Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਿਸ਼ੀਗਨ ਦੇ ਸਿੱਖਾਂ ਨੇ ਜੂਨ '84 ਦੀ ਯਾਦ 'ਚ ਹਾਈਵੇਅ 'ਤੇ ਬਿਲਬੋਰਡ ਲਗਵਾਇਆ

Posted on May 21st, 2013

ਮਿਸ਼ੀਗਨ (ਚੜਦੀ ਕਲਾ ਬਿਊਰੋ) - ਅਮਰੀਕਾ ਦੇ ਸੂਬੇ ਮਿਸ਼ੀਗਨ ਵਿੱਚ ਵਸਦੇ ਸਿੱਖਾਂ ਨੇ ਲਗਾਤਾਰ ਸੱਤਵੇਂ ਸਾਲ ਸਥਾਨਕ ਹਾਈਵੇਅ 'ਤੇ ਜੂਨ '84 ਦੇ ਸਾਕਾ ਨੀਲਾ ਤਾਰਾ ਨੂੰ ਸਮਰਪਿਤ, ਇਸ ਵਿੱਚ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿੱਚ ਵੱਡਾ ਬਿਲਬੋਰਡ ਸਥਾਨਕ ਹਾਈਵੇ 'ਤੇ ਸਥਾਪਤ ਕੀਤਾ ਹੈ। 


ਮਿਸ਼ੀਗਨ ਦੀ ਮੌਨਰੋ ਕਾਉਂਟੀ ਦੇ ਇੰਟਰਸਟੇਟ ਹਾਈਵੇਅ ਆਈ-75 ਦੇ ਦੱਖਣ ਵਾਲੇ ਪਾਸੇ ਅੰਗਰੇਜ਼ੀ ਵਿੱਚ ਲਿਖਿਆ ਇਹ ਬਿਲਬੋਰਡ ਸਥਾਪਤ ਕੀਤਾ ਗਿਆ ਹੈ, ਜਿਸ 'ਤੇ ਲਿਖੀ ਇਬਾਰਤ ਦੇ ਪੰਜਾਬੀ 'ਚ ਅਰਥ ਹਨ ''ਭਾਰਤੀ ਫੌਜ ਵਲੋਂ ਕੀਤੀ ਗਈ ਜੂਨ 1984 ਦੀ ਸਿੱਖ ਨਸਲਕੁਸ਼ੀ ਨੂੰ ਸਿੱਖ ਯਾਦ ਕਰਦੇ ਹਨ''।  


16 ਮਈ ਤੋਂ ਸਥਾਪਤ ਇਹ ਬਿਲਬੋਰਡ ਜੂਨ ਦੇ ਅੰਤ ਤੱਕ ਇਸ ਹਾਈਵੇਅ ਤੇ ਲੱਗਾ ਰਹੇਗਾ, ਜੋ ਕਿ ਇਸ ਹਾਈਵੇਅ 'ਤੇ ਆਉਣ ਜਾਣ ਵਾਲੇ ਰਾਹੀਆਂ ਨੂੰ ਭਾਰਤ ਸਰਕਾਰ ਵਲੋਂ ਸਿੱਖਾਂ 'ਤੇ ਕੀਤੇ ਜਾ ਰਹੇ ਜ਼ੁਲਮਾਂ ਦੀ ਕਹਾਣੀ ਬਿਆਨ ਕਰਦਾ ਰਹੇਗਾ। 



Archive

RECENT STORIES