ ਕਰਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਸੀ ਜਿਸ ਕਾਰਨ ਪੰਜਾਬ ਸਰਕਾਰ ਨੇ ਇਸ ਮਸਲੇ 'ਤੇ ਹਰਕਤ ਵਿਚ ਆਉਂਦਿਆਂ 2 ਹਜ਼ਾਰ ਕਰੋੜ ਦੀ ਰਾਸ਼ੀ ਕੇਂਦਰ ਸਰਕਾਰ ਤੋਂ ਜਾਰੀ ਕਰਵਾ ਲਈ ਹੈ। ਇਸ ਤੋਂ ਇਲਾਵਾ 700 ਕਰੋੜ ਰੁਪਏ ਅਪਣੇ ਕੋਲੋਂ ਜਾਰੀ ਕਰ ਕੇ ਕਿਸਾਨਾਂ ਦੇ ਬਕਾਏ ਦਾ ਪ੍ਰਬੰਧ ਕਰ ਦਿਤਾ ਹੈ ਜਿਸ ਕਾਰਨ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਆਦੇਸ਼ਾਂ 'ਤੇ ਉਨ੍ਹਾਂ ਮਰਨ ਵਰਤ ਖ਼ਤਮ ਕੀਤਾ ਹੈ।
ਸ. ਜ਼ੀਰਾ ਨੇ ਕਿਹਾ ਕਿ ਉਹ ਕਿਸਾਨਾਂ ਦੇ ਮਸਲਿਆਂ ਨੂੰ ਲਗਾਤਾਰ ਉਠਾਉਂਦੇ ਰਹਿਣਗੇ। ਹੁਣ ਕਿਸਾਨਾਂ ਨੂੰ ਯੂਰੀਆ ਖਾਦ ਲੋੜ ਮੁਤਾਬਕ ਨਹੀਂ ਮਿਲ ਰਿਹਾ ਜਿਸ ਕਾਰਨ ਕਿਸਾਨ ਡੇਢ ਸੌ ਰੁਪਏ ਵੱਧ ਦ ੇਕੇ ਯੂਰੀਆ ਬਲੈਕ ਵਿਚ ਖ਼ਰੀਦ ਰਹੇ ਹਨ। ਇਸ ਮਸਲੇ 'ਤੇ ਦੋ ਦਿਨਾਂ ਬਾਅਦ ਮੀਟਿੰਗ ਕਰ ਕੇ ਅਗਲਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਕਾਂਗਰਸ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨ ਹਿਤੈਸ਼ੀ ਹੋਣ ਦਾ ਦਮ ਭਰਦੀ ਹੈ ਪਰ ਕਿਸਾਨਾਂ ਦੇ ਮਸਲੇ ਲੰਮਾਂ ਸਮਾਂ ਲਟਕਦੇ ਰਹਿੰਦੇ ਹਨ ।
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਮੁੱਲ ਐਨੀ ਦੇਰੀ ਨਾਲ ਮਿਲਿਆ ਹੈ। ਮਰਨ ਵਰਤ ਦੇ ਦੂਸਰੇ ਦਿਨ ਵੀ ਇਕ ਹੋਰ ਜੱਥਾ ਮਰਨ ਵਰਤ ਤੇ ਬੈਠ ਗਿਆ ਸੀ। ਇਸ ਜੱਥੇ ਦੀ ਅਗਵਾਈ ਰਜਿੰਦਰ ਸਿੰਘ ਰਾਜਾ ਚੇਅਰਮੈਨ ਜ਼ਿਲ੍ਹਾ ਸੰਗਰੂਰ, ਬਲਕਾਰ ਸਿੰਘ ਭੰਗੂ ਚੇਅਰਮੈਨ ਮੋਹਾਲੀ, ਬਬਲਜੀਤ ਸਿੰਘ ਚੇਅਰਮੈਨ ਮਾਨਸਾ ਕਰ ਰਹੇ ਹਨ । ਇਨ੍ਹਾਂ ਨਾਲ ਭੋਲਾ ਸਿੰਘ ਸਕਰੀ ਸੂਬਾ ਚੇਅਰਮੈਨ ਟਰਾਂਸਪੋਰਟ ਸੈਲ, ਅਨਵਰ ਹੁਸੈਨ, ਅਵਤਾਰ ਸਿੰਘ ਸੇਰੋਂ ਵਾਈਸ ਚੇਅਰਮੈਨ, ਬਲਕਾਰ ਸਿੰਘ ਰਾਜਪੂਤ, ਹਰੀ ਸਿੰਘ ਸੰਘਰੇੜੀ ਸੰਗਰੂਰ, ਰਾਜਿੰਦਰ ਸਿੰਘ ਮਾਨਸਾ, ਸ਼ਿੰਗਾਰਾ ਸਿੰਘ, ਸਤਨਾਮ ਸਿੰਘ ਸੰਗਲੀ, ਬਲਵਿੰਦਰ ਸਿੰਘ, ਕਮਲਜੀਤ ਸਿੰਘ ਆਦਿ ਅਹੁਦੇਦਾਰ ਮਰਨ ਵਰਤ 'ਤੇ ਬੈਠੇ ਸਨ। ਇਸ ਜੱਥੇ ਨੂੰ ਬਾਬਾ ਗੁਰਬਖ਼ਸ਼ ਸਿੰਘ ਕਾਲੀ ਭੂਰੀ ਅਤੇ ਬਾਬਾ ਭੁਪਿੰਦਰ ਸਿੰਘ ਫੇਰੋਕੇ ਨੇ ਆਸ਼ੀਰਵਾਦ ਦਿੱਤਾ। ਇਸ ਮੌਕੇ ਪ੍ਰਿੰਸੀਪਲ ਹਰਦੀਪ ਸਿੰਗ ਪੱਟੀ ਚੇਅਰਮੈਨ ਸੂਬਾ ਪੈਨਸ਼ਨਰ ਸੈਲ, ਲੱਖਾ ਰਾਮ ਜੀ ਚੇਅਰਮੈਨ ਬਾਜ਼ੀਗਰ ਸੱੈਲ, ਖ਼ੁਸ਼ਬਾਜ਼ ਸਿੰਘ ਸਾਹਵਾਲ ਅਤੇ ਦਲਜੀਤ ਸਿੰਘ ਸਾਹਵਾਲ ਵੀ ਹਾਜ਼ਰ ਸਨ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026